Menu

ਅਮਰੀਕਾ ਵਿੱਚ ਜ਼ੀਟਾ ਤੂਫ਼ਾਨ ਨੇ ਮਚਾਈ ਤਬਾਹੀ, ਲਈ 6 ਲੋਕਾਂ ਦੀ ਜਾਨ

ਕੈਲੀਫੋਰਨੀਆਂ  31 ,ਅਕਤੂਬਰ  (ਗੁਰਿੰਦਰਜੀਤ ਨੀਟਾ  ਮਾਛੀਕੇ) –  ਅਮਰੀਕਾ ਵਾਸੀਆਂ ਨੂੰ ਕੋਰੋਨਾਂ ਵਾਇਰਸ ਅਤੇ ਜੰਗਲੀ ਅੱਗਾਂ ਦੁਆਰਾ ਦਿੱਤੇ ਜਖ਼ਮ ਅਜੇ ਅੱਲੇ ਹੀ ਸਨ ਕਿ ਇਸਦੇ ਨਾਲ ਹੀ ਜ਼ੀਟਾ ਤੂਫ਼ਾਨ ਇਹਨਾਂ ਜਖ਼ਮਾਂ ਨੂੰ ਕੁਰੇਦ ਰਿਹਾ ਹੈ। ਬੀਤੇ ਦਿਨਾਂ ਤੋਂ ਮੁਲਕ ਦੇ ਕਈ ਰਾਜਾਂ ਵਿੱਚ ਸ਼ੁਰੂ ਹੋਏ ਇਸ ਗਰਮ ਖੰਡੀ ਤੂਫਾਨ ਨੇ ਭਾਰੀ ਤਬਾਹੀ ਮਚਾ ਦਿੱਤੀ ਹੈ। ਇਸ ਦੀਆਂ ਤੇਜ਼ ਹਵਾਵਾਂ, ਭਾਰੀ ਬਾਰਸ਼ ਅਤੇ ਕੁਝ ਖੇਤਰਾਂ ਵਿਚ 10 ਫੁੱਟ ਤੱਕ ਤੂਫਾਨ ਦੇ ਵਾਧੇ ਕਾਰਨ ਘੱਟੋ ਘੱਟ ਛੇ ਲੋਕਾਂ ਦੀ ਮੌਤ ਹੋ ਗਈ ਹੈ। ਤੂਫਾਨ ਨੇ ਦੱਖਣੀ ਪੂਰਬੀ ਲੂਸੀਆਨਾ ਵਿੱਚ ਵੀ ਬੁੱਧਵਾਰ ਨੂੰ ਦਸਤਕ ਦਿੱਤੀ ਜਿਸ ਨਾਲ ਲੱਖਾਂ ਲੋਕਾਂ  ਨੂੰ ਗਲਫ ਕੋਸਟ ਤੇ ਬਿਨਾਂ ਬਿਜਲੀ ਦੇ ਰਹਿਣਾ ਪੈ ਰਿਹਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਤੂਫ਼ਾਨ ਕਾਰਨ ਦਰੱਖਤ ਡਿੱਗਣ ਕਾਰਨ ਜਾਰਜ਼ੀਆ ਵਿਚ ਤਿੰਨ ਅਤੇ ਅਲਾਬਮਾ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ।ਇਸ ਤੋਂ ਇਲਾਵਾ ਲੂਸੀਆਨਾ ਵਿਚ ਵੀ ਇਕ 55 ਸਾਲਾਂ ਬਜ਼ੁਰਗ ਵਿਅਕਤੀ ਦੀ ਨੀਵੀਂ ਪਾਵਰ ਲਾਈਨ ਨੂੰ ਛੂਹਣ ਤੋਂ ਬਾਅਦ ਮੌਤ ਹੋਣ ਦੀ ਘਟਨਾ ਵਾਪਰੀ ਹੈ। ਇਹਨਾਂ ਦੇ ਨਾਲ ਦੋ ਹੋਰ ਵਿਅਕਤੀਆਂ ਨੇ ਵੀ ਆਪਣੀ ਜਾਨ ਜ਼ੀਟਾ ਕਰਕੇ ਗਵਾਈ ਹੈ। ਤੇਜ਼ ਰਫ਼ਤਾਰ ਹਵਾਵਾਂ ਕਰਕੇ ਵੀਰਵਾਰ ਦੁਪਹਿਰ ਤਕ, ਜਾਰਜੀਆ, ਲੂਸੀਆਨਾ, ਓਕਲਾਹੋਮਾ, ਅਲਾਬਾਮਾ ਅਤੇ ਮਿਸੀਸਿਪੀ ਵਿਚ ਲਗਭਗ 20 ਲੱਖ ਲੋਕ ਬਿਜਲੀ ਦੀ ਸਮੱਸਿਆ ਦਾ ਸਾਹਮਣਾ ਵੀ ਕਰ ਰਹੇ ਹਨ । ਰਾਸ਼ਟਰਪਤੀ ਟਰੰਪ ਨੇ ਲੂਸੀਆਨਾ ਅਤੇ ਮਿਸੀਸਿਪੀ ਲਈ ਤਬਾਹੀ ਘੋਸ਼ਣਾਵਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਤੂਫ਼ਾਨ ਨੇ ਬੁੱਧਵਾਰ ਦੀ ਰਾਤ ਨੂੰ ਲੂਸੀਆਨਾ ਦੇ ਤੱਟ ਤੇ 110 ਮੀਲ ਪ੍ਰਤੀ ਘੰਟਾ ਦੀ ਤੇਜ਼ ਹਵਾਵਾਂ ਨਾਲ  ਕੁਝ ਖੇਤਰਾਂ ਵਿੱਚ ਹੜ੍ਹਾਂ ਦੀ ਸਥਿਤੀ ਵੀ ਪੈਦਾ ਕੀਤੀ ਅਤੇ ਕਈ ਇਮਾਰਤਾਂ ਦੀਆਂ ਛੱਤਾਂ ਵੀ ਉਡਾ ਦਿੱਤੀਆਂ। ਜ਼ੀਟਾ ਇੱਕ ਰਿਕਾਰਡ ਤੋੜ ਅਤੇ ਵਿਨਾਸ਼ਕਾਰੀ ਤੂਫਾਨ ਹੈ ਜਿਸ ਨੇ ਰਾਸ਼ਟਰਪਤੀ ਦੀਆਂ ਚੋਣਾਂ ਦਰਮਿਆਨ ਤਬਾਹੀ ਮਚਾਈ ਹੈ ਅਤੇ ਲੁਸੀਆਨਾ ਦੇ ਰਾਜਪਾਲ ਜੋਹਨ ਬੈਲ ਐਡਵਰਡਜ਼ ਅਨੁਸਾਰ ਚੋਣਾਂ ਦੇ ਮੱਦੇਨਜ਼ਰ ਪੋਲਿੰਗ ਦੀਆਂ ਥਾਵਾਂ ਨੂੰ ਸੇਫ ਰੱਖਣ ਨੂੰ ਪਹਿਲ ਦਿੱਤੀ ਜਾਵੇਗੀ।

‘ਆਪ’ ‘ਚ ਬਗਾਵਤ: ਡਿਪਟੀ ਮੇਅਰ ਦੇ ਅਹੁਦੇ…

ਨਵੀਂ ਦਿੱਲੀ : ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਜੇਲ੍ਹ ਜਾਣ ਦਾ ਅਸਰ…

ਹਥਿਆਰਾਂ ਦੇ ਪ੍ਰਦਰਸ਼ਨ ‘ਤੇ ਪਾਬੰਦੀ…

ਚੰਡੀਗੜ੍ਹ, 18 ਅਪ੍ਰੈਲ 2024- ਪੰਜਾਬ ਅਤੇ ਹਰਿਆਣਾ…

ਜੇਲ੍ਹ ‘ਚ ਮਹਿਲਾ ਕੈਦੀ ਨਾਲ…

ਜੀਂਦ, 18 ਅਪ੍ਰੈਲ 2024 : ਹਰਿਆਣਾ ਦੇ…

ਮਨੀਸ਼ ਸਿਸੋਦੀਆ ਦੀ ਨਿਆਂਇਕ ਹਿਰਾਸਤ…

ਨਵੀਂ ਦਿੱਲੀ, 18 ਅਪ੍ਰੈਲ 2024- ਦਿੱਲੀ ਆਬਕਾਰੀ…

Listen Live

Subscription Radio Punjab Today

ਮੰਦਭਾਗੀ ਖਬਰ 1 ਮਹੀਨਾ ਪਹਿਲਾਂ ਕੈਨੇਡਾ ਗਏ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਅੰਮ੍ਰਿਤਸਰ ਦੇ ਹਲਕਾ ਮਜੀਠਾ ਦੇ ਇੱਕ ਨੌਜਵਾਨ ਦੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

ਕੈਨੇਡਾ ‘ਚ ਪੰਜਾਬੀ ਬਿਲਡਰ ਦਾ…

9 ਅਪ੍ਰੈਲ 2024: ਬਰੈਂਪਟਨ : ਕੈਨੇਡਾ ਦੇ…

ਅੱਜ ਲੱਗ ਰਿਹਾ ਸਭ ਤੋਂ…

8 ਅਪ੍ਰੈਲ 2024- ਸਾਲ 2024 ਦਾ ਪਹਿਲਾ…

Our Facebook

Social Counter

  • 39810 posts
  • 0 comments
  • 0 fans