Menu

ਚੋਣ ਦਿਵਸ ਦੇ ਮੱਦੇਨਜ਼ਰ ਦੇਸ਼ ਭਰ ਵਿੱਚ ਹੋਏ ਸੁਰੱਖਿਆ ਦੇ ਪੁਖਤਾ ਇੰਤਜ਼ਾਮ

ਕੈਲੀਫੋਰਨੀਆਂ  , 3 ਨਵੰਬਰ( ਗੁਰਿੰਦਰਜੀਤ ਨੀਟਾ ਮਾਛੀਕੇ ) –  ਅਮਰੀਕਾ ਵਿੱਚ ਚੋਣਾਂ ਦਾ ਮਾਹੌਲ ਹੋਣ ਕਰਕੇ ਲੋਕਾਂ ਵਿੱਚ ਪੂਰਾ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ।ਇਸ ਸਮੇਂ ਚੋਣ ਦਿਵਸ ਹੋਣ ਕਰਕੇ ਅਮਰੀਕਾ ਵਿੱਚ ਸੁਰੱਖਿਆ ਏਜੰਸੀਆਂ ਦੀ ਚਿੰਤਾ ਵਧੀ ਹੋਈ ਹੈ। ਚੋਣ ਦਿਵਸ ਨਾਲ ਜੁੜੀ ਬੇਚੈਨੀ ਅਤੇ ਚਿੰਤਾਵਾਂ ਕਾਰਨ ਦੇਸ਼ ਭਰ ਵਿਚ ਸੁਰੱਖਿਆ ਸਖਤ ਕੀਤੀ ਜਾ ਰਹੀ ਹੈ।   ਸੋਮਵਾਰ ਨੂੰ ਵ੍ਹਾਈਟ ਹਾਊਸ ਕੰਪਲੈਕਸ  ਨੂੰ ਕਿਸੇ ਤਰ੍ਹਾਂ ਦੀ ਹਿੰਸਕ ਗਤੀਵਿਧੀ ਤੋਂ ਬਚਾਉਣ ਲਈ ਇਸਦੇ  ਆਲੇ ਦੁਆਲੇ ਨਵੀਂ ਸਟੀਲ ਦੀ ਵਾੜ ਕੀਤੀ ਗਈ ਹੈ ਜਦਕਿ ਨਿਊਯਾਰਕ ਸਿਟੀ ਪੁਲਿਸ ਵਿਭਾਗ ਨੇ ਸਾਵਧਾਨੀ ਦੇ ਤੌਰ ‘ਤੇ ਉਥੇ ਸਟੋਰ ਅਤੇ ਆਲੇ ਦੁਆਲੇ ਦੇ ਕਾਰੋਬਾਰਾਂ ਨੂੰ ਅਲਰਟ’ ਤੇ ਪਾ ਦਿੱਤਾ ਹੈ। ਚੋਣ ਦਿਨ ਦੇ ਆ ਜਾਣ ਕਾਰਨ ਰਾਜਨੀਤਿਕ ਤਣਾਅ ਵੀ ਵਧ ਰਿਹਾ ਹੈ। ਇੰਨਾ ਹੀ ਨਹੀਂ ਕੁੱਝ ਕੁ ਸਰਾਰਤੀ ਅਨਸਰਾਂ ਨੇ ਹਿੰਸਕ ਘਟਨਾਵਾਂ ਨੂੰ ਵੀ ਅੰਜਾਮ ਦਿੱਤਾ ਹੈ। ਹਿਊਸਟਨ ਵਿਚ, ਬਦਮਾਸ਼ਾਂ ਨੇ ਕਾਉਂਟੀ ਦੇ ਡੈਮੋਕ੍ਰੇਟਿਕ ਪਾਰਟੀ ਦੇ ਮੁੱਖ ਦਫਤਰ ਨੂੰ ਨਿਸ਼ਾਨਾ ਬਣਾਇਆ ਅਤੇ ਉੱਥੇ  ਵਿੰਡੋਜ਼ ਉੱਪਰ “ਚੋਣਾਂ ਨਹੀਂ .. ਇਨਕਲਾਬ ” ਦੇ ਸ਼ਬਦਾਂ ਨਾਲ ਸਪਰੇਅ ਕੀਤਾ। ਇਸਦੇ ਇਲਾਵਾ ਬੇਵਰਲੀ ਹਿੱਲਜ਼ ਵਿਚ, ਪ੍ਰਦਰਸ਼ਨਕਾਰੀ ਅਤੇ ਉਨ੍ਹਾਂ ਦਾ ਵਿਰੋਧ ਕਰਨ ਵਾਲੇ ਧੱਕਾ ਮੁੱਕੀ ਵੀ ਹੋਏ।ਬੇਵਰਲੀ ਹਿਲਜ਼ ਦੇ ਪੁਲਿਸ ਮੁਖੀ ਨੇ ਚੋਣ ਪ੍ਰਤੀ ਹਿੰਸਾ ਬਾਰੇ ਚੇਤਾਵਨੀ ਦਿੱਤੀ ਹੈ। ਉਹਨਾਂ ਦੱਸਿਆ ਕਿ ਅਧਿਕਾਰੀ ਸ਼ਾਂਤੀ ਬਣਾਈ ਰੱਖਣ ਲਈ ਬਿਨਾਂ ਕਿਸੇ ਛੁੱਟੀ ਦੇ 12 ਘੰਟੇ ਦੀ ਸ਼ਿਫਟ ਵਿੱਚ ਕੰਮ ਕਰ ਰਹੇ ਹਨ। ਕੁੱਝ ਹਫਤਿਆਂ ਪਹਿਲਾਂ ਐਫ ਬੀ ਆਈ ਨੇ ਮਿਲੀਸ਼ੀਆ ਦੇ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ ਜੋ ਕਥਿਤ ਤੌਰ ਤੇ ਹਮਲਿਆਂ ਦੀ ਯੋਜਨਾ ਬਣਾ ਰਹੇ ਸਨ। ਇੰਨਾ ਹੀ ਨਹੀਂ ਮੰਗਲਵਾਰ ਤੋਂ, ਅਧਿਕਾਰੀ ਐਫ ਬੀ ਆਈ ਹੈੱਡਕੁਆਰਟਰ ਦੇ ਕਮਾਂਡ ਸੈਂਟਰ ਤੋਂ ਦੇਸ਼ ਭਰ ਦੇ ਸਮਾਗਮਾਂ ਦੀ ਨਿਗਰਾਨੀ ਵੀ ਕਰਨਗੇ। ਸੁਰੱਖਿਆ ਮਾਮਲਿਆਂ ਵਿੱਚ ਵਾਸ਼ਿੰਗਟਨ ਡੀ.ਸੀ., ਵੱਲ ਵਧੇਰੇ ਧਿਆਨ ਹੋਣ ਦੀ ਸੰਭਾਵਨਾ ਹੈ। ਸ਼ਹਿਰ ਦੇ ਹੋਮਲੈਂਡ ਸੁਰੱਖਿਆ ਅਧਿਕਾਰੀ ਅਗਲੇ ਕਈ ਦਿਨਾਂ ਵਿੱਚ ਅੱਧੀ ਦਰਜਨ ਦੇ ਕਰੀਬ ਹੋ ਰਹੇ ਪ੍ਰਦਰਸ਼ਨਾਂ ਨੂੰ ਵੀ ਰੋਕ ਰਹੇ ਹਨ। ਡੀ .ਸੀ. ਵਿਚ ਹੋਮਲੈਂਡ ਸਿਕਿਓਰਿਟੀ ਐਂਡ ਐਮਰਜੈਂਸੀ ਮੈਨੇਜਮੈਂਟ ਏਜੰਸੀ ਦੇ ਡਾਇਰੈਕਟਰ ਡਾ. ਕ੍ਰਿਸਟੋਫਰ ਰੌਡਰਿਗੁਜ਼ ਅਨੁਸਾਰ ਜ਼ਿਲ੍ਹੇ ਵਿਚ ਹਿੰਸਾ ,ਸ਼ਰਾਰਤ ਜਾਂ ਕਿਸੇ ਵੀ ਤਰ੍ਹਾਂ ਦੀ ਅਣਗਹਿਲੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਕੇਜਰੀਵਾਲ ਤੇ ਕੇ ਕਵਿਤਾ ਦੀ ਨਿਆਂਇਕ ਹਿਰਾਸਤ…

ਨਵੀਂ ਦਿੱਲੀ, 23 ਅਪ੍ਰੈਲ 2024: ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ ਨੇ ਆਮ ਆਦਮੀ ਪਾਰਟੀ (ਆਪ) ਦੇ ਮੁਖੀ ਅਰਵਿੰਦ ਕੇਜਰੀਵਾਲ,…

ਪਹਿਲਾਂ ਪਤਨੀ ਨੇ ਲਿਆ ਫਾਹਾ…

23 ਅਪ੍ਰੈਲ 2024-  :ਉੱਤਰ ਪ੍ਰਦੇਸ਼ ਦੇ ਚਿਤਰਕੂਟ…

ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਵਿਚ…

ਨਵੀਂ ਦਿੱਲੀ, 23 ਅਪ੍ਰੈਲ 2024- ਤਿਹਾੜ ਜੇਲ੍ਹ…

ਦਰਦਨਾਕ ਹਾਦਸਾ ਬੱਸ ਅਤੇ ਟਰੱਕ…

ਕਨੌਜ, 23 ਅਪ੍ਰੈਲ 2024 :  ਆਗਰਾ-ਲਖਨਊ ਐਕਸਪ੍ਰੈੱਸ…

Listen Live

Subscription Radio Punjab Today

ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਭਲਕੇ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ ਮਾਲਕ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ ਹੋ ਗਿਆ ਹੈ। ਹੁਣ ਉਹ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

Our Facebook

Social Counter

  • 39882 posts
  • 0 comments
  • 0 fans