Menu

ਸਰਬਤ ਸਿਹਤ ਬੀਮਾ ਯੋਜਨਾ ਤਹਿਤ ਫਾਜ਼ਿਲਕਾ ਜ਼ਿਲੇ ਦੇ ਲੋਕਾਂ ਨੂੰ ਮਿਲੀ 9.44 ਕਰੋੜ ਦੇ ਮੁਫ਼ਤ ਇਲਾਜ ਦੀ ਸਹੁਲਤ ਬਲਬੀਰ ਸਿੰਘ ਸਿੱਧੂ

ਫਾਜ਼ਿਲਕਾ, 6 ਨਵੰਬਰ (ਸੁਰਿੰਦਰਜੀਤ ਸਿੰਘ)   – ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ: ਬਲਬੀਰ ਸਿੰਘ ਸਿੱਧੂ ਨੇ ਅੱਜ ਜ਼ਿਲਾ ਸ਼ਿਕਾਇਤ ਨਿਵਾਰਨ ਕਮੇਟੀ ਦੀ ਪ੍ਰਧਾਨਗੀ ਕਰਦਿਆਂ ਦੱਸਿਆ ਕਿ ਜ਼ਿਲਾ ਫਾਜ਼ਿਲਕਾ ਵਿਚ ਸਰਬਤ ਸਿਹਤ ਬੀਮਾ ਯੋਜਨਾ ਦੇ ਬਹੁਤ ਹੀ ਚੰਗੇ ਨਤੀਜੇ ਨਿਕਲੇ ਹਨ ਅਤੇ ਇਸ ਸਾਲ ਹੁਣ ਤੱਕ ਜ਼ਿਲੇ ਦੇ ਲੋਕਾਂ ਨੂੰ 9.44 ਕਰੋੜ ਰੁਪਏ ਦੇ ਮੁਫ਼ਤ ਇਲਾਜ ਦੀ ਸਹੁਲਤ ਮੁਹਈਆ ਕਰਵਾਈ ਗਈ ਹੈ।ਸਿਹਤ ਮੰਤਰੀ ਨੇ ਦੱਸਿਆ ਕਿ ਜ਼ਿਲੇ ਵਿਚ ਇਸ ਯੋਜਨਾ ਤਹਿਤ 16 ਨਿੱਜੀ ਹਸਪਤਾਲ ਇੰਪੈਨਲਡ ਹਨ ਜਦ ਕਿ 7 ਸਰਕਾਰੀ ਹਸਪਤਾਲਾਂ ਵਿਚ ਇਸ ਯੋਜਨਾ ਦੇ ਲਾਭਪਾਤਰੀਆਂ ਨੂੰ ਮੁਫ਼ਤ ਇਲਾਜ ਦੀ ਸਹੁਲਤ ਦਿੱਤੀ ਜਾ ਰਹੀ ਹੈ। ਉਨਾਂ ਨੇ ਕਿਹਾ ਕਿ ਜ਼ਿਲੇ ਵਿਚ ਇਸੇ ਸਾਲ ਸਰਕਾਰੀ ਹਸਪਤਾਲਾਂ ਤੋਂ 5937 ਲੋਕਾਂ ਨੇ 3.41 ਕਰੋੜ ਰੁਪਏ ਦਾ ਅਤੇ 4474 ਲੋਕਾਂ ਨੇ ਨਿੱਜੀ ਹਸਪਤਾਲਾਂ ਤੋਂ 6.03 ਕਰੋੜ ਰੁਪਏ ਦਾ ਮੁਫ਼ਤ ਇਲਾਜ ਕਰਵਾਇਆ ਹੈ। ਇਸ ਮੌਕੇ ਉਨਾਂ ਨੇ ਸਿਵਲ ਸਰਜਨ ਨੂੰ ਹਦਾਇਤ ਕੀਤੀ ਕਿ ਜੋ ਇਲਾਜ ਸਰਕਾਰੀ ਹਸਪਤਾਲਾਂ ਵਿਚ ਉਪਲਬੱਧ ਹਨ ਉਨਾਂ ਕੇਸਾਂ ਦਾ ਇਲਾਜ ਸਰਕਾਰੀ ਹਸਪਤਾਲ ਵਿਚ ਹੀ ਕੀਤਾ ਜਾਵੇ ਅਤੇ ਉਨਾਂ ਨੂੰ ਰੈਫਰ ਨਾ ਕੀਤਾ ਜਾਵੇ।ਇਸੇ ਤਰਾਂ ਕੈਬਨਿਟ ਮੰਤਰੀ ਨੇ ਦੱਸਿਆ ਕਿ ਊਸਾਰੀ ਕਿਰਤੀਆਂ ਦੇ ਜ਼ਿਲੇ ਵਿਚ 25066 ਕਾਰਡ ਬਣੇ ਹੋਏ ਹਨ। ਉਨਾਂ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਯੋਗ ਲਾਭਪਾਤਰੀਆਂ ਨੂੰ ਕੈਂਪ ਲਗਾ ਕੇ ਕਾਰਡ ਬਣਾ ਕੇ ਦਿੱਤੇ ਜਾਣ। ਬੈਠਕ ਦੌਰਾਨ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀ ਨੇ ਜਾਣਕਾਰੀ ਦਿੱਤੀ ਕਿ ਫਾਜ਼ਿਲਕਾ ਫਿਰੋਜਪੁਰ ਰੋਡ ਤੇ ਲੱਗਿਆ ਟੋਲ ਨਾਕਾ ਸਰਕਾਰੀ ਨਿਯਮਾਂ ਅਨੁਸਾਰ ਹੈ ਅਤੇ ਇਸ ਸੜਕ ਤੇ ਜਲਾਲਾਬਾਦ ਵਿਚ ਨਿਕਾਸੀ ਨਾਲ ਜਲਦੀ ਬਣਾ ਦਿੱਤਾ ਜਾਵੇਗਾ। ਬੱਲੂਆਣਾ ਹਲਕੇ ਦੀਆਂ ਡ੍ਰੇਨਾਂ ਸਬੰਧੀ ਕੈਬਨਿਟ ਮੰਤਰੀ ਨੇ ਵਿਭਾਗ ਨੂੰ ਵਿਸਥਾਰਤ ਰਿਪੋਰਟ ਜਲਦ ਭੇਜਣ ਲਈ ਕਿਹਾ ਤਾਂ ਜੋ ਅਗਲੇ ਬਜਟ ਵਿਚ ਇਸ ਸਬੰਧੀ ਧਨ ਦਾ ਉਪਬੰਧ ਕੀਤਾ ਜਾ ਸਕੇ। ਇਸੇ ਤਰਾਂ ਉਨਾਂ ਨੇ ਸੜਕਾਂ ਦੇ ਬਰਮ ਮਜਬੂਤ ਕਰਨ ਲਈ ਵੀ ਵਿਭਾਗ ਨੂੰ ਹਦਾਇਤ ਕੀਤੀ। ਅਬੋਹਰ ਤਹਿਸੀਲ ਦੇ ਪਿੰਡਾਂ ਵਿਚ ਪੀਣ ਵਾਲੇ ਪਾਣੀ ਸਬੰਧੀ ਸ਼ਿਕਾਇਤ ਵਿਭਾਗ ਵੱਲੋਂ ਦੂਰ ਕਰ ਦਿੱਤੇ ਜਾਣ ਤੇ ਕਮੇਟੀ ਮੈਂਬਰ ਸ੍ਰੀ ਵਿਮਲ ਠਠਈ ਨੇ ਸਤੰੁਸ਼ਟੀ ਜਾਹਿਰ ਕੀਤੀ। ਇਸੇ ਤਰਾਂ ਅਬੋਹਰ ਦੀ ਇੰਦਰਾ ਨਗਰੀ ਰੋਡ ਦੀ ਮੁਰੰਮਤ ਸਬੰਧੀ ਵਿਭਾਗ ਨੇ ਜਾਣਕਾਰੀ ਦਿੱਤੀ ਕਿ ਇਸ ਕੰਮ ਦਾ ਟੈਂਡਰ ਲੱਗ ਚੁੱਕਾ ਹੈ। ਇਸੇ ਤਰਾਂ ਸ: ਸਿੱਧੂ ਨੇ ਦੱਸਿਆ ਕਿ ਬਾਂਡੀ ਵਾਲਾ ਵਾਟਰ ਵਰਕਸ ਵਿਚ ਖਾਰੇ ਪਾਣੀ ਨੂੰ ਸਾਫ ਕਰਨ ਵਾਲਾ ਪ੍ਰੋਜੈਕਟ ਲੱਗੇਗਾ। ਇਸ ਮੌਕੇ ਉਨਾਂ ਨੇ ਰਸਦ ਵਿਭਾਗ ਨੂੰ ਹਦਾਇਤ ਕੀਤੀ ਕਿ ਸਾਰੇ ਲਾਭਪਾਤਰੀਆਂ ਨੂੰ ਸਮਾਰਟ ਕਾਰਡ ਜਾਰੀ ਕੀਤ ਜਾਣ। ਜ਼ਿਲਾ ਫੂਡ ਸਪਲਾਈ ਕੰਟਰੋਲਰ ਨੇ ਦੱਸਿਆ ਕਿ ਜ਼ਿਲੇ ਦੇ ਕੁੱਲ 158220 ਲਾਭਪਾਤਰੀ ਪਰਿਵਾਰਾਂ ਵਿਚੋਂ 1.36 ਲੱਖ ਨੂੰ ਕਾਰਡ ਵੰਡੇ ਜਾ ਚੁੱਕੇ ਹਨ।
ਇਸ ਮੌਕੇ ਜ਼ਿਲੇ ਦੇ ਡਿਪਟੀ ਕਮਿਸ਼ਨਰ ਸ: ਅਰਵਿੰਦ ਪਾਲ ਸਿੰਘ ਸੰਧੂ, ਐਸ.ਐਸ.ਪੀ. ਸ: ਹਰਜੀਤ ਸਿੰਘ, ਏ.ਡੀ.ਸੀ. ਜਨਰਲ ਸ੍ਰੀ ਅਭੀਜੀਤ ਕਪਲਿਸ਼, ਏ.ਡੀ.ਸੀ. ਵਿਕਾਸ ਸ੍ਰੀ ਨਵਲ ਕੁਮਾਰ, ਸੀਨਿਅਰ ਆਗੂ ਸ੍ਰੀ ਸੰਦੀਪ ਜਾਖੜ, ਕਾਂਗਰਸ ਦੇ ਕਾਰਜਕਾਰੀ ਜ਼ਿਲਾ ਪ੍ਰਧਾਨ ਸ੍ਰੀ ਰੰਜਮ ਕਾਮਰਾ, ਯੂਥ ਕਾਂਗਰਸ ਦੇ ਜ਼ਿਲਾ ਪ੍ਰਧਾਨ ਸ੍ਰੀ ਰੂਬੀ ਗਿੱਲ, ਸ: ਸ਼ੇਰਬਾਜ ਸਿੰਘ, ਬੀਬਾ ਰਾਜਦੀਪ ਕੌਰ,  ਸ੍ਰੀ ਬੀਡੀ ਕਾਲੜਾ, ਸਹਾਇਕ ਕਮਿਸ਼ਨਰ ਸ: ਕੰਵਰਜੀਤ ਸਿੰਘ, ਸਿਵਲ ਸਰਜਨ ਡਾ: ਕੁੰਦਨ ਕੇ ਪਾਲ ਆਦਿ ਵੀ ਹਾਜਰ ਸਨ।

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ ਸੜਿਆ ਪੰਜਾਬੀ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਪੰਜਾਬੀ ਟਰੱਕ ਡਰਾਈਵਰ ਦੀ ਜ਼ਿੰਦਾ ਸੜਨ ਨਾਲ ਮੌਤ…

CBI ਨੇ ਸੰਦੇਸ਼ਖਾਲੀ ਮਾਮਲੇ ‘ਚ…

ਨਵੀਂ ਦਿੱਲੀ, 25 ਅਪ੍ਰੈਲ 2024:  ਕੇਂਦਰੀ ਜਾਂਚ…

ਜੈਸਲਮੇਰ ‘ਚ ਵੱਡਾ ਹਾਦਸਾ, ਭਾਰਤੀ…

ਜੈਸਲਮੇਰ, 25 ਅਪ੍ਰੈਲ : ਰਾਜਸਥਾਨ ਦੇ ਜੈਸਲਮੇਰ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

Listen Live

Subscription Radio Punjab Today

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ ਸੜਿਆ ਪੰਜਾਬੀ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਪੰਜਾਬੀ ਟਰੱਕ ਡਰਾਈਵਰ ਦੀ ਜ਼ਿੰਦਾ ਸੜਨ ਨਾਲ ਮੌਤ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

ਕੈਨੇਡਾ -ਪੰਜਾਬਣ ਦੇ ਕ.ਤਲ ਮਾਮਲੇ…

24 ਅਪ੍ਰੈਲ 2024 – 21 ਸਾਲਾ ਔਰਤ…

ਭੈਣ ਦੇ ਵਿਆਹ ਲਈ ਕੈਨੇਡਾ…

ਗੁਰਦਾਸਪੁਰ, 25 ਅਪ੍ਰੈਲ :  ਕੈਨੇਡਾ ਤੋਂ ਪੰਜ ਮਹੀਨੇ…

Our Facebook

Social Counter

  • 39938 posts
  • 0 comments
  • 0 fans