Menu

ਅਮਰੀਕਾ ਨੂੰ ਅਜੇ ਕੋਵਿਡ -19 ਦਾ ਟੀਕਾ ਮਿਲਣ ਲਈ ਲੱਗ ਸਕਦਾ ਹੈ ਹੋਰ ਵਕਤ

ਕੈਲੀਫੋਰਨੀਆਂ, 31 ਅਕਤੂਬਰ ( ਗੁਰਿੰਦਰਜੀਤ ਨੀਟਾ ਮਾਛੀਕੇ )- ਕੋਰੋਨਾਂ ਮਹਾਂਮਾਰੀ ਨੂੰ ਖਤਮ ਕਰਨ ਲਈ ਸਾਰੀ ਦੁਨੀਆਂ ਦੇ ਸਿਹਤ ਵਿਗਿਆਨੀ ਇਸਦਾ ਤੋੜ ਲੱਭਣ ਵਿੱਚ ਲੱਗੇ ਹੋਏ ਹਨ। ਅਮਰੀਕਾ ਵਿੱਚ ਵੀ ਇਸ ਸੰਬੰਧੀ ਟੀਕਾ ਇਜ਼ਾਦ ਕਰਨ ਲਈ ਜੰਗੀ ਪੱਧਰ ਤੇ ਕੰਮ ਚੱਲ ਰਿਹਾ ਹੈ। ਪਰ ਇਸਦੀ ਰਫ਼ਤਾਰ ਹਕੀਕਤ ਦੇ ਵਿਰੁੱਧ ਜਾਪਦੀ ਹੈ। ਇਸ ਲਈ ਅਮਰੀਕਾ ਵਾਸੀਆਂ ਨੂੰ ਕੋਈ ਟੀਕਾ ਜ਼ਲਦੀ ਮਿਲਣ ਦੀ ਉਮੀਦ  ਨੂੰ ਦੁਬਾਰਾ ਦੇਖਣਾ ਪਵੇਗਾ। ਟੀਕੇ ਦੀ ਜਾਂਚ ਕਰਨ ਲਈ ਕਲੀਨੀਕਲ ਪ੍ਰੀਖਣਾਂ ਵਿੱਚ ਰੁਕਾਵਟ ਅਤੇ ਹੋਰ ਕਾਰਨਾਂ ਕਰਕੇ ਇਸ ਗੱਲ ਦੇ ਅਨੁਮਾਨ ਹਨ ਕਿ ਟੀਕਾ ਲਗਾਉਣ ਲਈ ਕਦੋਂ ਤਿਆਰ ਹੋਵੇਗਾ । ਬੁੱਧਵਾਰ ਨੂੰ ਐੱਫ ਡੀ ਏ ਤੋਂ  ਟੀਕੇ ਦੀ ਵਰਤੋਂ ਬਾਰੇ ਪੁੱਛੇ ਜਾਣ ਤੇ ਡਾਇਰੈਕਟਰ ਐਂਥਨੀ ਫੌਕੀ ਨੇ ਪ੍ਰਸ਼ਾਸਨ ਦੇ ਦੱਸੇ ਗਏ ਟਾਈਮ ਨੂੰ ਅੱਗੇ ਵਧਾਇਆ ਹੈ। ਨੈਸ਼ਨਲ ਇੰਸਟੀਚਿਊਟ ਆਫ਼ ਐਲਰਜੀ ਐਂਡ ਇਨਫੈਕਸ਼ਨ ਦੇ ਡਾਇਰੈਕਟਰ, ਫੌਕੀ ਨੇ ਆਨਲਾਈਨ ਇੰਟਰਵਿਊ ਵਿੱਚ ਟੀਕੇ ਦੇ ਆਉਣ ਬਾਰੇ ਜਨਵਰੀ ਅਤੇ ਇਸ ਤੋਂ ਬਾਅਦ ਦੇ ਸਮੇਂ ਦੀ ਉਮੀਦ ਪ੍ਰਗਟ ਕੀਤੀ ਹੈ। ਇਸ ਵੇਲੇ ਇਹ ਸੰਭਵ ਹੈ ਕਿ ਕੋਈ ਕੰਪਨੀ ਇਸ ਥ੍ਰੈਸ਼ੋਲਡ ਨੂੰ ਜਲਦੀ ਤੋਂ ਜਲਦੀ ਪਾਰ ਕਰੇ ਪਰ ਫਾਈਜ਼ਰ, ਜੋ ਟੀਕੇ ਦੀ ਦੌੜ ਵਿਚ ਸਭ ਤੋਂ ਪ੍ਰਮੁੱਖ ਹੈ ਨੇ ਪਹਿਲਾਂ ਭਵਿੱਖਬਾਣੀ ਕੀਤੀ ਸੀ ਕਿ ਸਤੰਬਰ ਦੇ ਅੰਤ ਤਕ ਪਤਾ ਲੱਗ ਜਾਵੇਗਾ ਕਿ ਇਸਦਾ ਟੀਕਾ ਕੰਮ ਕਰਦਾ ਹੈ ਜਾਂ ਨਹੀਂ ਪਰ ਇਸ ਕੰਪਨੀ ਦਾ ਅੰਦਾਜ਼ਾ ਵੀ ਅਗਲੇ ਮਹੀਨੇ ਤੱਕ ਚਲਾ ਗਿਆ ਹੈ। ਮਾਹਰਾਂ ਅਨੁਸਾਰ ਕੁਝ ਸੌ ਲੋਕਾਂ ਤੇ ਤਿਆਰ ਕੀਤਾ ਗਿਆ ਅੰਕੜਾ ਇਹ ਨਿਰਧਾਰਤ ਕਰਨ ਲਈ ਕਾਫ਼ੀ ਨਹੀਂ ਹੈ ਕਿ ਇੱਕ ਟੀਕਾ ਅਸਲ ਵਿੱਚ ਬਿਮਾਰੀ ਤੋਂ ਬਚਾਏਗਾ ਜਾਂ ਨਹੀਂ। ਇਸਦੇ ਉੱਤਰ ਵਿੱਚ ਵੱਡੇ ਪੱਧਰ ਤੇ ਪੰਜ ਪ੍ਰੀਖਣ ਹੁਣ ਸੰਯੁਕਤ ਰਾਜ ਵਿੱਚ ਚੱਲ ਰਹੇ ਹਨ।ਉਨ੍ਹਾਂ ਦੀਆਂ ਖੋਜਾਂ ਦੱਸਣਗੀਆਂ ਕਿ ਕਿੰਨੀ ਜਲਦੀ ਟੀਕੇ ਜਨਤਾ ਤੱਕ ਪਹੁੰਚ ਸਕਦੇ ਹਨ। ਹੁਣ ਤੱਕ ਕਈ ਕੰਪਨੀਆਂ ਨੇ ਟੀਕੇ ਬਾਰੇ ਦਾਅਵੇ ਕੀਤੇ ਹਨ ਪਰ ਕੋਈ ਵੀ ਸਫਲ ਨਹੀਂ ਹੋ ਪਾਇਆ ਹੈ।ਜੌਨਸ ਹੌਪਕਿਨਜ਼ ਬਲੂਮਬਰਗ ਸਕੂਲ ਆਫ਼ ਪਬਲਿਕ ਹੈਲਥ ਦੀ ਟੀਕਾ ਖੋਜਕਰਤਾ, ਅੰਨਾ ਦੁਰਬਿਨ ਨੇ ਕਿਹਾ ਕਿ ਜਨਤਾ ਨੂੰ ਇਹ ਸਮਝਣ ਦੀ ਜ਼ਰੂਰਤ ਹੈ ਕਿ ਕੋਵਿਡ ਟੀਕੇ ਥੋੜੇ ਹੋਰ ਅੱਗੇ ਹੋ ਸਕਦੇ ਹਨ। 2020 ਦੇ ਅੰਤ ਤੱਕ ਇੱਕ ਜਾਂ ਵਧੇਰੇ ਪ੍ਰੀਖਣਾਂ ਵਿੱਚ ਸਫਲਤਾ ਮਿਲ ਸਕਦੀ ਹੈ ਪਰ ਇਸ ਦਾ ਇਹ ਮਤਲਬ ਨਹੀਂ ਕਿ  2020 ਦੇ ਅੰਤ ਵਿੱਚ ਇੱਕ ਟੀਕਾ ਉਪਲਬਧ ਹੋ ਜਾਵੇਗਾ।

ਮੰਦਿਰ ਦੀ ਬਾਲਕੋਨੀ ਦਾ ਲੈਂਟਰ ਡਿੱਗਣ ਕਾਰਨ…

ਹਰਿਆਣਾ ,13 ਮਈ 2024- ਅੰਬਾਲਾ ‘ਚ ਸੋਮਵਾਰ ਨੂੰ ਅਚਾਨਕ ਮੰਦਰ ‘ਚ ਬਾਲਕੋਨੀ ਦਾ ਲੈਂਟਰ ਡਿੱਗਣ ਕਾਰਨ ਵੱਡਾ ਹਾਦਸਾ ਵਾਪਰ…

ਸੁਪਰੀਮ ਕੋਰਟ ਵਲੋਂ ਕੇਜਰੀਵਾਲ ਨੂੰ…

ਨਵੀਂ ਦਿੱਲੀ, 13 ਮਈ : ਦਿੱਲੀ ਦੇ…

ਚੌਥੇ ਪੜਾਅ ਤਹਿਤ 9 ਸੂਬਿਆਂ…

ਨਵੀਂ ਦਿੱਲੀ, 13 ਮਈ : ਲੋਕ ਸਭਾ…

ਕੇਸਰੀ ਦਸਤਾਰ ਸਜਾ ਕੇ ਗੁਰਦੁਆਰਾ…

ਨਵੀਂ ਦਿੱਲੀ, 13 ਮਈ 2024: ਬਿਹਾਰ ਦੌਰੇ…

Listen Live

Subscription Radio Punjab Today

ਕੈਨੇਡਾ ਵਿਚ ਲੱਖਾਂ ਡਾਲਰ ਦਾ ਸੋਨਾ ਚੋਰੀ…

13 ਮਈ 2024- : ਕੈਨੇਡਾ ਦੇ ਟੋਰਾਂਟੋ ਦੇ ਮੁੱਖ ਹਵਾਈ ਅੱਡੇ ਤੋਂ ਲੱਖਾਂ ਡਾਲਰ ਦਾ ਸੋਨਾ ਚੋਰੀ ਕਰਨ ਦੇ…

ਸਹੁਰਿਆਂ ਦੇ ਖਰਚੇ ‘ਤੇ ਵਿਦੇਸ਼…

ਮੋਗਾ, 11 ਮਈ :  ਵਿਆਹ ਤੋਂ ਬਾਅਦ ਸਹੁਰਿਆਂ…

ਮਨੁੱਖੀ ਤਸਕਰੀ ਰੈਕੇਟ ‘ਚ ਸ਼ਾਮਲ…

8 ਮਈ 2024: ਕੇਂਦਰੀ ਜਾਂਚ ਬਿਊਰੋ (ਸੀਬੀਆਈ)…

ਏਅਰ ਇੰਡੀਆ ਦੀਆਂ 70 ਤੋਂ…

ਨਵੀਂ ਦਿੱਲੀ, 8 ਅਪ੍ਰੈਲ 2024- ਏਅਰ ਇੰਡੀਆ ਐਕਸਪ੍ਰੈਸ…

Our Facebook

Social Counter

  • 40313 posts
  • 0 comments
  • 0 fans