Menu

ਭਾਰਤ ‘ਚ ਇਸੇ ਮਹੀਨੇ ਸ਼ੁਰੂ ਹੋਵੇਗਾ ਰੂਸੀ ਵੈਕਸੀਨ ਸਪੁਟਨਿਕ -5 ਦਾ ਕਲੀਨਿਕਲ ਟਰਾਇਲ

ਨਵੀਂ ਦਿੱਲੀ, 8 ਸਤੰਬਰ – ਭਾਰਤ ‘ਚ ਕੋਰੋਨਾ ਦੇ ਮਰੀਜ਼ ਰੋਜ਼ ਰਿਕਾਰਡ ਗਿਣਤੀ ‘ਚ ਵੱਧ ਰਹੇ ਹਨ। ਵੈਕਸੀਨ ਬਣਾਉਣ ਦੀਆਂ ਕੋਸ਼ਿਸ਼ਾਂ ਵੀ ਜਾਰੀ ਹਨ। ਇਸ ਦੌਰਾਨ ਖਬਰ ਹੈ ਕਿ ਰੂਸ ਨੇ ਆਪਣੀ ਵੈਕਸੀਨ ਦਾ ਭਾਰਤ ‘ਚ ਕਲੀਨਿਕਲ ਟਰਾਇਲ ਕਰਨ ਦੀ ਤਿਆਰੀ ਪੂਰੀ ਕਰ ਲਈ ਹੈ। ਸਭ ਕੁਝ ਠੀਕ ਰਿਹਾ ਤਾਂ ਇਸ ਮਹੀਨੇ ਤੋਂ ਭਾਰਤ ‘ਚ ਟਰਾਇਲ ਸ਼ੁਰੂ ਹੋ ਜਾਵੇਗਾ। ਰੂਸ ਭਾਰਤ ਤੋਂ ਇਲਾਵਾ ਸਾਊਦੀ ਅਰਬ, ਸੰਯੁਕਤ ਅਰਬ ਅਮੀਰਾਤ, ਫਿਲੀਪਿਨਸ ਤੇ ਬ੍ਰਾਜ਼ੀਲ ‘ਚ ਕਲੀਨਿਕਲ ਟਰਾਇਲ ਕਰ ਰਿਹਾ ਹੈ। ਰੂਸ ਨੇ ਆਪਣੀ ਇਸ ਵੈਕਸੀਨ ਨੂੰ ਸਪੁਤਨਿਕ-5 ਨਾਂ ਦਿੱਤਾ ਹੈ। ਰੂਸੀ ਨਿਵੇਸ਼ ਕੋਸ਼ ਦੇ ਸੀਈਓ ਕਿਰਿਲ ਦਿਮ੍ਰਿਤੀਐੱਮ ਨੇ ਇਹ ਜਾਣਕਾਰੀ ਦਿੱਤੀ। ਦੂਜੇ ਪਾਸੇ ਚੀਨ ਤੋਂ ਖਬਰ ਹੈ ਕਿ ਉਸ ਨੇ ਇਸ ਹਫਤੇ ਬੀਜਿੰਗ ਵਪਾਰ ਮੇਲੇ ‘ਚ ਆਪਣੀ ਸਵਦੇਸ਼ੀ ਕੋਰੋਨਾ ਵੈਕਸੀਨ ਨੂੰ ਪਹਿਲੀ ਵਾਰ ਪ੍ਰਦਰਸ਼ਿਤ ਕੀਤਾ। ਇਨ੍ਹਾਂ ਨੇ ਚੀਨੀ ਕੰਪਨੀਆਂ ਸਾਈਨੋਵੈਕ ਬਾਓਟੇਕ ਤੇ ਸਾਈਨੋਫਾਰਮ ਨੇ ਤਿਆਰ ਕੀਤਾ। ਇਨ੍ਹਾਂ ‘ਚ ਕੋਈ ਹੁਣ ਬਾਜ਼ਾਰ ‘ਚ ਨਹੀਂ ਆਈ ਹੈ ਪਰ ਨਿਰਮਾਤਾਵਾਂ ਨੂੰ ਉਮੀਦ ਹੈ ਕਿ ਇਸ ਸਾਲ ਦੇ ਆਖਿਰ ਤਕ ਤੀਜੇ ਪੜਾਅ ਦੇ ਟਰਾਇਲ ਪੂਰੇ ਹੋਣ ‘ਤੇ ਉਨ੍ਹਾਂ ਨੂੰ ਇਸ ਦੀ ਮਨਜ਼ੂਰੀ ਮਿਲ ਜਾਵੇਗੀ।
ਕਿਰਿਲ ਨੇ ਕਿਹਾ ਅਮਰੀਕਾ ‘ਚ 30,000 ਲੋਕਾਂ ‘ਤੇ ਅਸਟ੍ਰਾਜੇਨੇਕਾ ਵੈਕਸੀਨ ਦਾ ਤੀਜੇ ਪੜਾਅ ਦਾ ਟਰਾਇਲ ਸ਼ੁਰੂ ਹੋਣ ਤੋਂ ਪਹਿਲਾਂ ਹੀ ਰੂਸ ‘ਚ 26 ਅਗਸਤ ਨੂੰ ਰਜਿਸਟ੍ਰੇਸ਼ਨ ਤੋਂ ਬਾਅਦ ਦੇ ਅਧਿਐਨ 40,000 ਲੋਕਾਂ ‘ਤੇ ਸ਼ੁਰੂ ਹੋ ਗਏ ਸੀ। ਤੀਜੇ ਪੜਾਅ ਦੇ ਟਰਾਇਲ ਦੇ ਸ਼ੁਰੂਆਤੀ ਨਤੀਜੇ ਅਕਤੂਬਰ-ਨਵੰਬਰ 2020 ‘ਚ ਪ੍ਰਕਾਸ਼ਿਤ ਕੀਤੇ ਜਾਣਗੇ।

ਕਿਰਿਲ ਨੇ ਕਿਹਾ ਕਿ ਭਾਰਤ ਇਤਿਹਾਸਕ ਰੂਪ ‘ਚ ਰੂਸ ਦਾ ਅਹਿਮ ਸਾਂਝੇਦਾਰ ਰਿਹਾ ਹੈ। ਦੁਨੀਆਭਰ ਦੀ 60 ਫੀਸਦੀ ਵੈਕਸੀਨ ਦਾ ਉਤਪਾਦਨ ਭਾਰਤ ‘ਚ ਹੀ ਹੁੰਦਾ ਹੈ। ਰੂਸ ਭਾਰਤੀ ਸਾਂਝੀਦਾਰਾਂ ਦੀ ਬੇਹੱਦ ਸੰਤੁਲਿਤ ਸੋਚ ਦਾ ਸਵਾਗਤ ਕਰਦਾ ਹੈ ਜਿਨ੍ਹਾਂ ਦਾ ਸ਼ੁਰੂਆਤ ਤੋਂ ਹੀ ਸਵਾਲ ਸੀ ਕਿ ਵੈਕਸੀਨ ਕਿਵੇਂ ਕੰਮ ਕਰਦੀ ਹੈ। ਉਨ੍ਹਾਂ ਨੇ ਵੈਕਸੀਨ ਨੂੰ ਨਿਸ਼ਾਨਾ ਬਣਾਉਣ ਦੇ ਬਜਾਏ ਇਸ ਨੂੰ ਸਮਝਣ ਦੀ ਕੋਸ਼ਿਸ਼ ਕੀਤੀ।
ਕਲੀਨਿਕਲ ਟਰਾਇਲ ਦੇ 100 ਫ਼ੀਸਦੀ ਭਾਗੀਦਾਰਾਂ ‘ਚ ਸਪੁਤਨਿਕ-5 ਨੂੰ ਸਥਾਈ ਹਿਊਮੋਰਲ ਤੇ ਸੈਲਯੂਅਰ ਪ੍ਰਤੀਰੱਖਿਆ ਤੰਤਰ ਉਤਪੰਨ ਕੀਤਾ।

ਵਿਰਾਸਤੀ ਟੈਕਸ ਵਾਲੇ ਬਿਆਨ ਨੂੰ ਲੈ ਕੇ…

ਨਵੀਂ ਦਿੱਲੀ, 24 ਅਪ੍ਰੈਲ : ਇਨ੍ਹੀਂ ਦਿਨੀਂ ਲੋਕ ਸਭਾ ਚੋਣ ਪ੍ਰਚਾਰ ਦੌਰਾਨ ਸਿਆਸੀ ਪਾਰਟੀਆਂ ਵਿਚਾਲੇ ਮੰਗਲਸੂਤਰ ਅਤੇ ਜਾਇਦਾਦ ਦਾ…

ਡਿਬਰੂਗੜ੍ਹ ਜੇਲ੍ਹ ‘ਚੋਂ ਲੋਕ ਸਭਾ…

24 ਅਪ੍ਰੈਲ 2024-: ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ…

ਮਨੀਸ਼ ਸਿਸੋਦੀਆ ਨੂੰ ਨਹੀਂ ਮਿਲੀ…

ਨਵੀਂ ਦਿੱਲੀ, 24 ਅਪ੍ਰੈਲ 2024 : ਦਿੱਲੀ…

ਚੰਡੀਗੜ੍ਹ ਮਹਿਲਾ ਕਾਂਗਰਸ ਦੀ ਪ੍ਰਧਾਨ…

ਚੰਡੀਗੜ੍ਹ, 24 ਅਪ੍ਰੈਲ 2024 – ਸਾਬਕਾ ਕੇਂਦਰੀ…

Listen Live

Subscription Radio Punjab Today

ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਭਲਕੇ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ ਮਾਲਕ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ ਹੋ ਗਿਆ ਹੈ। ਹੁਣ ਉਹ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

Our Facebook

Social Counter

  • 39908 posts
  • 0 comments
  • 0 fans