Menu

ਸਰਕਾਰੀ ਸਕੂਲਾਂ ਤੋਂ ਪੜਕੇ ਸਿੱਖਿਆ ਵਿਭਾਗ ਦੇ ਉਚ ਅਹੁੱਦਿਆਂ ਤੋਂ ਹੋਏ ਸੇਵਾ ਮੁਕਤ

ਬਠਿੰਡਾ 30 ਅਕਤੂਬਰ – ਸਿੱਖਿਆ ਵਿਭਾਗ ਵਿੱਚ ਉੱਚ ਅਹੁੱਦੇ ਜਿਲਾ ਸਿੱਖਿਆ ਅਫਸਰ ਵਜੋਂ ਤਾਇਨਾਤ ਰਹੇ ਸ਼੍ਰੀ ਹਰਦੀਪ ਸਿੰਘ ਤੱਗੜ ਅਤੇ ਲੈਕਚਰਾਰ ਭੌਤਿਕ ਵਿਗਿਆਨ ਸ਼੍ਰੀਮਤੀ ਮਨਿੰਦਰ ਕੌਰ ਅੱਜ ਆਪਣੀਆਂ ਸੇਵਾਵਾਂ ਤੋਂ ਸੇਵਾ ਮੁਕਤ ਹੋ ਗਏ ਹਨ  ਸਿੱਖਿਆ ਵਿਭਾਗ ਦੇ ਮੀਡੀਆ ਕੋਆਰਡੀਨੇਟਰ ਬਲਵੀਰ ਸਿੰਘ ਸਿੱਧੂ ਨੇ ਦੱਸਿਆ ਕਿ ਉਕਤ ਦੋਨੋ ਉਚ ਅਧਿਕਾਰੀ ਬਠਿੰਡਾ ਜਿਲੇ ਦੇ ਸਰਕਾਰੀ ਸਕੂਲਾਂ ਵਿੱਚ ਮੁੱਢਲੀ ਸਿੱਖਿਆ ਪ੍ਰਾਪਤ ਕਰਕੇ ਸਿੱਖਿਆ ਵਿਭਾਗ ਦੇ ਉੱਚ ਅਹੁੱਦਿਆਂ ‘ਤੇ ਬਿਰਾਜਮਾਨ ਰਹੇ ਹਨ
ਬੁਲਾਰੇ ਅਨੁਸਾਰ ਇਨਾਂ ਦੋਵੇਂ ਉੱਚ ਅਧਿਕਾਰੀਆਂ ਨੇ ਆਪਣੀ ਉੱਚ ਸਿੱਖਿਆ ਵੀ ਸਰਕਾਰੀ ਕਾਲਜ ਅਤੇ ਸਰਕਾਰੀ ਯੂਨੀਵਰਸਿਟੀ ਪਟਿਆਲਾ ਚੋਂ ਪ੍ਰਾਪਤ ਕੀਤੀ  ਮੈਡਮ ਮਨਿੰਦਰ ਕੌਰ ਲੈਕਚਰਾਰ ਭੋਤਿਕ ਵਿਗਿਆਨ ਵਜੋਂ ਸ.ਸ.ਸ.ਸ ਚੱਕ ਰੁਲਦੂ ਸਿੰਘ ਵਾਲਾ, ਸ.ਕੰ.ਸ.ਸ ਬਠਿੰਡਾ, ਬਤੌਰ ਲੈਕਚਰਾਰ ਨਿਯੁਕਤ ਰਹੇ  ਸਿੱਖਿਆ ਵਿਭਾਗ ਵੱਲੋਂ ਪ੍ਰਿੰਸੀਪਲ ਅਹੁੱਦੇ ਦੀ ਪ੍ਰਮੋਸ਼ਨ ਕਰਦਿਆ ਬਤੌਰ ਪ੍ਰਿੰਸੀਪਲ ਸ਼੍ਰੀਮਤੀ ਮਨਿੰਦਰ ਕੌਰ ਸ.ਸ.ਸ.ਸ ਗੋਨਿਆਣਾ ਅਤੇ ਸ.ਸ.ਸ.ਸ ਮੁਲਤਾਨੀਆਂ ਵਿਖੇ ਪ੍ਰਿੰਸੀਪਲ ਦੇ ਅਹੁੱਦੇ ਤੋਂ ਬਾਅਦ ਉਹਨਾਂ ਨੇ ਜਿਲਾ ਸਿੱਖਿਆ ਅਫਸਰ (ਸੈ.ਸਿ) ਬਠਿੰਡਾ ਵਜੋਂ ਅਹੁੱਦਾ ਸੰਭਾਲਿਆ
ਇਸੇ ਤਰਾ ਸ਼੍ਰੀ ਹਰਦੀਪ ਸਿੰਘ ਤੱਗੜ ਲੈਕਚਰਾਰ ਪੰਜਾਬੀ ਸ.ਸ.ਸ.ਸ ਬੰਗੀ ਕਲਾਂ, ਸ.ਸ.ਸ.ਸ ਚੱਕ ਰੁਲਦੂ ਸਿੰਘ ਵਾਲਾ, ਸ.ਸ.ਸ.ਸ ਭੋਖੜਾ, ਸ.ਸ.ਸ.ਸ ਸਿਵੀਆਂ ਅਤੇ ਡਾਇਟ ਦਿਉਣ ਬਤੌਰ ਪ੍ਰਿੰਸੀਪਲ ਵਜੋਂ ਸੇਵਾਵਾਂ ਨਿਭਾਉਣ ਉਪਰੰਤ 04 ਮਈ 2016 ਤੋਂ ਜਿਲਾ ਸਿੱਖਿਆ ਅਫਸਰ (ਐ.ਸਿ) ਬਠਿੰਡਾ ਦਾ ਅਹੁੱਦਾ ਸੰਭਾਲਿਆ  ਇਹਨਾਂ ਬਠਿੰਡਾ ਤੋਂ ਇਲਾਵਾ ਮਾਨਸਾ ਵਿੱਚ ਵੀ ਜਿਲਾ ਸਿੱਖਿਆ ਅਫਸਰ ਮਾਨਸਾ ਵਜੋਂ ਆਪਣੀਆਂ ਸੇਵਾਵਾਂ ਨਿਭਾਈਆਂ।
ਇਹਨਾਂ ਦੋਨਾਂ ਉੱਚ ਅਧਿਕਾਰੀਆਂ ਨੇ ਆਪਣੀ ਸਰਵਿਸ ਬਤੌਰ ਪ੍ਰਿੰਸੀਪਲ ਬਠਿੰਡਾ ਜਿਲਿਆਂ ਵਿੱਚ ਅਤੇ ਜਿਲਾ ਸਿੱਖਿਆ ਅਫਸਰ ਵਜੋਂ ਬਠਿੰਡਾ, ਮਾਨਸਾ, ਬਰਨਾਲਾ ਜਿਲਿਆਂ ਵਿੱਚ ਉਚ ਅਹੁੱਦੇ ਜਿਲਾ ਸਿੱਖਿਆ ਅਫ਼ਸਰ ਵਜੋਂ ਇਮਾਨਦਾਰੀ ਨਾਲ ਆਪਣੀ ਸਰਵਿਸ ਕੀਤੀ
ਇਹਨਾਂ ਦੋਵੇਂ ਅਧਿਕਾਰੀਆਂ ਦੀ ਸੇਵਾ ਮੁਕਤੀ ਮੌਕੇ ਉਪ. ਜਿਲਾ ਸਿੱਖਿਆ ਅਫ਼ਸਰ (ਸੈ.ਸਿ) ਬਠਿੰਡਾ ਇਕਬਾਲ ਸਿੰਘ ਬੁੱਟਰ , ਭੁਪਿੰਦਰ , ਬਲਜੀਤ ਸਿੰਘ ਸੰਦੋਹਾ, ਸ਼ਿਵਪਾਲ ਗੋਇਲ, ਵਿਕਾਸ ਮਿੱਤਲ, ਮਨੋਜ ਕੁਮਾਰ, ਟੇਕ ਚੰਦ,ਪਰਵੀਨ ਕੌਰ, ਸੁਖਵੰਤ ਕੌਰ, ਵੀਰਪਾਲ ਕੌਰ,ਅਮਰਜੀਤ ਦੇਖਰ, ਸੰਤੋਖ ਕੌਰ, ਸੁਖਵਿੰਦਰ ਸਿੰਘ, ਦਵਿੰਦਰਪਾਲ ਸਿੰਘ, ਵਤਨਦੀਪ ਸਿੰਘ, ਪਰਦੀਪ ਸਿੰਘ, ਵਰਿੰਦਰ ਕੁਮਾਰ, ਗੁਰਮੀਤ ਸਿੰਘ, ਸੰਦੀਪ ਕੁਮਾਰ, ਨਰੇਸ਼ ਕੁਮਾਰ, ਰੀਤੂ ਸੇਤੀਆ, ਕ੍ਰਿਪਾਵੰਤ ਕੌਰ,  ਸੁਖਪਾਲ ਸਿੰਘ ਸਿੱਧੂ ਮੀਡਿਆ ਕੋਆਰਡੀਨੇਟਰ ਆਦਿ ਹਾਜ਼ਰ ਸਨ

Listen Live

Subscription Radio Punjab Today

Our Facebook

Social Counter

  • 18549 posts
  • 1 comments
  • 0 fans

Log In