Menu

ਅਮਰੀਕਾ ਵਿੱਚ ਰੋਜ਼ਾਨਾਂ ਦੇ ਕੋਵਿਡ -19 ਕੇਸਾਂ ਵਿੱਚ ਹੋਇਆ ਰਿਕਾਰਡ ਵਾਧਾ

ਫਰਿਜ਼ਨੋ (ਕੈਲੇਫੋਰਨੀਆ), 6 ਨਵੰਬਰ (ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ)- ਅਮਰੀਕਾ ਵਿੱਚ ਵਾਇਰਸ ਦੇ ਨਵੇਂ ਕੇਸਾਂ ਵਿੱਚ ਲਗਾਤਾਰ ਵਾਧਾ ਹੋਣਾ ਜਾਰੀ ਹੈ। ਦੇਸ਼  ਨੇ ਬੁੱਧਵਾਰ ਨੂੰ ਕੋਰੋਨਾਂ ਦੀ ਲਾਗ ਦੇ  102,831 ਨਵੇਂ ਕੇਸ ਦਰਜ਼ ਕੀਤੇ ਹਨ।ਇੰਨੀ ਵੱਡੀ ਗਿਣਤੀ ਵਿੱਚ ਵਾਇਰਸ ਦੇ ਕੇਸ ਮਹਾਂਮਾਰੀ ਦੀ ਸ਼ੁਰੂਆਤ ਤੋਂ ਬਾਅਦ ਪਹਿਲੀ ਵਾਰ ਸਾਹਮਣੇ ਆਏ ਹਨ। ਉੱਚ ਪੱਧਰ ਦਾ ਇਹ ਵਾਧਾ ਬਹੁਤ  ਦੁਖਦਾਈ ਹੈ ਪਰ ਮਾਹਰਾਂ ਨੇ ਪਹਿਲਾਂ ਹੀ ਭਵਿੱਖਬਾਣੀ ਕੀਤੀ ਸੀ ਕਿ ਸਰਦੀਆਂ ਵਿੱਚ ਲਾਗ ਦੀ ਹਾਲਤ ਹੋਰ ਬਦਤਰ ਹੋ ਸਕਦੀ ਹੈ। ਵਾਇਰਸ ਦੇ ਮਾਮਲੇ ਵਿੱਚ ਪਿਛਲੇ ਹਫਤੇ ਹੀ, ਯੂ ਐਸ ਨੇ ਜਿਆਦਾ ਕੇਸਾਂ ਵਾਲੇ ਅੰਕੜਿਆਂ ਦੇ ਪੰਜ ਦਿਨ  ਵੇਖੇ ਹਨ ਜਿੱਥੇ ਕਿ 30 ਅਕਤੂਬਰ ਨੂੰ ਕੇਸਾਂ ਦੇ ਵਾਧੇ ਦਾ  ਰਿਕਾਰਡ 99,321 ਲਾਗਾਂ ਨਾਲ ਦਰਜ਼ ਕੀਤਾ ਗਿਆ ਸੀ । ਜਦਕਿ ਨਵੇਂ ਇਨਫੈਕਸ਼ਨਾਂ ਦੀ ਦੇਸ਼ ਭਰ ਵਿੱਚ 7 ​​ਦਿਨਾਂ ਦੀ ਔਸਤ ਹੁਣ ਲਗਭਗ 89,859 ਹੈ ਜਿਸ ਵਿੱਚ 108 % ਦਾ ਵਾਧਾ ਸਿਰਫ ਇੱਕ ਮਹੀਨੇ ਵਿੱਚ ਹੋਇਆ ਹੈ। ਜੋਨਸ ਹੌਪਕਿਨਜ਼ ਯੂਨੀਵਰਸਿਟੀ ਦੇ ਅੰਕੜਿਆਂ ਅਨੁਸਾਰ, ਮਹਾਂਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ 9.4 ਮਿਲੀਅਨ ਤੋਂ ਵੱਧ ਅਮਰੀਕੀ ਕੋਵਿਡ -19 ਨਾਲ ਸੰਕਰਮਿਤ ਹੋਏ ਹਨ ਅਤੇ 233,000 ਤੋਂ ਵੱਧ ਦੀ ਮੌਤ ਵੀ ਹੋ ਗਈ ਹੈ। ਜੋਨਸ ਹੌਪਕਿਨਜ਼ ਅਨੁਸਾਰ ਸਿਰਫ ਤਿੰਨ ਅਮਰੀਕੀ ਰਾਜ ਅਲਾਬਮਾ, ਮਿਸੀਸਿਪੀ ਅਤੇ ਟੇਨੇਸੀ ਵਾਇਰਸ ਦੀ ਸਹੀ ਦਿਸ਼ਾ ਵੱਲ ਵਧ ਰਹੇ ਹਨ। ਸਿਹਤ ਅਧਿਕਾਰੀ ਵਸਨੀਕਾਂ ਨੂੰ ਸਿਹਤ ਸੰਬੰਧੀ ਸਾਵਧਾਨੀਆਂ ਨੂੰ ਵਰਤਣ ਦੀ  ਅਪੀਲ ਕਰਦੇ ਹਨ ਜੋ ਕਿ ਵਾਇਰਸ ਦੇ ਫੈਲਣ ਨੂੰ ਰੋਕਣ ਵਿੱਚ ਮਦਦਗਾਰ ਹਨ ਜਿਹਨਾਂ ਵਿੱਚ ਚਿਹਰੇ ਨੂੰ ਮਾਸਕ ਨਾਲ ਢਕਣਾ ਅਤੇ ਸਮਾਜਿਕ ਦੂਰੀ ਮਹੱਤਵਪੂਰਨ ਹਨ।ਇਸਦੇ ਨਾਲ ਹੀ ਕੋਵਿਡ ਟਰੈਕਿੰਗ ਪ੍ਰੋਜੈਕਟ ਦੇ ਅੰਕੜਿਆਂ ਅਨੁਸਾਰ, ਪੂਰੇ ਅਮਰੀਕਾ ਵਿਚ 52,000 ਤੋਂ ਵੱਧ ਲੋਕ ਕੋਵਿਡ -19 ਨਾਲ ਹਸਪਤਾਲ ਵਿਚ ਦਾਖਲ ਹਨ ਜਦਕਿ ਬੁੱਧਵਾਰ ਨੂੰ ਘੱਟੋ-ਘੱਟ 16 ਰਾਜਾਂ ਵਿੱਚ ਹਸਪਤਾਲ ਵਿੱਚ ਦਾਖਲ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵਿੱਚ ਵੀ ਵਾਧਾ ਹੋਇਆ ਹੈ। ਅਮਰੀਕੀ ਸਟੇਟ ਜਿਵੇਂ ਕਿ ਓਰੇਗਨ ਵਿੱਚ, ਸਿਹਤ ਅਧਿਕਾਰੀਆਂ ਨੇ ਬੁੱਧਵਾਰ ਨੂੰ 597 ਨਵੇਂ ਕੇਸਾਂ ਦੀ ਰਿਪੋਰਟ ਕੀਤੀ ਹੈ ਜਿਸ ਨਾਲ ਇੱਕ ਹਫ਼ਤੇ ਵਿੱਚ ਛੇਵੀਂ ਵਾਰ ਇਹ ਗਿਣਤੀ 500 ਤੋਂ ਉਪਰ ਹੋ ਗਈ ਹੈ ਅਤੇ ਰਾਜ ਦਾ ਇੱਕ ਰੋਜ਼ਾ ਰਿਕਾਰਡ, 600 ਕੇਸਾਂ ਨਾਲ 30 ਅਕਤੂਬਰ ਨੂੰ ਦਰਜ਼ ਕੀਤਾ ਗਿਆ ਸੀ। ਇੰਨਾਂ ਹੀ ਨਹੀਂ ਵਿਸਕਾਨਸਿਨ ਨੇ ਵੀ ਬੁੱਧਵਾਰ ਨੂੰ ਆਪਣੇ ਰੋਜ਼ਾਨਾ ਦੀ ਕੇਸ ਗਿਣਤੀ ਦੇ ਰਿਕਾਰਡ ਤੋੜੇ ਹਨ ਜਦੋਂ ਕਿ ਇਲੀਨੋਏ ਅਤੇ ਓਹੀਓ  ਵਿੱਚ ਵੀ ਵਾਇਰਸ ਦੇ ਨਵੇਂ ਮਾਮਲੇ ਦਰਜ਼ ਕੀਤੇ ਗਏ ਹਨ।

ਮੁਹਾਲੀ ‘ਚ ਮਿਲੀ ਹਰਿਆਣਾ ਪੁਲਿਸ ਕਾਂਸਟੇਬਲ ਦੀ…

ਚੰਡੀਗੜ੍ਹ, 23 ਅਪ੍ਰੈਲ 2024- ਹਰਿਆਣਾ ਦੇ ਪੁਲਿਸ ਕਾਂਸਟੇਬਲ ਦੀ ਬੇਰਹਿਮੀ ਨਾਲ ਹੱਤਿ.ਆ ਕਰ ਦਿੱਤੀ ਗਈ ਹੈ। ਉਸ ਦੀ ਲਾਸ਼…

ਕੇਜਰੀਵਾਲ ਤੇ ਕੇ ਕਵਿਤਾ ਦੀ…

ਨਵੀਂ ਦਿੱਲੀ, 23 ਅਪ੍ਰੈਲ 2024: ਦਿੱਲੀ ਦੀ…

ਪਹਿਲਾਂ ਪਤਨੀ ਨੇ ਲਿਆ ਫਾਹਾ…

23 ਅਪ੍ਰੈਲ 2024-  :ਉੱਤਰ ਪ੍ਰਦੇਸ਼ ਦੇ ਚਿਤਰਕੂਟ…

ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਵਿਚ…

ਨਵੀਂ ਦਿੱਲੀ, 23 ਅਪ੍ਰੈਲ 2024- ਤਿਹਾੜ ਜੇਲ੍ਹ…

Listen Live

Subscription Radio Punjab Today

ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਭਲਕੇ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ ਮਾਲਕ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ ਹੋ ਗਿਆ ਹੈ। ਹੁਣ ਉਹ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

Our Facebook

Social Counter

  • 39888 posts
  • 0 comments
  • 0 fans