Menu

FDC ਨੇ ਭਾਰਤ ‘ਚ ਲਾਂਚ ਕੀਤੀ ਕੋਵਿਡ-19 ਦੀ ਦਵਾਈ,ਕੀਮਤ ਸਿਰਫ਼ 55 ਰੁਪਏ

ਨਵੀਂ ਦਿੱਲੀ, 26 ਅਗਸਤ – ਕੋਰੋਨਾ ਵਾਇਰਸ ਦਾ ਵੈਕਸੀਨ ਬਣਾਉਣ ‘ਚ ਦੁਨੀਆਭਰ ਦੇ ਖੋਜਕਰਤਾ ਜ਼ੋਰ-ਸ਼ੋਰ ‘ਚ ਲੱਗੇ ਹੋਏ ਹਨ। ਕਈ ਦੇਸ਼ਾਂ ‘ਚ ਵੈਕਸੀਨ ਦੇ ਵੱਖ-ਵੱਖ ਪੜਾਆਂ ਦੇ ਟਰਾਇਲ ਚੱਲ ਰਹੇ ਹਨ। ਇਸ ‘ਚ ਡਰੱਗ ਕੰਪਨੀ FDC ਨੇ ਭਾਰਤ ‘ਚ ਕੋਵਿਡ-19 ਦੇ ਇਲਾਜ ‘ਚ ਕਾਰਗਾਰ Favipiravir ਦੇ ਦੋ PiFLU ਤੇ Favenza ਨੂੰ ਲਾਂਚ ਕੀਤਾ ਹੈ। ਕੋਰੋਨਾ ਦੇ ਹਲਕੇ ਤੇ ਮਾਧਿਅਮ ਲੱਛਣਾਂ ਵਾਲੇ ਮਰੀਜ਼ਾਂ ਦੇ ਇਲਾਜ ਲਈ ਇਸ ਦੀ ਵਰਤੋਂ ਨੂੰ ਮਨਜ਼ੂਰੀ ਮਿਲੀ ਗਈ ਹੈ।
FDC ਲਿਮੀਟਿਡ ਨੇ Favipiravir ਦੇ ਇਨ੍ਹਾਂ ਦੋਵੋਂ ਵੈਰੀਏਂਟ ਦੀ ਕੀਮਤ ਸਿਰਫ਼ 55 ਰੁਪਏ ਪ੍ਰਤੀ ਟੈਬਲੇਟ ਰੱਖੀ ਹੈ। ਡਰੱਗ ਕੰਟੋਰਲਰ ਜਨਰਲ ਆਫ ਇੰਡੀਆ ਦੇ ਵੈਰੀਏਂਟ ਦਵਾਈ ਫੇਵੀਪਿਰਾਵਿਰ ਨੂੰ ਹਰੀ ਝੰਡੀ ਪ੍ਰਦਾਨ ਕੀਤੀ ਹੋਈ ਹੈ। ਇਹ ਹਲਕੇ ਤੇ ਮਾਧਿਅਮ ਲੱਛਣਾਂ ਵਾਲੇ ਕੋਰੋਨਾ ਮਰੀਜ਼ਾਂ ਦੀ ਰਿਕਵਰੀ ‘ਚ ਮਦਦਗਾਰ ਸਾਬਤ ਹੋਈ ਹੈ। FDC ਦੇ ਬੁਲਾਰੇ ਮਯੰਕ ਟਿਕਖਾ ਨੇ ਕਿਹਾ ਕਿ ਦੇਸ਼ ‘ਚ ਰੋਜ਼ ਕੋਰੋਨਾ ਸੰਕ੍ਰਮਿਤਾਂ ਦੇ ਹਜ਼ਾਰਾਂ ਨਵੇਂ ਕੇਸ ਸਾਹਮਣੇ ਆ ਰਹੇ ਹਨ। PiFLU ਤੇ Fevenza ਮਰੀਜ਼ਾਂ ਦੀ ਵਿਗੜਦੀ ਹਾਲਤ ਨੂੰ ਰੋਕਣ ‘ਚ ਮਦਦ ਮਿਲੇਗੀ। Favipiravir ਐਂਟੀ ਵਾਇਰਲ ਏਜੰਟ ਹੈ ਜੋ ਖਾਸ ਤੌਰ ‘ਤੇ ਇਨਫਲੂਏਜਾ ਤੇ SARCov-2 ਵਾਇਰਸ ਦੇ ਆਰਏਨਵੇਂ ਪੋਲੀਮਰੇਜ ਤੇ ਵਾਇਰਲ ਰਿਪਲਿਕੇਸ਼ਨ ਨੂੰ ਰੋਕਦਾ ਹੈ।

ਕੋਵਿਡ-19 ‘ਚ ਭਾਰਤ ਦੁਨੀਆ ‘ਚ ਤੀਜਾ ਸਭ ਤੋਂ ਜ਼ਿਆਦਾ ਸੰਕ੍ਰਮਿਤ ਦੇਸ਼ ਬਣ ਚੁੱਕਾ ਹੈ। ਇਸ ਦੀ ਵਜ੍ਹਾ ਕਾਰਨ ਅਰਥਵਿਵਸਥਾ ਨੂੰ ਕਰਾਰਾ ਝਟਕਾ ਲੱਗਾ ਹੈ।
ਪਿਛਲੇ ਦਿਨਾਂ ‘ਚ ਫਾਰਮਾ ਕੰਪਨੀ Dr Reddy’s Laboratories ਨੇ ਵੀ ਕੋਰੋਨਾ ਵਾਇਰਸ ਦੀ ਦਵਾਈ ਲਾਂਚ ਕੀਤੀ ਸੀ। ਇਸ ਕੰਪਨੀ ਨੇ ਦਵਾਈ ਨੂੰ Avigan ਦੇ ਨਾਮ ਨਾਲ ਪੇਸ਼ ਕੀਤਾ ਹੈ। ਕੰਪਨੀ ਨੇ ਇਸ ਦਵਾਈ ਨੂੰ 122 ਟੈਬਲੇਟ ਦੇ ਪੈਕ ‘ਚ ਮਾਰਕੀਟ ‘ਚ ਉਤਾਰਿਆ ਹੈ। ਦਵਾਈ ਦੀ ਐਕਸਪਾਇਰੀ ਦੋ ਸਾਲ ਦੀ ਰਹੇਗੀ। ਕੰਪਨੀ ਵੱਲੋਂ ਦੇਸ਼ ਦੇ 41 ਸ਼ਹਿਰਾਂ ‘ਚ ਦਵਾਈ ਦੀ ਫ੍ਰੀ ਹੋਮ ਡਲਿਵਰੀ ਸੇਵਾ ਵੀ ਉਪਲਬਧ ਰਹੇਗੀ।

CBI ਨੇ ਸੰਦੇਸ਼ਖਾਲੀ ਮਾਮਲੇ ‘ਚ ਦਰਜ ਕੀਤਾ…

ਨਵੀਂ ਦਿੱਲੀ, 25 ਅਪ੍ਰੈਲ 2024:  ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਜ਼ਮੀਨ ਹੜੱਪਣ ਅਤੇ ਜਿਨਸੀ ਸ਼ੋਸ਼ਣ ਦੇ ਇਲਜ਼ਾਮਾਂ ਤਹਿਤ ਪੱਛਮੀ…

ਜੈਸਲਮੇਰ ‘ਚ ਵੱਡਾ ਹਾਦਸਾ, ਭਾਰਤੀ…

ਜੈਸਲਮੇਰ, 25 ਅਪ੍ਰੈਲ : ਰਾਜਸਥਾਨ ਦੇ ਜੈਸਲਮੇਰ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

ਕੈਨੇਡਾ -ਪੰਜਾਬਣ ਦੇ ਕ.ਤਲ ਮਾਮਲੇ…

24 ਅਪ੍ਰੈਲ 2024 – 21 ਸਾਲਾ ਔਰਤ…

Listen Live

Subscription Radio Punjab Today

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ ਹੋਰ ਪੰਜਾਬੀ…

ਸਰੀ , 25 ਅਪ੍ਰੈਲ – ਕੈਨੇਡਾ ਦੇ ਸਰੀ ‘ਚ ਪੰਜਾਬੀ ਨੌਜਵਾਨ ਕੁਲਵਿੰਦਰ ਸਿੰਘ ਸੋਹੀ (27) ਦੀ ਵ੍ਹਾਈਟ ਰੌਕ ਵਾਟਰਫਰੰਟ…

ਕੈਨੇਡਾ -ਪੰਜਾਬਣ ਦੇ ਕ.ਤਲ ਮਾਮਲੇ…

24 ਅਪ੍ਰੈਲ 2024 – 21 ਸਾਲਾ ਔਰਤ…

ਭੈਣ ਦੇ ਵਿਆਹ ਲਈ ਕੈਨੇਡਾ…

ਗੁਰਦਾਸਪੁਰ, 25 ਅਪ੍ਰੈਲ :  ਕੈਨੇਡਾ ਤੋਂ ਪੰਜ ਮਹੀਨੇ…

ਐਲੋਨ ਮਸਕ ਦਾ ਭਾਰਤ ਦੌਰਾ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ…

Our Facebook

Social Counter

  • 39921 posts
  • 0 comments
  • 0 fans