Menu

ਲੂਇਸੀਆਨਾ ਵਾਸੀ ਨੂੰ 3 ਚਰਚਾਂ ਅੱਗ ਦੀ ਭੇਂਟ ਚੜਾਉਣ ਦੇ ਦੋਸ਼ ਵਿੱਚ ਹੋਈ 25 ਸਾਲ ਦੀ ਕੈਦ

 ਕੈਲੀਫੋਰਨੀਆਂ  3  ਨਵੰਬਰ  (ਗੁਰਿੰਦਰਜੀਤ ਨੀਟਾ ਮਾਛੀਕੇ )  –  ਲੂਇਸੀਆਨਾ ਦੇ ਇਕ ਵਿਅਕਤੀ ਨੂੰ ਇਸ ਖੇਤਰ ਦੀਆਂ ਤਿੰਨ ਚਰਚਾਂ ਨੂੰ ਉਸ ਦੁਆਰਾ ਅੱਗ ਲਾਉਣ ਦੇ ਦੋਸ਼ ਨੂੰ ਮੰਨਣ ਤੇ ਸਜ਼ਾ ਸੁਣਾਈ ਗਈ ਹੈ। ਇਸ ਵਿਅਕਤੀ ਦੁਆਰਾ ਆਪਣੇ ਆਪ ਨੂੰ “ਬਲੈਕ ਮੈਟਲ” ਸੰਗੀਤਕਾਰ ਵਜੋਂ ਮਸ਼ਹੂਰ ਕਰਨ ਲਈ ਤਿੰਨ ਅਫਰੀਕੀ ਅਮਰੀਕੀ ਚਰਚਾਂ ਨੂੰ ਸਾੜ ਦਿੱਤਾ ਗਿਆ ਸੀ। ਜਿਸਦੇ ਦੋਸ਼ ਤਹਿਤ ਅਦਾਲਤ ਦੁਆਰਾ ਸੋਮਵਾਰ ਨੂੰ 25 ਸਾਲ ਕੈਦ ਦੀ ਸਜਾ ਸੁਣਾਈ ਗਈ ਅਤੇ ਚਰਚਾਂ ਨੂੰ 2.6 ਮਿਲੀਅਨ ਡਾਲਰ ਦਾ ਭੁਗਤਾਨ ਕਰਨ ਦਾ ਆਦੇਸ਼ ਵੀ ਦਿੱਤਾ ਗਿਆ। ਸੰਯੁਕਤ ਰਾਜ ਦੇ ਅਟਾਰਨੀ ਅਲੈਗਜ਼ੈਂਡਰ ਵੈਨ ਹੁੱਕ ਨੇ ਇਕ ਨਿਊਜ਼ ਰੀਲੀਜ਼ ਵਿਚ ਦੱਸਿਆ ਕਿ ਲਫੈਯੇਟ ਦੇ  ਜ਼ਿਲ੍ਹਾ ਜੱਜ ਰਾਬਰਟ ਸਮਰਹੇਜ ਨੇ ਹੋਲਡੇਨ ਮੈਥਿਊਜ਼ ਨਾਮ ਦੇ ਇਸ 23 ਸਾਲਾ ਵਿਅਕਤੀ ਨੂੰ ਸ਼ਜਾ ਦਿੱਤੀ ਹੈ ਜੋ ਕਿ ਪਹਿਲਾਂ ਹੀ 18 ਮਹੀਨੇ  ਜੇਲ ਵਿਚ ਰਿਹਾ ਹੈ। ਇੱਕ ਬਿਆਨ ਅਨੁਸਾਰ ਮੈਥਿਊਜ਼ ਨੇ 1990 ਦੇ ਦਹਾਕੇ ਵਿਚ ਨਾਰਵੇ ਵਿਚ ਇਸ ਤਰ੍ਹਾਂ ਦੇ ਅਪਰਾਧ ਦੀ ਨਕਲ ਕਰਦਿਆਂ ‘ਬਲੈਕ ਮੈਟਲ’ ਸੰਗੀਤਕਾਰ ਵਜੋਂ ਉਸ ਦੀ ਪ੍ਰੋਫਾਈਲ ਬਨਾਉਣ ਲਈ ਇਨ੍ਹਾਂ ਇਮਾਰਤਾਂ ਦੀ ਧਾਰਮਿਕ ਮਹੱਤਤਾ ਕਾਰਕੇ ਅੱਗ ਲਗਾਉਣ ਦਾ ਦੋਸ਼ ਮੰਨਿਆ ਹੈ।ਕਿਉਂਕਿ ਨਾਰਵੇ ਵਿੱਚ ਬਲੈਕ ਮੈਟਲ ਸੰਗੀਤ ਦੀ ਕਿਸਮ ਨੂੰ ਕੁਝ ਮਾਮਲਿਆਂ ਵਿੱਚ ਈਸਾਈ ਗਿਰਜਾਘਰਾਂ ਵਿਚ ਅੱਗ ਲਾਉਣ ਨਾਲ ਜੋੜਿਆ ਗਿਆ ਹੈ। ਇਸ ਵਿਅਕਤੀ ਨੂੰ ਰਾਜ ਅਤੇ ਕੇਂਦਰ ਪੱਧਰ ਤੇ ਦੋਸ਼ੀ ਮੰਨਿਆ ਗਿਆ ਸੀ। ਜਿਕਰਯੋਗ ਹੈ ਕਿ ਮਾਰਚ ਅਤੇ ਅਪ੍ਰੈਲ 2019 ਵਿੱਚ ਇਹ ਤਿੰਨੇ ਚਰਚ ਸੜ ਗਏ ਸਨ ਪਰ ਅੱਗ ਲੱਗਣ ਵੇਲੇ ਚਰਚ ਖਾਲੀ ਸਨ ਅਤੇ ਕੋਈ ਵੀ ਜ਼ਖਮੀ ਨਹੀਂ ਹੋਇਆ ਸੀ। ਇਹ ਮੁੱਖ ਤੌਰ ਤੇ ਅਫਰੀਕੀ ਅਮਰੀਕੀ ਈਸਾਈਆਂ ਲਈ ਇਕੱਠੇ ਹੋਣ, ਅਰਦਾਸ ਕਰਨ, ਪੂਜਾ ਕਰਨ ਅਤੇ ਉਨ੍ਹਾਂ ਦੇ ਵਿਸ਼ਵਾਸ ਕਰਨ ਦੀ ਜਗ੍ਹਾ ਸਨ। ਜਿਹਨਾਂ ਨੂੰ ਕਿ ਦੋਸ਼ੀ ਨੇ ਅੱਗ ਦੇ ਹਵਾਲੇ ਕਰ ਦਿੱਤਾ ਸੀ।

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ ਸੜਿਆ ਪੰਜਾਬੀ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਪੰਜਾਬੀ ਟਰੱਕ ਡਰਾਈਵਰ ਦੀ ਜ਼ਿੰਦਾ ਸੜਨ ਨਾਲ ਮੌਤ…

CBI ਨੇ ਸੰਦੇਸ਼ਖਾਲੀ ਮਾਮਲੇ ‘ਚ…

ਨਵੀਂ ਦਿੱਲੀ, 25 ਅਪ੍ਰੈਲ 2024:  ਕੇਂਦਰੀ ਜਾਂਚ…

ਜੈਸਲਮੇਰ ‘ਚ ਵੱਡਾ ਹਾਦਸਾ, ਭਾਰਤੀ…

ਜੈਸਲਮੇਰ, 25 ਅਪ੍ਰੈਲ : ਰਾਜਸਥਾਨ ਦੇ ਜੈਸਲਮੇਰ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

Listen Live

Subscription Radio Punjab Today

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ ਸੜਿਆ ਪੰਜਾਬੀ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਪੰਜਾਬੀ ਟਰੱਕ ਡਰਾਈਵਰ ਦੀ ਜ਼ਿੰਦਾ ਸੜਨ ਨਾਲ ਮੌਤ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

ਕੈਨੇਡਾ -ਪੰਜਾਬਣ ਦੇ ਕ.ਤਲ ਮਾਮਲੇ…

24 ਅਪ੍ਰੈਲ 2024 – 21 ਸਾਲਾ ਔਰਤ…

ਭੈਣ ਦੇ ਵਿਆਹ ਲਈ ਕੈਨੇਡਾ…

ਗੁਰਦਾਸਪੁਰ, 25 ਅਪ੍ਰੈਲ :  ਕੈਨੇਡਾ ਤੋਂ ਪੰਜ ਮਹੀਨੇ…

Our Facebook

Social Counter

  • 39934 posts
  • 0 comments
  • 0 fans