Menu

ਨਿਊਯਾਰਕ ਵਿੱਚ ਪੁਲਿਸ ਨੇ ਬੰਦ ਕਰਵਾਈ 400 ਲੋਕਾਂ ਦੀ ਗੈਰ ਕਾਨੂੰਨੀ ਹੈਲੋਵੀਨ ਪਾਰਟੀ

ਫਰਿਜ਼ਨੋ(ਕੈਲੀਫੋਰਨੀਆਂ)-2 ਨਵੰਬਰ(ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਅਮਰੀਕਾ ਵਿੱਚ ਇਸ ਸਮੇਂ ਕੋਰੋਨਾਂ ਵਾਇਰਸ ਆਪਣਾ ਪ੍ਰਕੋਪ ਦਿਖਾ ਰਿਹਾ ਹੈ, ਜਿਸ ਕਰਕੇ ਲੋਕ ਆਪਣੀਆਂ ਜਾਨਾਂ ਗਵਾ ਰਹੇ ਹਨ।ਸਰਕਾਰ ਦੁਆਰਾ ਵਾਇਰਸ ਦੇ ਫੈਲਣ ਨੂੰ ਰੋਕਣ ਲਈ ਬਹੁਤ ਸਾਰੇ ਨਿਯਮ ਅਤੇ ਸਾਵਧਾਨੀਆਂ ਜਾਰੀ ਕੀਤੀਆਂ ਗਈਆਂ ਹਨ। ਜਿਹਨਾਂ ਵਿੱਚ ਚਿਹਰੇ ਨੂੰ ਮਾਸਕ ਨਾਲ ਢਕਣਾ ਅਤੇ ਸਮੂਹਿਕ ਇਕੱਠ ਨਾਂ ਕਰਨਾ ਪ੍ਰਮੁੱਖ ਹਨ। ਪਰ ਕਈ ਬੇਪ੍ਰਵਾਹ ਲੋਕ ਇਹਨਾਂ ਨਿਯਮਾਂ ਨੂੰ ਟਿੱਚ ਜਾਣਦੇ ਹਨ। ਅਜਿਹਾ ਹੀ ਇੱਕ ਮਾਮਲਾ ਨਿਊਯਾਰਕ ਵਿੱਚ ਸਾਹਮਣੇ ਆਇਆ ਹੈ, ਜਿੱਥੇ ਲਗਭੱਗ 400 ਦੇ ਕਰੀਬ ਲੋਕ ਇਕੱਠੇ ਹੋ ਕੇ ਪਾਰਟੀ ਕਰ ਰਹੇ ਸਨ।ਨਿਊਯਾਰਕ ਸਿਟੀ ਵਿਚ ਸ਼ੈਰਿਫ ਦਫਤਰ ਨੇ ਸ਼ਨੀਵਾਰ ਨੂੰ ਦੱਸਿਆ ਕਿ ਅਧਿਕਾਰੀਆਂ ਨੇ 387 ਤੋਂ ਵੱਧ ਲੋਕਾਂ ਦੀ ਇਕ ਗੈਰ ਕਾਨੂੰਨੀ ਹੈਲੋਵੀਨ ਪਾਰਟੀ ਬੰਦ ਕਰਵਾਈ ਜਿਹਨਾਂ ਨੇ ਕੋਰੋਨਾਂ ਵਾਇਰਸ ਮਹਾਂਮਾਰੀ ਦੌਰਾਨ ਵੱਡੇ ਇਕੱਠਾਂ ਤੇ ਰੋਕ ਲਗਾਉਣ ਦੇ ਐਮਰਜੈਂਸੀ ਆਦੇਸ਼ਾਂ ਦੀ ਉਲੰਘਣਾ ਕੀਤੀ ਹੈ। ਪੁਲਿਸ ਨੇ  ਬਰੁਕਲਿਨ ਦੇ ਗੁਦਾਮ ਵਿੱਚ ਸ਼ਨਿਚਰਵਾਰ ਨੂੰ 1 ਵਜੇ ਦੇ ਕਰੀਬ ਛਾਪਾ ਮਾਰ ਕੇ ਇੱਕ ਵੱਡਾ ਇਕੱਠ ਖਦੇੜਿਆ। ਇਸ ਮਾਮਲੇ ਵਿੱਚ  ਸ਼ੈਰਿਫ ਦਫ਼ਤਰ ਦੁਆਰਾ ਜਾਰੀ ਕੀਤੀ ਇਕ ਤਸਵੀਰ ਵਿਚ ਗੋਦਾਮ ਦੇ ਅੰਦਰਲੇ ਲੋਕਾਂ ਦਾ ਵੱਡਾ ਇਕੱਠ ਦਿਖਾਇਆ ਗਿਆ ਹੈ ਜੋ ਸਰੀਰਕ ਤੌਰ ‘ਤੇ ਦੂਰੀ ਨਹੀਂ ਬਣਾ ਰਹੇ ਹਨ ਅਤੇ ਉਨ੍ਹਾਂ ਵਿੱਚ  ਕੁਝ ਲੋਕਾਂ ਫੇਸ ਮਾਸਕ ਪਹਿਨੇ  ਸਨ ਜਦਕਿ ਕਈ ਬਿਨਾਂ ਮਾਸਕ ਤੋਂ ਸਨ।ਇਸ ਪਾਰਟੀ ਦੇ ਵਿੱਚ ਤਿੰਨ ਬਾਰਾਂ ਦੇ ਨਾਲ ਨਾਲ ਇਕ ਡੀਜੇ ਸਿਸਟਮ ਦਾ ਵੀ ਪ੍ਰਬੰਧ ਸੀ। ਅਧਿਕਾਰੀਆਂ ਦੁਆਰਾ ਪਾਰਟੀ ਦੇ ਪ੍ਰਬੰਧਕਾਂ ਵਜੋਂ ਜ਼ਾਹਿਰ ਕੀਤੇ ਗਏ ਘੱਟੋ ਘੱਟ 9 ਵਿਅਕਤੀਆਂ ਉੱਤੇ ਸ਼ਹਿਰ ਅਤੇ ਰਾਜ ਦੇ ਕੋਰੋਨਾਂ ਵਾਇਰਸ ਦੇ ਐਮਰਜੈਂਸੀ ਆਦੇਸ਼ਾਂ ਦੀ ਕਥਿਤ ਤੌਰ ‘ਤੇ ਅਣਦੇਖੀ ਅਤੇ ਸਿਹਤ ਦੀ ਉਲੰਘਣਾ ਕਰਨ ਦੇ ਦੋਸ਼ ਲਗਾਏ ਗਏ ਹਨ।ਨਿਊਯਾਰਕ ਸਿਟੀ ਦੇ ਮੇਅਰ ਬਿਲ ਡੀ ਬਲਾਸੀਓ ਨੇ ਵੀਰਵਾਰ ਨੂੰ ਕਿਹਾ ਕਿ ਸ਼ਹਿਰ ਵਿੱਚ ਵਾਇਰਸ ਦੇ ਮੱਦੇਨਜ਼ਰ ਇਸ ਤਰ੍ਹਾਂ ਦੀਆਂ ਪਾਰਟੀਆਂ ਲੋਕਾਂ ਦੀ ਮਹਾਂਮਾਰੀ ਪ੍ਰਤੀ ਲਾਪ੍ਰਵਾਹੀ ਪ੍ਰਗਟ ਕਰਦੀਆਂ ਹਨ।

ਭਾਜਪਾ ਸੱਤਾ ‘ਚ ਵਾਪਸ ਨਹੀਂ ਆਵੇਗੀ ਅਤੇ…

ਨਵੀਂ ਦਿੱਲੀ, 11 ਮਈ 2024 – ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਨੀਵਾਰ ਨੂੰ ਦਾਅਵਾ ਕੀਤਾ ਕਿ ਜੇਕਰ…

50 ਸੀਟਾਂ ਵੀ ਨਹੀਂ ਜਿੱਤੇਗੀ…

ਨਵੀਂ ਦਿੱਲੀ , 11 ਮਈ 2024- ਪ੍ਰਧਾਨ…

ਮੋਦੀ ਜੀ ਜੋ ਵੀ ਬੋਲਦੇ…

ਨਵੀਂ ਦਿੱਲੀ ,11 ਮਈ- ਕਾਂਗਰਸ ਨੇਤਾ ਪ੍ਰਿਯੰਕਾ…

ਕੇਜਰੀਵਾਲ ਨੇ ਆਪਣੀ ਪਤਨੀ ਸੁਨੀਤਾ…

ਨਵੀਂ ਦਿੱਲੀ , 11 ਮਈ – ਦਿੱਲੀ…

Listen Live

Subscription Radio Punjab Today

ਸਹੁਰਿਆਂ ਦੇ ਖਰਚੇ ‘ਤੇ ਵਿਦੇਸ਼ ਗਈ ਨੂੰਹ,…

ਮੋਗਾ, 11 ਮਈ :  ਵਿਆਹ ਤੋਂ ਬਾਅਦ ਸਹੁਰਿਆਂ ਦੇ ਖਰਚੇ ‘ਤੇ ਵਿਦੇਸ਼  ਗਈ ਇਕ ਹੋ ਕੁੜੀ  ਨੇ ਆਪਣੇ ਪਤੀ ਅਤੇ…

ਮਨੁੱਖੀ ਤਸਕਰੀ ਰੈਕੇਟ ‘ਚ ਸ਼ਾਮਲ…

8 ਮਈ 2024: ਕੇਂਦਰੀ ਜਾਂਚ ਬਿਊਰੋ (ਸੀਬੀਆਈ)…

ਏਅਰ ਇੰਡੀਆ ਦੀਆਂ 70 ਤੋਂ…

ਨਵੀਂ ਦਿੱਲੀ, 8 ਅਪ੍ਰੈਲ 2024- ਏਅਰ ਇੰਡੀਆ ਐਕਸਪ੍ਰੈਸ…

Our Facebook

Social Counter

  • 40286 posts
  • 0 comments
  • 0 fans