Menu

ਲੋਕ ਜਨ ਸ਼ਕਤੀ ਪਾਰਟੀ ਤੇ ਸੀਟੂ ਦੇ 400 ਵਰਕਰਾਂ ਨੇ ਫੜਿਆ ਆਪ ਦਾ ਪੱਲਾ

ਬਠਿੰਡਾ 8 ਸਤੰਬਰ (ਗੁਰਜੀਤ) – ਅੱਜ ਆਮ ਆਦਮੀ ਪਾਰਟੀ ਨੂੰ ਉਸ ਵੇਲੇ ਵੱਡਾ ਹੁੰਗਾਰਾ ਮਿਲਿਆ ਜਦੋਂ ਬਠਿੰਡਾ ਵਿਖ਼ੇ ਲੋਕ ਜਨ ਸ਼ਕਤੀ ਪਾਰਟੀ ਅਤੇ ਸੀਟੂ ਮਜਦੂਰ ਯੂਨੀਅਨ ਦੇ ਵਰਕਰ ਬਲਕੋਰ ਸਿੰਘ, ਗੁਰਸੇਵਕ ਸਿੰਘ, ਫ਼ਕੀਰ ਚੰਦ, ਪ੍ਰਦੀਪ ਬਰਾੜ, ਚਰਨਜੀਤ ਸਿੰਘ ,ਜਸਕਰਨ ਸਿੰਘ ਛਿੰਦਾ ਸਿੰਘ, ਗੁਰਮੇਲ ਸਿੰਘ ਦੀ ਅਗਵਾਈ ਹੇਠ ਲੱਗਭਗ 400 ਸਰਗਰਮ ਵਰਕਰਜ਼ ਆਮ ਆਦਮੀ ਪਾਰਟੀ ਵਿੱੱਚ ਸ਼ਾਮਿਲ ਹੋਏ। ਇਸ ਮੌਕੇ ਤਲਵੰਡੀ ਸਾਬੋ ਤੋਂ ਵਿਧਾਇਕਾ ਪ੍ਰੋ ਬਲਜਿੰਦਰ ਕੌਰ ਨੇ ਸਿਰੋਪੇ ਪਾ ਕੇ ਉਨ੍ਹਾਂ ਨੂੰ ਆਪ” ਵਿੱਚ ਸ਼ਾਮਲ ਕੀਤਾ । ਇਸ ਮੌਕੇ ਪ੍ਰੋ ਬਲਜਿੰਦਰ ਕੌਰ ਨੇ ਕਿਹਾ ਕਿ ਅੱਜ ਪੰਜਾਬ ਦਾ ਕਿਸਾਨ, ਮਜਦੂਰ, ਵਪਾਰੀ, ਮੁਲਾਜ਼ਮ ਹਰ ਵਰਗ ਇਹਨਾਂ ਦੋਵੇਂ ਆਕਾਲੀ-ਭਾਜਪਾ ਅਤੇ ਕਾਂਗਰਸੀਆਂ ਤੋਂ ਦੁਖੀ ਹੋ ਚੁੱਕਾ ਹੈ ਤੇ ਤੀਜੇ ਬਦਲ ਦੇ ਰੂਪ ਵਿੱਚ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਚੁੰਹਦਾ ਹੈ, ਉਹਨਾ ਕਿਹਾ ਕਿ ਆਪ ਹੀ ਇਕ ਅਜਿਹੀ ਪਾਰਟੀ ਹੈ ਜੋ ਧਰਮ ਦੀ ਰਾਜਨੀਤੀ ਤੋਂ ਉਪਰ ਉਠ ਕੇ ਲੋਕ ਹਿੱਤਾਂ ਹੱਕਾਂ ਦੀ ਗੱਲ ਕਰਦੀ ਹੈ ਤੇ ਦਿੱਲੀ ਅੰਦਰ ਸਿਹਤ ਸਹੂਲਤਾਂ, ਸਿੱਖਿਆ ,ਬਿਜਲੀ ਪਾਣੀ ਵਿੱਚ ਵੱਡੀ ਰਾਹਤ ਵਰਗੇ ਇਨਕਲਾਬੀ ਕੰਮਾ ਕਰਕੇ ਪੂਰੇ ਪੰਜਾਬ ਅੰਦਰ ਵੱਡੀ ਗਿਣਤੀ ਵਿੱਚ ਰੋਜ਼ਾਨਾ ਲੋਕ ਆਮ ਆਦਮੀ ਪਾਰਟੀ ਨਾਲ ਜੁੜ ਰਹੇ ਹਨ । ਇਸ ਤੋਂ ਇਹ ਤਹਿ ਹੁੰਦਾ ਹੈ ਕਿ 2022 ਵਿਚ ਪੰਜਾਬ ਅੰਦਰ ‘ਆਪ” ਦੀ ਸਰਕਾਰ ਬਣੇਗੀ। ਬਠਿੰਡਾ ਦੇ ਆਪ ਆਗੂ ਮਹਿੰਦਰ ਸਿੰਘ ਫੁੱਲੋ ਮਿੱਠੀ, ਗੁਰਮੀਤ ਸਿੰਘ ਰਾਮਗੜ੍ਹੀਆ,ਚਿਮਨ ਲਾਲ ਹੈਪੀ ਦੀ ਪ੍ਰੇਰਨਾ ਸਦਕਾ ਇਹਨਾਂ ਲੋਕਾਂ ਨੇ ਆਪ ਦਾ ਪੱਲਾ ਫੜਿਆ । ਇਸ ਮੌਕੇ ਦੇ ਸੀਨੀਅਰ ਆਗੂ ਅੈਡਵੋਕੇਟ ਨਵਦੀਪ ਸਿੰਘ ਜੀਦਾ,ਨੀਲ ਗਰਗ ਅਮਰਦੀਪ ਸਿੰਘ ਰਾਜਨ ,ਰਾਕੇਸ਼ ਪੁਰੀ ਅਮ੍ਰਿਤ ਲਾਲ ਅੱਗਰਵਾਲ ਮਾਸਟਰ ਜਗਸੀਰ ਗੁਰਜੰਟ ਸਿੰਘ ਸਿਵਿਆਂ ਨੇ ਵੀ ਇਹਨਾਂ ਦਾ ਸਵਾਗਤ ਕੀਤਾ ਤੇ ਕਿਹਾ ਕਿ ਆਮ ਆਦਮੀ ਪਾਰਟੀ ਹਰ ਸੁਖ ਦੁਖ ਵਿਚ ਇਹਨਾਂ ਦੇ ਨਾਲ ਖੜੀ ਹੈ ਹੁਣ ਇਹ ਲੋਕ ‘ਆਪ” ਦਾ ਹਿੱਸਾ ਹਨ । ਜੇਕਰ ਕਿਸੇ ਵੀ ਤਰ੍ਹਾਂ ਦੀ ਕਿਸੇ ਵੀ ਤਰ੍ਹਾਂ ਦੀ ਧੱਕੇਸ਼ਾਹੀ ਇਹਨਾਂ ਨਾਲ ਹੁੰਦੀ ਹੈ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ ਇਸ ਮੌਕੇ ਹੋਰਨਾਂ ਤੋਂ ਇਲਾਵਾ ਅੈਡਵੋਕੇਟ ਗੁਰਲਾਲ ਸਿੰਘ, ਬਲਦੇਵ ਸਿੰਘ ਮਾਇਨਿੰਗ ਬਲਕਾਰ ਸਿੰਘ ਭੋਖੜਾ ,ਪ੍ਰਦੀਪ ਕਾਲੀਆ, ਵਿਕਰਮ ਲਵਲੀ ,ਬਲਜੀਤ ਬੱਲੀ ਰਘਵੀਰ ਸਿੰਘ, ਗੋਗੀ ਚਹਿਲ ਪ੍ਰਦੀਪ ਮਿਤਲ ਰਾਮ ਚੰਦਰ ਗੁਰਮੀਤ ਸਿੰਘ ਆਦਿ ਹਾਜ਼ਰ ਸਨ ।

ਮੁਹਾਲੀ ‘ਚ ਮਿਲੀ ਹਰਿਆਣਾ ਪੁਲਿਸ ਕਾਂਸਟੇਬਲ ਦੀ…

ਚੰਡੀਗੜ੍ਹ, 23 ਅਪ੍ਰੈਲ 2024- ਹਰਿਆਣਾ ਦੇ ਪੁਲਿਸ ਕਾਂਸਟੇਬਲ ਦੀ ਬੇਰਹਿਮੀ ਨਾਲ ਹੱਤਿ.ਆ ਕਰ ਦਿੱਤੀ ਗਈ ਹੈ। ਉਸ ਦੀ ਲਾਸ਼…

ਕੇਜਰੀਵਾਲ ਤੇ ਕੇ ਕਵਿਤਾ ਦੀ…

ਨਵੀਂ ਦਿੱਲੀ, 23 ਅਪ੍ਰੈਲ 2024: ਦਿੱਲੀ ਦੀ…

ਪਹਿਲਾਂ ਪਤਨੀ ਨੇ ਲਿਆ ਫਾਹਾ…

23 ਅਪ੍ਰੈਲ 2024-  :ਉੱਤਰ ਪ੍ਰਦੇਸ਼ ਦੇ ਚਿਤਰਕੂਟ…

ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਵਿਚ…

ਨਵੀਂ ਦਿੱਲੀ, 23 ਅਪ੍ਰੈਲ 2024- ਤਿਹਾੜ ਜੇਲ੍ਹ…

Listen Live

Subscription Radio Punjab Today

ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਭਲਕੇ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ ਮਾਲਕ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ ਹੋ ਗਿਆ ਹੈ। ਹੁਣ ਉਹ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

Our Facebook

Social Counter

  • 39889 posts
  • 0 comments
  • 0 fans