Menu

ਇਸ ਸਾਲ ਅਮਰੀਕਾ ਵਿੱਚ ਵਧੀ ਬੰਦੂਕਾਂ ਦੀ ਰਿਕਾਰਡ ਵਿਕਰੀ

ਕੈਲੀਫੋਰਨੀਆਂ,  4 ਨਵੰਬਰ ( ਗੁਰਿੰਦਰਜੀਤ ਨੀਟਾ ਮਾਛੀਕੇ ) – ਅਮਰੀਕੀ ਨੈਸ਼ਨਲ ਸ਼ੂਟਿੰਗ ਸਪੋਰਟਸ ਫਾਊਡੇਸ਼ਨ ਦੇ ਅਨੁਸਾਰ ਸਾਲ 2020 ਦੇ ਖਤਮ ਹੋਣ ਵਿੱਚ ਅਜੇ ਤਕਰੀਬਨ ਦੋ ਮਹੀਨੇ ਬਾਕੀ ਹਨ ਪਰ ਹਥਿਆਰਾਂ ਦੀ ਵਿਕਰੀ ਨੇ ਯੂ ਐਸ ਏ ਵਿੱਚ ਇੱਕ ਨਵਾਂ ਸਿਖਰ ਛੂਹ ਲਿਆ ਹੈ, ਜੋ ਕਿ 2016 ਵਿੱਚ ਸਥਾਪਤ ਕੀਤੇ ਗਏ ਰਿਕਾਰਡ ਤੋਂ ਵੀ ਉੱਪਰ ਹੈ। ਹਥਿਆਰਾਂ ਦੀ ਵਿਕਰੀ ਵਿੱਚ ਇਹ ਵਾਧਾ ਕੋਰੋਨਾਂ ਵਾਇਰਸ ਦੇ ਮਾਰਚ ਮਹੀਨੇ ਵਿਚ ਆਉਣ ਤੋਂ ਬਾਅਦ ਦੇਸ਼ ਭਰ ਵਿਚ ਹੋਈ ਤਾਲਾਬੰਦੀ ਦੌਰਾਨ ਹੋਇਆ।ਜਾਰਜੀਆ ਦੇ ਸਮਾਏਰਨਾ ਵਿਚ ਐਡਵੈਂਚਰ ਆਊਟਡੋਰਸ ਦੇ ਮਾਲਕ ਅਤੇ ਮੈਨੇਜਰ ਐਰਿਕ ਵਾਲਸ ਅਨੁਸਾਰ ਉਸ ਸਮੇਂ ਹਰ ਕੋਈ ਸਭ ਤੋਂ ਪਹਿਲਾਂ ਖਾਣ ਪੀਣ ਦਾ ਸਮਾਨ ਅਤੇ ਬਾਅਦ ਵਿੱਚ ਬੰਦੂਕ ਲੈਣ ਲਈ ਗਿਆ । ਤਾਲਾਬੰਦੀ ਦੌਰਾਨ ਲੋਕਾਂ ਨੇ ਆਪਣੇ ਪਰਿਵਾਰਾਂ ਲਈ ਕਿਸੇ ਤਰ੍ਹਾਂ ਦੇ ਵਧੀਕੀ ਨੂੰ ਹੋਣ ਤੋਂ ਰੋਕਣ ਦੇ ਮੰਤਵ ਨਾਲ ਹਥਿਆਰਾਂ ਦੀ ਖਰੀਦ ਵੱਲ ਰੁਖ ਕੀਤਾ ਸੀ।ਛੁੱਟੀਆਂ ਦੇ ਮੌਸਮ ਵਿਚ ਬੰਦੂਕਾਂ ਦੀ ਵਿਕਰੀ ਹੋਰ ਵੀ ਵੱਧਣ ਦੀ ਉਮੀਦ ਹੈ। ਐਫ ਬੀ ਆਈ ਦੇ ਨੈਸ਼ਨਲ ਇੰਸਟੈਂਟ ਕ੍ਰਿਮੀਨਲ ਬੈਕਗ੍ਰਾਉਂਡ ਚੈੱਕ ਸਿਸਟਮ (ਐਨ ਆਈ ਸੀ ਐਸ) ਦੇ ਅੰਕੜਿਆਂ ਦੇ ਆਧਾਰ ਤੇ ਨੈਸ਼ਨਲ ਸ਼ੂਟਿੰਗ ਸਪੋਰਟਸ ਫਾਉਂਡੇਸ਼ਨ ਨੇ ਪਾਇਆ ਕਿ ਇਸ ਸਾਲ 17.2 ਮਿਲੀਅਨ ਲੋਕਾਂ ਦੇ ਪਿਛੋਕੜ ਦੀ ਜਾਂਚ ਪੂਰੀ ਕੀਤੀ ਗਈ ਹੈ ਜੋ ਕਿ 2016 ਵਿਚ 15.7 ਮਿਲੀਅਨ ਦੇ ਮੁਕਾਬਲੇ ਜ਼ਿਆਦਾ ਹਨ। ਮਾਰਚ ਤੋਂ ਲੈ ਕੇ ਹਰ ਮਹੀਨੇ ਹਥਿਆਰਾਂ ਦੀ ਖਰੀਦ ਵੱਧਦੀ ਗਈ ਹੈ ਜਦਕਿ ਇਕੱਲੇ ਅਕਤੂਬਰ ਮਹੀਨੇ ਵਿਚ ਹੀ 1.7 ਮਿਲੀਅਨ ਤੋਂ ਵੱਧ ਲੋਕਾਂ ਦੇ ਪਿਛੋਕੜ ਦੀ ਜਾਂਚ ਕੀਤੀ ਗਈ ਸੀ। ਕੁੱਝ ਲੋਕਾਂ ਅਨੁਸਾਰ ਜੇਕਰ ਬਾਈਡੇਨ ਸੱਤਾ ਵਿੱਚ ਆਇਆ ਤਾਂ ਹਥਿਆਰਾਂ ਨੂੰ ਕੰਟਰੋਲ ਕਰਨ ਲਈ ਜ਼ੋਰ ਪਾਵੇਗਾ,ਇਸ ਕਰਕੇ ਵੀ ਸਟੋਰਾਂ ਤੇ ਬੰਦੂਕਾਂ ਦੀ ਵਿਕਰੀ ਵਿੱਚ ਵਾਧਾ ਹੋਇਆ ਹੈ। ਜੋਏ ਬਾਈਡੇਨ ਨੇ ਬੰਦੂਕਾਂ ਦੇ ਨਿਯਮਾਂ ਨੂੰ ਸਖਤ ਕਰਨ ਦਾ ਪ੍ਰਸਤਾਵ ਦਿੱਤਾ ਹੈ, ਜਿਸ ਵਿੱਚ ਅਸਾਲਟ ਸ਼ੈਲੀ ਅਤੇ ਉੱਚ ਸਮਰੱਥਾ ਦੇ ਹਥਿਆਰਾਂ ਤੇ ਪਾਬੰਦੀ ਸ਼ਾਮਲ ਹੈ।

ਮੁਹਾਲੀ ‘ਚ ਮਿਲੀ ਹਰਿਆਣਾ ਪੁਲਿਸ ਕਾਂਸਟੇਬਲ ਦੀ…

ਚੰਡੀਗੜ੍ਹ, 23 ਅਪ੍ਰੈਲ 2024- ਹਰਿਆਣਾ ਦੇ ਪੁਲਿਸ ਕਾਂਸਟੇਬਲ ਦੀ ਬੇਰਹਿਮੀ ਨਾਲ ਹੱਤਿ.ਆ ਕਰ ਦਿੱਤੀ ਗਈ ਹੈ। ਉਸ ਦੀ ਲਾਸ਼…

ਕੇਜਰੀਵਾਲ ਤੇ ਕੇ ਕਵਿਤਾ ਦੀ…

ਨਵੀਂ ਦਿੱਲੀ, 23 ਅਪ੍ਰੈਲ 2024: ਦਿੱਲੀ ਦੀ…

ਪਹਿਲਾਂ ਪਤਨੀ ਨੇ ਲਿਆ ਫਾਹਾ…

23 ਅਪ੍ਰੈਲ 2024-  :ਉੱਤਰ ਪ੍ਰਦੇਸ਼ ਦੇ ਚਿਤਰਕੂਟ…

ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਵਿਚ…

ਨਵੀਂ ਦਿੱਲੀ, 23 ਅਪ੍ਰੈਲ 2024- ਤਿਹਾੜ ਜੇਲ੍ਹ…

Listen Live

Subscription Radio Punjab Today

ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਭਲਕੇ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ ਮਾਲਕ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ ਹੋ ਗਿਆ ਹੈ। ਹੁਣ ਉਹ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

Our Facebook

Social Counter

  • 39889 posts
  • 0 comments
  • 0 fans