Menu

ਕੌਂਸਲ ਦੁਆਰਾ ਫਰਿਜ਼ਨੋ ਫੀਸ ਰਿਫੰਡ ਪ੍ਰੋਗਰਾਮ ਹੋਇਆ ਰੱਦ

ਕੈਲੀਫੋਰਨੀਆਂ , 31 ਅਕਤੂਬਰ (ਗੁਰਿੰਦਰਜੀਤ ਨੀਟਾ ਮਾਛੀਕੇ) –  ਫਰਿਜ਼ਨੋ ਸਿਟੀ ਕੌਂਸਲ ਨੇ ਆਪਣੇ ਪੈਸੇ ਵਾਪਿਸ ਕਰਨ ਦੀ ਗਰੰਟੀ ਵਾਲੇ ਪ੍ਰੋਗਰਾਮ ਨੂੰ ਰੱਦ ਕਰ ਦਿੱਤਾ ਹੈ।ਜਨਵਰੀ 2019 ਵਿੱਚ ਅਪਣਾਇਆ ਗਿਆ, ਮਨੀ ਬੈਕ ਗਰੰਟੀ ਐਕਟ ਡਿਵੈਲਪਮੈਂਟ ਅਤੇ ਰਿਸੋਰਸ ਮੈਨੇਜਮੈਂਟ ਵਿਭਾਗ ਦੇ ਬਜਟ ਵਿੱਚੋਂ ਕਾਰੋਬਾਰਾਂ ਨੂੰ ਪੈਸੇ ਵਾਪਸ ਕਰਨ ਲਈ ਬਣਾਇਆ ਗਿਆ ਸੀ। ਇਸ ਪ੍ਰੋਗਰਾਮ ਨੂੰ ਸਿਰਫ ਇੱਕ ਮੈਂਬਰ ਬ੍ਰੇਡਫੈਲਡ ਨੇ ਰੱਖਣ ਲਈ ਵੋਟ ਦਿੱਤੀ ਸੀ ਪਰ  6-1 ਵੋਟਾਂ ਦੇ ਫਰਕ ਨਾਲ ਵਾਪਸ ਖਤਮ ਕੀਤਾ ਗਿਆ ਸੀ। ਕੌਂਸਲਰ ਮਾਈਕ ਕਰਬਾਸੀ ਅਨੁਸਾਰ ਪੈਸੇ ਵਾਪਸ ਮੋੜਨ ਦੀ ਗਰੰਟੀ ਇੱਕ ਅਸਫਲਤਾ ਤੋਂ ਸਿਵਾਏ ਕੁਝ ਵੀ ਨਹੀਂ ਹੈ।ਪ੍ਰੋਗਰਾਮ ਦੀਆਂ ਗਰੰਟੀਆਂ ਇਸ ਕੋਰੋਨਾਂ ਮਹਾਂਮਾਰੀ ਕਾਰਨ ਫਰਵਰੀ ਤੋਂ ਮੁਆਫ ਕਰ ਦਿੱਤੀਆਂ ਗਈਆਂ ਹਨ। ਡਿਵੈਲਪਮੈਂਟ ਅਤੇ ਰਿਸੋਰਸ  ਵਿਭਾਗ ਦੇ ਡਾਇਰੈਕਟਰ ਜੈਨੀਫਰ ਕਲਾਰਕ ਅਨੁਸਾਰ ਇਸ ਅਧੀਨ ਪਹਿਲਾਂ ਵੀ ਕਿਸੇ ਵਿਕਾਸਕਰਤਾ ਨੂੰ ਕੋਈ ਪੈਸਾ ਵਾਪਸ ਨਹੀਂ ਕੀਤਾ ਗਿਆ ਸੀ।ਮੈਂਬਰ ਬ੍ਰੇਡਫੈਲਡ ਨੇ ਦਲੀਲ ਦਿੱਤੀ ਕਿ ਪ੍ਰੋਗਰਾਮ ਨੂੰ ਸੁਧਾਰੇ ਜਾਣ ਦੀ ਜ਼ਰੂਰਤ ਹੈ ਪਰ ਇਸ ਦੇ ਲਈ ਇਸਦੀ ਨਿਗਰਾਨੀ ਕਰਨੀ  ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪ੍ਰੋਗਰਾਮ ਦੀ ਅਸਫਲਤਾ ਦਾ ਦੋਸ਼ ਸਿਟੀ ਹਾਲ ਵਿਖੇ ਨੌਕਰਸ਼ਾਹੀ ‘ਤੇ ਦੇਣਾ ਚਾਹੀਦਾ ਹੈ। 20 ਅਕਤੂਬਰ ਨੂੰ ਬ੍ਰੇਡਫੈਲਡ ਤੋਂ ਬਿਨਾਂ ਸ਼ਹਿਰ ਦੇ ਬਜਟ ‘ਤੇ ਬੈਠਕ ਦੌਰਾਨ ਗਾਰੰਟੀ ਦੇ ਪ੍ਰੋਗਰਾਮ ਨੂੰ ਖਤਮ ਕਰਨ ਦੀ ਸ਼ੁਰੂਆਤ ਕੌਂਸਲ ਨੇ ਕੀਤੀ ਸੀ, ਜਿਸ ਨੇ ਦੁਪਹਿਰ ਦੇ ਖਾਣੇ ਤੋਂ ਪਹਿਲਾਂ ਹੀ ਮੀਟਿੰਗ ਛੱਡ ਦਿੱਤੀ ਸੀ । ਕਿਉਂਕਿ ਉਨ੍ਹਾਂ ਅਨੁਸਾਰ ਪ੍ਰੋਗਰਾਮ ਰੱਦ ਕਰਨ ਦਾ ਏਜੰਡਾ ਮੀਟਿੰਗ ਵਿੱਚ ਨਹੀਂ ਰੱਖਿਆ ਗਿਆ ਸੀ। ਲਗਾਤਾਰ ਦੂਸਰੇ ਹਫ਼ਤੇ, ਬ੍ਰੇਡਫੈਲਡ ਨੇ ਆਪਣੇ ਸਾਥੀਆਂ ‘ਤੇ ਭ੍ਰਿਸ਼ਟਾਚਾਰ ਦਾ ਇਲਜ਼ਾਮ ਲਾਉਂਦਿਆਂ ਕਿਹਾ ਕਿ ਉਨ੍ਹਾਂ ਨੇ ਉਸ ਪ੍ਰੋਗਰਾਮ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਜੋ ਉਸ ਨੇ ਆਪਣੀ ਜਾਣਕਾਰੀ ਤੋਂ ਬਿਨਾਂ ਸਪਾਂਸਰ ਕੀਤਾ ਸੀ। ਇਸ ਤੋਂ ਪਹਿਲਾਂ ਬ੍ਰੇਡਫੈਲਡ ਨੇ ਆਪਣੇ ਸਾਥੀਆਂ ‘ਤੇ 22 ਅਕਤੂਬਰ ਨੂੰ ਭ੍ਰਿਸ਼ਟਾਚਾਰ ਦਾ ਦੋਸ਼ ਲਗਾਇਆ ਸੀ ਜਿਸ ਵਿੱਚ , 250000 ਡਾਲਰ ਤੇ ਬੋਲੀ ਲਗਾਏ ਗਏ ਇਕਰਾਰਨਾਮੇ ਨੂੰ ਘਟਾ ਦਿੱਤਾ ਗਿਆ ਸੀ ਅਤੇ ਵੋਟ ਦੇ ਦਿਨ ਇਸ ਨੂੰ ਅਪਣਾ ਕੇ 143,000 ਡਾਲਰ ਕਰ ਦਿੱਤਾ ਗਿਆ ਸੀ। ਇਸ ਸੰਬੰਧੀ ਵੀਰਵਾਰ ਨੂੰ ਉਸ ਦੀਆਂ ਟਿਪਣੀਆਂ ਤੋਂ ਬਾਅਦ ਕੌਂਸਲ ਮੈਂਬਰ ਕਰਬਾਸੀ ਨੇ ਉਹਨਾਂ ਦੀ ਲਾਹਪਾ ਵੀ ਕੀਤੀ। ਜਦਕਿ ਗਰੰਟੀ ਪ੍ਰੋਗਰਾਮ ਨੂੰ ਜਾਰੀ ਰੱਖਣ ਦੀ ਬਜਾਏ, ਕਰਬਾਸੀ ਨੇ ਕਿਹਾ ਕਿ ਫਰਿਜ਼ਨੋ ਸ਼ਹਿਰ ਦੇ ਯੋਜਨਾਕਾਰਾਂ ਦੀ ਤਨਖਾਹ ਵਿੱਚ ਸੁਧਾਰ ਕਰਨ ਅਤੇ ਉਨ੍ਹਾਂ ਨੂੰ ਬਰਕਰਾਰ ਰੱਖਣ ਲਈ ਬਿਹਤਰ ਪ੍ਰਦਰਸ਼ਨ ਕਰੇਗਾ।ਉਸਨੇ ਇਹ ਵੀ ਕਿਹਾ ਕਿ ਪ੍ਰੋਗਰਾਮ ਦਾ ਰੱਦ ਕਰਨਾ ਮੇਅਰ ਚੁਣੇ ਗਏ ਜੈਰੀ ਡਾਇਰ ਲਈ ਇੱਕ ਸਾਫ ਰਾਸਤਾ ਪੈਦਾ ਕਰਦਾ ਹੈ

CBI ਨੇ ਸੰਦੇਸ਼ਖਾਲੀ ਮਾਮਲੇ ‘ਚ ਦਰਜ ਕੀਤਾ…

ਨਵੀਂ ਦਿੱਲੀ, 25 ਅਪ੍ਰੈਲ 2024:  ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਜ਼ਮੀਨ ਹੜੱਪਣ ਅਤੇ ਜਿਨਸੀ ਸ਼ੋਸ਼ਣ ਦੇ ਇਲਜ਼ਾਮਾਂ ਤਹਿਤ ਪੱਛਮੀ…

ਜੈਸਲਮੇਰ ‘ਚ ਵੱਡਾ ਹਾਦਸਾ, ਭਾਰਤੀ…

ਜੈਸਲਮੇਰ, 25 ਅਪ੍ਰੈਲ : ਰਾਜਸਥਾਨ ਦੇ ਜੈਸਲਮੇਰ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

ਕੈਨੇਡਾ -ਪੰਜਾਬਣ ਦੇ ਕ.ਤਲ ਮਾਮਲੇ…

24 ਅਪ੍ਰੈਲ 2024 – 21 ਸਾਲਾ ਔਰਤ…

Listen Live

Subscription Radio Punjab Today

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ ਹੋਰ ਪੰਜਾਬੀ…

ਸਰੀ , 25 ਅਪ੍ਰੈਲ – ਕੈਨੇਡਾ ਦੇ ਸਰੀ ‘ਚ ਪੰਜਾਬੀ ਨੌਜਵਾਨ ਕੁਲਵਿੰਦਰ ਸਿੰਘ ਸੋਹੀ (27) ਦੀ ਵ੍ਹਾਈਟ ਰੌਕ ਵਾਟਰਫਰੰਟ…

ਕੈਨੇਡਾ -ਪੰਜਾਬਣ ਦੇ ਕ.ਤਲ ਮਾਮਲੇ…

24 ਅਪ੍ਰੈਲ 2024 – 21 ਸਾਲਾ ਔਰਤ…

ਭੈਣ ਦੇ ਵਿਆਹ ਲਈ ਕੈਨੇਡਾ…

ਗੁਰਦਾਸਪੁਰ, 25 ਅਪ੍ਰੈਲ :  ਕੈਨੇਡਾ ਤੋਂ ਪੰਜ ਮਹੀਨੇ…

ਐਲੋਨ ਮਸਕ ਦਾ ਭਾਰਤ ਦੌਰਾ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ…

Our Facebook

Social Counter

  • 39921 posts
  • 0 comments
  • 0 fans