Menu

ਅਮਰੀਕਾ ਵਿੱਚ ਕੋਰੋਨਾਂ ਮਰੀਜ਼ਾਂ ਨਾਲ ਭਰ ਰਹੇ ਹਸਪਤਾਲਾਂ ਨਾਲ ਵਧੀ ਸਿਹਤ ਵਿਭਾਗ ਦੀ ਚਿੰਤਾ

ਫਰਿਜ਼ਨੋ(ਕੈਲੀਫੋਰਨੀਆਂ),27 ਅਕਤੂਬਰ (ਗੁਰਿੰਦਰਜੀਤ ਨੀਟਾ ਮਾਛੀਕੇ) – ਅਮਰੀਕਾ ਵਿੱਚ ਹਰ ਰੋਜ਼ ਵਾਇਰਸ ਦੇ ਕੇਸਾਂ ਵਿੱਚ ਲਗਾਤਾਰ ਵਾਧਾ ਹੋਣ ਕਰਕੇ ਲੋਕਾਂ ਨੂੰ ਹਸਪਤਾਲਾਂ ਵਿੱਚ ਦਾਖਿਲ ਹੋਣਾਂ ਪੈ ਰਿਹਾ ਹੈ, ਜਿਸਦੇ ਸਿੱਟੇ ਵਜੋਂ ਦੇਸ਼ ਦੇ ਹਸਪਤਾਲ ਭਰ ਰਹੇ ਹਨ। ਜਿਸ ਕਰਕੇ ਇਹ ਮਹਾਂਮਾਰੀ ਸਥਾਨਕ ਸਿਹਤ ਪ੍ਰਣਾਲੀਆਂ ਉੱਤੇ ਨਵਾਂ ਦਬਾਅ ਪਾ ਰਹੀ ਹੈ ਅਤੇ ਸਿਹਤ ਵਿਭਾਗ ਦੀ ਚਿੰਤਾ ਵਿੱਚ ਵਾਧਾ ਹੋ ਰਿਹਾ ਹੈ। ਇਸ ਸਮੱਸਿਆ ਦੇ ਸਮਾਧਾਨ ਲਈ ਅਸਥਾਈ ਮੈਡੀਕਲ ਯੋਜਨਾਵਾਂ ਤੇ ਗੱਲਬਾਤ ਹੋ ਰਹੀ ਹੈ। ਟੈਕਸਾਸ ਵਿਚ ਗੰਭੀਰ ਦੇਖਭਾਲ ਵਾਲੀਆਂ ਯੂਨਿਟਾਂ(ICU) ਸ਼ਨੀਵਾਰ ਨੂੰ ਸਮਰੱਥਾ ਦੇ ਸਿਖਰ ਤੇ ਪਹੁੰਚ ਗਈਆਂ ਹਨ ਕਿਉਂਕਿ ਕੋਵਿਡ -19 ਕਰਕੇ ਹਸਪਤਾਲਾਂ ਵਿੱਚ ਮਰੀਜ਼ਾਂ ਦਾ ਦਾਖਲਾ ਤਿੰਨ ਹਫ਼ਤਿਆਂ ਤੋਂ ਵੀ ਘੱਟ ਸਮੇਂ ਵਿਚ ਲਗਭਗ ਚਾਰ ਗੁਣਾ ਵੱਧ ਗਿਆ ਹੈ। ਜਿਸ ਕਰਕੇ ਅਧਿਕਾਰੀ ਸਿਹਤ ਸਰੋਤਾਂ ਨੂੰ ਵਧਾਉਣ ਲਈ ਚਿੰਤਤ ਹਨ।ਯੂਟਾਹ ਹਸਪਤਾਲ ਐਸੋਸੀਏਸ਼ਨ ਦੇ ਪ੍ਰਧਾਨ, ਗ੍ਰੇਗ ਬੈੱਲ ਅਨੁਸਾਰ ਇਹ ਬਹੁਤ ਗੰਭੀਰ ਸਥਿਤੀ ਹੈ, ਕਿਉਂਕਿ ਇਸ ਪੱਧਰ ਤੇ ਸਾਰੀ ਯੋਜਨਾਬੰਦੀ ਖਤਮ ਹੋ ਗਈ ਹੈ। ਇਸ ਸਮੇਂ ਨਵੇਂ ਰਿਪੋਰਟ ਕੀਤੇ ਗਏ ਲਾਗਾਂ ਨੇ ਸ਼ੁੱਕਰਵਾਰ ਅਤੇ ਫਿਰ ਸ਼ਨੀਵਾਰ ਨੂੰ ਪਹਿਲੀ ਵਾਰ ਦੇਸ਼ ਭਰ ਵਿਚ 80,000 ਦੀ ਰਿਕਾਰਡ ਗਿਣਤੀ ਦਰਜ਼ ਕੀਤੀ ਹੈ ਜਦਕਿ ਹਸਪਤਾਲਾਂ ਵਿਚ ਦਾਖਲ ਹੋਣ ਵਾਲੇ ਮਰੀਜ਼ਾਂ ਵਿੱਚ 40,000 ਦਾ ਵਾਧਾ ਹੋਇਆ ਹੈ। ਜਨਤਕ ਸਿਹਤ ਅਧਿਕਾਰੀਆਂ ਅਨੁਸਾਰ ਵਾਇਰਸ ਦੇ ਨੁਕਸਾਨ ਦੇ ਮਾਮਲਿਆਂ ਨੂੰ ਘੱਟ ਕਰਨ ਦੀ ਹਰ ਕੋਸ਼ਿਸ਼ ਹਸਪਤਾਲਾਂ ਦੇ ਟਰੈਕ ‘ਤੇ ਬੁਰਾ ਪ੍ਰਭਾਵ ਪਾ ਸਕਦੀ ਹੈ। ਹਸਪਤਾਲਾਂ ਵਿੱਚ ਮਰੀਜ਼ਾਂ ਦੀ ਵੱਧਦੀ ਹੋਈ ਗਿਣਤੀ ਨੂੰ ਦੇਖਦਿਆਂ ਹੋਇਆ ਟੈਕਸਾਸ ਦੇ ਗਰੇਗ ਐਬੋਟ ਨੇ ਐਤਵਾਰ ਨੂੰ ਐਲ ਪਾਸੋ ਕਨਵੈਨਸ਼ਨ ਅਤੇ ਪਰਫਾਰਮਿੰਗ ਆਰਟਸ ਸੈਂਟਰ ਵਿਖੇ ਇਕ ਨਵੀਂ ਮੈਡੀਕਲ ਸਹੂਲਤ ਦੀ ਯੋਜਨਾ ਦੀ ਘੋਸ਼ਣਾ ਕੀਤੀ, ਜੋ 50 ਬੈੱਡਾਂ ਤੋਂ ਸ਼ੁਰੂ ਹੋਵੇਗੀ ਪਰ ਜੇ ਜਰੂਰੀ ਹੋਇਆ ਤਾਂ 100 ਤੱਕ ਵੀ ਵਧਾਇਆ ਜਾ ਸਕਦਾ ਹੈ। ਇਸਦੇ ਇਲਾਵਾ ਰਾਜਪਾਲ ਦੇ ਦਫ਼ਤਰ ਨੇ ਕਿਹਾ ਕਿ “ਸਹਾਇਕ ਮੈਡੀਕਲ ਯੂਨਿਟਾਂ” ਹਸਪਤਾਲਾਂ ਦੀ ਸਮਰੱਥਾ ਨੂੰ ਵਧਾਉਣਗੀਆਂ । ਸਰਕਾਰੀ ਸਿਹਤ ਸਹੂਲਤਾਂ ਦੇ ਮੱਦੇਨਜ਼ਰ ਅਧਿਕਾਰੀ ਵਾਇਰਸ ਤੋਂ ਬਚਾਅ ਕਰਨ ਲਈ ਲੋਕਾਂ ਨੂੰ ਸਾਵਧਾਨੀਆਂ ਵਰਤਣ ਅਤੇ ਘਰਾਂ ਵਿੱਚ ਰਹਿਣ ਦੀ ਅਪੀਲ ਕਰ ਰਹੇ ਹਨ।

ਇਕ ਹੋਰ ਹਾਦਸਾ ਬੱਚਿਆਂ ਨਾਲ ਭਰੀ ਸਕੂਲੀ…

20 ਅਪ੍ਰੈਲ 2024- ਹਰਿਆਣਾ ਦੇ ਨਾਰਨੌਲ ਵਿਚ ਪਾਰਕ ਗਲੀ ਦੇ ਸਾਹਮਣੇ ਇੱਕ ਨਿੱਜੀ ਸਕੂਲ ਦੇ ਬੱਚਿਆਂ ਨਾਲ ਭਰੀ ਬੱਸ…

ਅੰਬਾਲਾ ਛਾਉਣੀ ਤੋਂ ਪੰਜਾਬ ਦਾ…

ਅੰਬਾਲਾ, 20 ਅਪ੍ਰੈਲ 2024- ਹਰਿਆਣਾ ਦੇ ਅੰਬਾਲਾ…

ਐਲੋਨ ਮਸਕ ਦਾ ਭਾਰਤ ਦੌਰਾ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ…

ਮਨੀਸ਼ ਸਿਸੋਦੀਆ ਨੇ ਵਾਪਸ ਲਈ…

ਨਵੀਂ ਦਿੱਲੀ , 19 ਅਪ੍ਰੈਲ 2024- ਰਾਊਜ਼…

Listen Live

Subscription Radio Punjab Today

ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਭਲਕੇ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ ਮਾਲਕ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ ਹੋ ਗਿਆ ਹੈ। ਹੁਣ ਉਹ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

Our Facebook

Social Counter

  • 39843 posts
  • 0 comments
  • 0 fans