Menu

ਫਿਲਾਡੇਲਫਿਯਾ ਵੋਟ ਗਿਣਤੀ ਕੇਂਦਰ ਵਿੱਚ ਦੋ ਸ਼ੱਕੀ ਵਿਅਕਤੀ ਲਏ ਹਿਰਾਸਤ ‘ਚ

ਕੈਲੀਫੋਰਨੀਆਂ ,7  ਨਵੰਬਰ  (ਗੁਰਿੰਦਰਜੀਤ ਨੀਟਾ ਮਾਛੀਕੇ) –    ਲੋਕਾਂ ਦੇ ਵਿਰੋਧ ਪ੍ਰਦਰਸ਼ਨਾਂ ਦੇ ਬਾਵਜੂਦ ਅਮਰੀਕਾ ਵਿੱਚ ਵੋਟਾਂ ਦੀ ਗਿਣਤੀ ਜਾਰੀ ਹੈ।ਕਈ ਖੇਤਰਾਂ ਵਿੱਚ ਵੋਟ ਗਿਣਤੀ ਦੇ ਕੇਦਰਾਂ ਬਾਹਰ ਉਮੀਦਵਾਰਾਂ ਦੇ ਸਮਰੱਥਕਾਂ ਦੁਆਰਾ ਰੋਸ਼ ਵੀ ਪ੍ਰਗਟ ਕੀਤਾ ਜਾ ਰਿਹਾ ਹੈ। ਇਸੇ ਦੌਰਾਨ ਇੱਕ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਦੋ ਵਿਅਕਤੀਆਂ ਨੂੰ ਪੈਨਸਿਲਵੇਨੀਆ ਕਨਵੈਨਸ਼ਨ ਸੈਂਟਰ ਦੇ ਬਾਹਰ ਹਮਲੇ ਦੀ ਫਿਰਾਕ ਲਈ ਹਿਰਾਸਤ ਵਿੱਚ ਲਿਆ ਗਿਆ ਹੈ। ਫਿਲਾਡੇਲਫਿਯਾ ਪੁਲਿਸ ਨੂੰ ਇੱਕ ਹਮਲੇ ਦੇ ਧਮਕੀ ਬਾਰੇ ਸੂਚਿਤ ਕੀਤੇ ਜਾਣ ਤੋਂ ਬਾਅਦ ਉਹਨਾਂ ਕੋਲੋਂ ਪੁੱਛਗਿੱਛ ਕੀਤੀ ਗਈ ਹੈ ਜਦਕਿ ਇਸ ਸਮੇਂ ਕੇਂਦਰ ਵਿੱਚ ਵੋਟਾਂ ਦੀ ਗਿਣਤੀ ਹੋ ਰਹੀ ਸੀ। ਪੁਲਿਸ ਅਨੁਸਾਰ ਉਨ੍ਹਾਂ ਨੂੰ ਵੀਰਵਾਰ ਰਾਤ 10 ਵਜੇ ਦੇ ਕਰੀਬ  ਸੁਚੇਤ ਕੀਤਾ ਗਿਆ ਸੀ। ਪੁਲਿਸ ਦੇ ਅਨੁਸਾਰ  ਇੱਕ ਸਿਲਵਰ ਰੰਗ ਦੀ ਹਮਰ ਕਾਰ ਚਲਾਉਣ ਵਾਲੇ ਰਾਜ ਤੋਂ ਬਾਹਰ ਦੇ ਵਿਅਕਤੀਆਂ ਦੇ ਇੱਕ ਸਮੂਹ ਤੋਂ ਕਿਸੇ ਤਰ੍ਹਾਂ ਦੇ ਹਮਲੇ  ਦਾ ਖਤਰਾ ਸੀ। ਇਹਨਾਂ ਦੋਵੇ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਅਤੇ ਜਾਂਚ ਜਾਰੀ ਹੈ।  ਇਸ ਗੱਲ ‘ਤੇ ਕੋਈ ਪੁਸ਼ਟੀ ਨਹੀਂ ਹੋਈ ਹੈ ਕਿ ਵਾਹਨ ਵਿੱਚ ਕੋਈ ਹਥਿਆਰ ਵੀ ਸਨ। ਟਰੰਪ ਦੀ ਪੈਨਸਿਲਵੇਨੀਆ ਵਿੱਚ ਜੋਏ ਬਾਈਡੇਨ ਉੱਤੇ ਵੋਟਾਂ ਵਿੱਚ ਬੜਤ ਵੀਰਵਾਰ ਨੂੰ ਘੱਟ ਗਈ ਹੈ ਜਦਕਿ ਰਾਸ਼ਟਰਪਤੀ ਨੇ ਪੈਨਸਿਲਵੇਨੀਆ ਅਤੇ ਹੋਰ ਪ੍ਰਮੁੱਖ ਰਾਜਾਂ ਵਿੱਚ ਵੋਟਾਂ ਦੀ ਧੋਖਾਧੜੀ ਦੇ ਬੇਬੁਨਿਆਦ ਦਾਅਵੇ ਕੀਤੇ ਸਨ। ਸ਼ਹਿਰ ਦੇ ਇਸ ਗਿਣਤੀ ਕੇਂਦਰ ਦੇ ਬਾਹਰ ਵੀਰਵਾਰ ਨੂੰ ਬਹੁਤ ਜਿਆਦਾ ਤਣਾਅ ਸੀ ਜਿਸ ਦੌਰਾਨ ਟਰੰਪ ਅਤੇ ਬਾਈਡੇਨ ਦੇ ਸਮਰੱਥਕਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ।

ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਵਿਚ ਦਿੱਤੀ ਗਈ…

ਨਵੀਂ ਦਿੱਲੀ, 23 ਅਪ੍ਰੈਲ 2024- ਤਿਹਾੜ ਜੇਲ੍ਹ ‘ਚ ਬੰਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਸ਼ੂਗਰ ਲੈਵਲ ਇਕ…

ਦਰਦਨਾਕ ਹਾਦਸਾ ਬੱਸ ਅਤੇ ਟਰੱਕ…

ਕਨੌਜ, 23 ਅਪ੍ਰੈਲ 2024 :  ਆਗਰਾ-ਲਖਨਊ ਐਕਸਪ੍ਰੈੱਸ…

ਪੰਜਾਬ ‘ਚ ਕਿਸਾਨਾਂ ਨੇ ਭਾਜਪਾ…

ਚੰਡੀਗੜ੍ਹ 23 ਅਪ੍ਰੈਲ 2024- ਇੱਕ ਪਾਸੇ ਪੂਰੇ…

ਇਕ ਹੋਰ ਹਾਦਸਾ ਬੱਚਿਆਂ ਨਾਲ…

20 ਅਪ੍ਰੈਲ 2024- ਹਰਿਆਣਾ ਦੇ ਨਾਰਨੌਲ ਵਿਚ…

Listen Live

Subscription Radio Punjab Today

ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਭਲਕੇ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ ਮਾਲਕ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ ਹੋ ਗਿਆ ਹੈ। ਹੁਣ ਉਹ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

Our Facebook

Social Counter

  • 39875 posts
  • 0 comments
  • 0 fans