Menu

ਅਮਰੀਕਾ : ਟੈਕਸਾਸ ਹਾਈਵੇਅ ‘ਤੇ ਟਰੰਪ ਸਮਰਥਕਾਂ ਨੇ ਕੀਤੀ ਬਾਈਡੇਨ ਦੀ ਸਟਾਫ ਬੱਸ ਨੂੰ ਰੋਕਣ ਦੀ ਕੋਸ਼ਿਸ਼

ਫਰਿਜ਼ਨੋ(ਕੈਲੀਫੋਰਨੀਆਂ) 2 ਨਵੰਬਰ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) –  ਸ਼ੁੱਕਰਵਾਰ ਦੁਪਹਿਰ ਨੂੰ ਟਰੰਪ ਦੀ ਮੁਹਿੰਮ ਦੇ ਝੰਡੇ ਅਤੇ ਸੰਕੇਤਾਂ ਵਾਲੇ ਵਾਹਨਾਂ ਦੇ ਕਾਫਲੇ ਨੇ ਸੈਨ ਐਂਟੋਨੀਓ ਅਤੇ ਆਸਟਿਨ ਦਰਮਿਆਨ ਹਾਈਵੇਅ ਤੇ ਸਾਬਕਾ ਉਪ ਰਾਸ਼ਟਰਪਤੀ ਬਾਈਡੇਨ ਦੀ ਮੁਹਿੰਮ ਵਾਲੀ ਬੱਸ ਨੂੰ ਘੇਰਿਆ ਗਿਆ। ਜਿਸ ਨਾਲ ਡੈਮੋਕ੍ਰੇਟਸ ਸਮਰੱਥਕਾਂ ਨੂੰ 911ਤੇ ਫੋਨ ਕਰਕੇ ਮੱਦਦ ਲੈਣੀ ਪਈ। ਬਾਈਡਨ ਮੁਹਿੰਮ ਦੇ ਵਰਕਰਾਂ ਅਨੁਸਾਰ ਦੂਜ਼ੇ ਵਾਹਨਾਂ ਨੇ ਬੱਸ ਨੂੰ ਘੇਰ ਲਿਆ ਅਤੇ ਇਸਨੂੰ ਹਾਈਵੇ ਦੇ ਵਿਚਕਾਰ ਵਿੱਚ ਹੌਲੀ ਕਰਨ ਦੀ ਕੋਸ਼ਿਸ਼ ਕੀਤੀ।ਉਹਨਾਂ ਦੁਆਰਾ 911 ਸੰਪਰਕ ਕਰਨ ਤੋਂ ਬਾਅਦ ਸਥਾਨਕ ਕਨੂੰਨੀ ਅਧਿਕਾਰੀਆਂ ਨੇ ਬੱਸ ਨੂੰ  ਆਸਟਿਨ ਤੱਕ ਪਹੁੰਚਣ ਵਿੱਚ ਸਹਾਇਤਾ ਕੀਤੀ। ਇੱਕ ਰਿਪੋਰਟ ਅਨੁਸਾਰ ਉਸ ਸਮੇਂ ਨਾਂ ਤਾਂ ਸਾਬਕਾ ਉਪ ਰਾਸ਼ਟਰਪਤੀ ਜੋਏ ਬਾਈਡੇਨ ਅਤੇ ਨਾ ਹੀ ਕੈਲੀਫੋਰਨੀਆਂ ਨਾਲ ਸੰਬੰਧਿਤ ਕਮਲਾ ਹੈਰਿਸ ਬੱਸ ਵਿਚ ਸਨ।ਬਾਈਡੇਨ ਮੁਹਿੰਮ ਦੇ ਡਾਇਰੈਕਟਰ ਤਾਰਿਕ ਥੌਫੀਕ, ਨੇ ਸ਼ਨੀਵਾਰ ਨੂੰ ਇਕ ਬਿਆਨ ਵਿਚ ਕਿਹਾ ਕਿ
ਟੈਕਸਾਸ ਵਿਚ ਟਰੰਪ ਦੇ ਸਮਰੱਥਕਾਂ ਨੇ ਗੱਲਬਾਤ ਕਰਨ ਦੀ ਬਜਾਏ ਸਾਡੇ ਸਟਾਫ, ਸਰੋਗੇਟਸ, ਸਮਰਥਕਾਂ ਅਤੇ ਹੋਰਾਂ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ। ਪਰ ਇਸ  ਦੌਰਾਨ  ਕੋਈ ਵੀ ਜ਼ਖਮੀ ਨਹੀਂ ਹੋਇਆ ਅਤੇ ਨਾਂ ਹੀ  ਕਿਸੇ ਨੂੰ ਗ੍ਰਿਫਤਾਰ ਕੀਤਾ ਗਿਆ।  ਇਸ ਘਟਨਾ ਦੇ ਸੰਬੰਧ ਵਿੱਚ ਇਕ ਵੀਡੀਓ ਵਿੱਚ ਵੀ ਇਹ  ਸਪੱਸ਼ਟ ਹੋਇਆ ਕਿ ਇਕ ਕਾਲੇ ਰੰਗ ਦੀ ਪਿਕਅਪ ਅਤੇ ਇੱਕ ਚਿੱਟੀ ਕਾਰ ਨੂੰ  ਬਾਈਡੇਨ ਮੁਹਿੰਮ ਦੀ ਬੱਸ ਦੇ ਪਿੱਛੇ ਭਜਾਇਆ ਗਿਆ ਸੀ। ਇਸ ਘਟਨਾ ਸੰਬੰਧੀ ਡਾ. ਏਰਿਕ ਸਰਵੀਨੀ ਜੋ ਇੱਕ ਇਤਿਹਾਸਕਾਰ ਅਤੇ ਲਾਸ ਏਂਜਲਸ ਤੋਂ ਲੇਖਕ ਹਨ ,ਜੋਏ ਬਾਈਡੇਨ ਦੀ ਮੁਹਿੰਮ ਵਿੱਚ ਸਹਾਇਤਾ ਲਈ ਟੈਕਸਾਸ ਆਏ ਸਨ। ਘਟਨਾ ਸਥਾਨ ਤੇ ਮੌਜੂਦ ਸਰਵੀਨੀ ਨੇ  ਵੀਡੀਓ ਅਤੇ ਕਈ ਟਵੀਟ ਪੋਸਟ ਕੀਤੇ, ਜਿਸ ਵਿਚ ਇਸ ਘਟਨਾ ਨੂੰ ਟਰੰਪ ਦੇ ਸਮਰਥਕਾਂ ਦੁਆਰਾ ਪਿਕਅਪ ਟਰੱਕਾਂ ਵਿਚ ਟਰੰਪ ਦੇ ਝੰਡੇ ਦੇ ਨਾਲ ਬਾਈਡੇਨ ਦੀ ਬੱਸ ਨੂੰ ਰੋਕਣ ਬਾਰੇ ਦੱਸਿਆ ਗਿਆ ਸੀ।

ਅਮਰੀਕਾ ‘ਚ ਪੰਜਾਬੀ ਟਰੱਕ ਡਰਾਈਵਰ ਦਾ ਗੋ.ਲੀਆਂ…

26 ਅਪ੍ਰੈਲ 2024-ਵਿਦੇਸ਼ ਵਿਚ ਹਰ ਰੋਜ਼ ਪੰਜਾਬੀਆਂ ਨਾਲ ਅਣਸੁਖਾਵੀਆਂ ਘਟਵਾਨਾਂ ਵਾਪਰ ਰਹੀਆਂ ਹਨ। ਬਹੁਤ ਸਾਰੇ ਪੰਜਾਬੀ ਵਿਦੇਸਾਂ ਵਿਚ ਆਪਣੀਆਂ…

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ…

CBI ਨੇ ਸੰਦੇਸ਼ਖਾਲੀ ਮਾਮਲੇ ‘ਚ…

ਨਵੀਂ ਦਿੱਲੀ, 25 ਅਪ੍ਰੈਲ 2024:  ਕੇਂਦਰੀ ਜਾਂਚ…

ਜੈਸਲਮੇਰ ‘ਚ ਵੱਡਾ ਹਾਦਸਾ, ਭਾਰਤੀ…

ਜੈਸਲਮੇਰ, 25 ਅਪ੍ਰੈਲ : ਰਾਜਸਥਾਨ ਦੇ ਜੈਸਲਮੇਰ…

Listen Live

Subscription Radio Punjab Today

ਅਮਰੀਕਾ ‘ਚ ਪੰਜਾਬੀ ਟਰੱਕ ਡਰਾਈਵਰ ਦਾ ਗੋ.ਲੀਆਂ…

26 ਅਪ੍ਰੈਲ 2024-ਵਿਦੇਸ਼ ਵਿਚ ਹਰ ਰੋਜ਼ ਪੰਜਾਬੀਆਂ ਨਾਲ ਅਣਸੁਖਾਵੀਆਂ ਘਟਵਾਨਾਂ ਵਾਪਰ ਰਹੀਆਂ ਹਨ। ਬਹੁਤ ਸਾਰੇ ਪੰਜਾਬੀ ਵਿਦੇਸਾਂ ਵਿਚ ਆਪਣੀਆਂ…

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

ਕੈਨੇਡਾ -ਪੰਜਾਬਣ ਦੇ ਕ.ਤਲ ਮਾਮਲੇ…

24 ਅਪ੍ਰੈਲ 2024 – 21 ਸਾਲਾ ਔਰਤ…

Our Facebook

Social Counter

  • 39939 posts
  • 0 comments
  • 0 fans