Menu

ਏਲ ਪਾਸੋ ਨਿਵਾਸੀਆਂ ਤੇ ਲੱਗੀ ਰਾਤ ਨੂੰ ਬਾਹਰ ਜਾਣ ਤੇ ਪਾਬੰਦੀ

ਫਰਿਜ਼ਨੋ(ਕੈਲੀਫੋਰਨੀਆਂ),27 ਅਕਤੂਬਰ(ਗੁਰਿੰਦਰਜੀਤ ਨੀਟਾ ਮਾਛੀਕੇ) – ਪਿਛਲੇ ਕੁਝ ਵਕਫੇ ਤੋਂ ਅਮਰੀਕਾ ਵਿੱਚ ਵਾਇਰਸ ਦੇ ਕੇਸਾਂ ਵਿੱਚ ਵਾਧਾ ਹੋ ਰਿਹਾ ਹੈ ਜਿਸ ਕਰਕੇ ਹਸਪਤਾਲਾਂ ਵਿੱਚ ਵੀ ਮਰੀਜ਼ਾਂ ਦੀ ਗਿਣਤੀ ਵਿੱਚ ਭਾਰੀ ਵਾਧਾ ਹੋਇਆ ਹੈ। ਵੱਧ ਰਹੇ ਕੇਸਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਅਤੇ ਇਹਨਾਂ ਨੂੰ ਕਾਬੂ ਕਰਨ ਲਈ ਟੈਕਸਾਸ ਦੇ ਏਲ ਪਾਸੋ ਵਿੱਚ ਕਾਉਂਟੀ ਅਧਿਕਾਰੀਆਂ ਨੇ ਐਤਵਾਰ ਨੂੰ ਇੱਕ ਕਰਫਿਊ ਨੂੰ  ਲਾਗੂ ਕੀਤਾ ਹੈ ਅਤੇ ਸ਼ਹਿਰ ਦੇ ਸਿਹਤ ਅਧਿਕਾਰੀਆਂ ਨੇ ਵਾਇਰਸ ਦੇ ਫੈਲਣ ਨੂੰ ਰੋਕਣ ਦੀ ਕੋਸ਼ਿਸ਼ ਵਿੱਚ ਵਸਨੀਕਾਂ ਨੂੰ ਅਗਲੇ ਦੋ ਹਫ਼ਤਿਆਂ ਲਈ ਘਰ ਰਹਿਣ ਲਈ ਕਿਹਾ। ਏਲ ਪਾਸੋ ਪਬਲਿਕ ਹੈਲਥ ਵਿਭਾਗ ਦੀ ਡਾਇਰੈਕਟਰ ਐਂਜੇਲਾ ਮੋਰਾ ਦੇ ਅਨੁਸਾਰ ਖੇਤਰ ਵਿਚ ਕੋਵਿਡ -19 ਨਾਲ ਸਬੰਧਿਤ ਹਸਪਤਾਲਾਂ ਵਿਚ ਤਿੰਨ ਹਫਤਿਆਂ ਤੋਂ ਵੀ ਘੱਟ ਸਮੇਂ ਵਿਚ 259 ਤੋਂ 786 ਮਰੀਜ਼ ਹੋ ਗਏ ਹਨ ਜਿਹਨਾਂ ਵਿੱਚ 300% ਵਾਧਾ ਹੋਇਆ ਹੈ।ਟੈਕਸਾਸ ਵਿਭਾਗ ਦੇ ਰਾਜ ਸਿਹਤ ਸੇਵਾਵਾਂ ਦੇ ਅੰਕੜਿਆਂ ਅਨੁਸਾਰ ਪਿਛਲੇ 14 ਦਿਨਾਂ ਵਿਚ ਏਲ ਪਾਸੋ ਵਿਚ ਤਕਰੀਬਨ 10,000 ਕੇਸ ਦਰਜ ਕੀਤੇ ਗਏ ਹਨ। ਇੰਨੀ ਤੇਜ਼ੀ ਨਾਲ ਵਧ ਰਹੇ ਕੇਸਾਂ ਕਰਕੇ ਐਤਵਾਰ ਨੂੰ ਸ਼ਹਿਰ ਦੇ ਅਧਿਕਾਰੀਆਂ ਨੇ ਲੋਕਾਂ ਨੂੰ ਰਾਤ 10 ਵਜੇ ਤੋਂ ਸਵੇਰੇ 5 ਵਜੇ  ਤੱਕ ਦਾ ਕਰਫਿਊ ਚੋਣ ਦਿਨ ਤੋਂ 9 ਦਿਨ ਪਹਿਲਾਂ ਲਾਗੂ ਕੀਤਾ ਹੈ। ਇਸ ਦੌਰਾਨ ਵੋਟਾਂ ਦੇ ਮਾਮਲੇ ਵਿੱਚ ਅਧਿਕਾਰੀਆਂ ਨੇ ਜ਼ੋਰ ਦੇ ਕੇ ਕਿਹਾ ਕਿ ਐਤਵਾਰ ਦੇ ਐਲਾਨ ਦਾ ਇਹ ਮਤਲਬ ਨਹੀਂ ਕਿ ਵਸਨੀਕਾਂ ਨੂੰ ਵੋਟ ਨਹੀਂ ਦੇਣੀ ਚਾਹੀਦੀ।ਕਾਉਂਟੀ ਦੇ ਜੱਜ ਰਿਕਾਰਡੋ ਸਮਾਨੀਗੋ ਨੇ ਐਤਵਾਰ ਸ਼ਾਮ ਨੂੰ ਵਰਚੁਅਲ ਨਿਊਜ਼ ਕਾਨਫਰੰਸ ਦੌਰਾਨ ਲੋਕਾਂ ਨੂੰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦੀ ਅਪੀਲ ਕੀਤੀ। ਦੂਜੇ ਪਾਸੇ
ਵਸਨੀਕਾਂ ਨੂੰ ਜ਼ਰੂਰੀ ਸੇਵਾਵਾਂ ਨੂੰ ਛੱਡ ਕੇ ਘਰ ਰਹਿਣ ਲਈ ਕਿਹਾ ਗਿਆ ਹੈ। ਕੋਈ ਕੰਮ ਜਾਂ ਜ਼ਰੂਰੀ ਕਾਰੋਬਾਰ ਲਈ ਯਾਤਰਾ ਕਰਨ ਵਾਲੇ ਵਸਨੀਕਾਂ ‘ਤੇ ਕਰਫਿਊ ਨਹੀਂ ਲਗਾਇਆ ਜਾਵੇਗਾ, ਹਾਲਾਂਕਿ ਵਸਨੀਕਾਂ ਨੂੰ  ਜਨਤਕ ਥਾਵਾਂ ਤੇ ਚਿਹਰਾ ਨਾ ਢਕਣ  ‘ਤੇ $ 250 ਜਾਂ ਕੋਈ ਹੋਰ ਉਲੰਘਣਾ ਕਰਨ’ ਤੇ 500 ਡਾਲਰ ਦਾ ਜ਼ੁਰਮਾਨਾ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਮਾਮਲਿਆਂ ਵਿੱਚ ਹੋਏ ਵਾਧੇ ਦੇ ਜਵਾਬ ਵਿੱਚ ਇਸ ਖੇਤਰ ਦੇ ਹਸਪਤਾਲਾਂ ਨੇ ਸ਼ਨੀਵਾਰ ਨੂੰ ਐਲਾਨ ਕੀਤਾ ਕਿ ਉਹ ਮਰੀਜ਼ਾਂ ਨੂੰ ਹੋਰ ਸਹੂਲਤਾਂ ਦੇਣ ਲਈ ਅਤੇ ਬੈੱਡ ਦੀ ਥਾਂ ਖਾਲੀ ਕਰਾਉਣ ਲਈ ਦੂਜੇ ਹਸਪਤਾਲਾਂ ਵਿੱਚ ਲਿਜਾਣ ਦੀ ਤਿਆਰੀ ਕਰ ਰਹੇ ਹਨ।

ਵਿਰਾਸਤੀ ਟੈਕਸ ਵਾਲੇ ਬਿਆਨ ਨੂੰ ਲੈ ਕੇ…

ਨਵੀਂ ਦਿੱਲੀ, 24 ਅਪ੍ਰੈਲ : ਇਨ੍ਹੀਂ ਦਿਨੀਂ ਲੋਕ ਸਭਾ ਚੋਣ ਪ੍ਰਚਾਰ ਦੌਰਾਨ ਸਿਆਸੀ ਪਾਰਟੀਆਂ ਵਿਚਾਲੇ ਮੰਗਲਸੂਤਰ ਅਤੇ ਜਾਇਦਾਦ ਦਾ…

ਡਿਬਰੂਗੜ੍ਹ ਜੇਲ੍ਹ ‘ਚੋਂ ਲੋਕ ਸਭਾ…

24 ਅਪ੍ਰੈਲ 2024-: ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ…

ਮਨੀਸ਼ ਸਿਸੋਦੀਆ ਨੂੰ ਨਹੀਂ ਮਿਲੀ…

ਨਵੀਂ ਦਿੱਲੀ, 24 ਅਪ੍ਰੈਲ 2024 : ਦਿੱਲੀ…

ਚੰਡੀਗੜ੍ਹ ਮਹਿਲਾ ਕਾਂਗਰਸ ਦੀ ਪ੍ਰਧਾਨ…

ਚੰਡੀਗੜ੍ਹ, 24 ਅਪ੍ਰੈਲ 2024 – ਸਾਬਕਾ ਕੇਂਦਰੀ…

Listen Live

Subscription Radio Punjab Today

ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਭਲਕੇ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ ਮਾਲਕ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ ਹੋ ਗਿਆ ਹੈ। ਹੁਣ ਉਹ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

Our Facebook

Social Counter

  • 39908 posts
  • 0 comments
  • 0 fans