Menu

ਗਿੱਦੜਬਾਹਾ ਬਲਾਕ ਦੇ ਪਿੰਡਾਂ ਵਿੱਚ ਬਣਾਏ ਜਾ ਰਹੇ ਹਨ ਖੇਡ ਪਾਰਕ

ਗਿੱਦੜਬਾਹਾ ,ਸ੍ਰੀ ਮੁਕਤਸਰ ਸਾਹਿਬ,14 ਅਗਸਤ( ਪਰਗਟ ਸਿੰਘ ) – ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ, ਪੰਜਾਬ, ਵੱਲੋਂ ਕੇਂਦਰ ਸਰਕਾਰ ਵੱਲੋਂ ਭੇਜੇ ਜਾ ਰਹੇ ਫੰਡਾਂ ਨਾਲ ਮਗਨਰੇਗਾ ਅਧੀਨ ਮਜਦੂਰਾਂ ਕੋਲੋ ਕੰਮ ਕਰਵਾ ਕਿ ਪੇਂਡੂ ਖੇਤਰਾਂ ਦੀ ਨੁਹਾਰ ਬਦਲੀ ਜਾ ਰਹੀ ਹੈ।  ਜਾਣਕਾਰੀ ਦਿੰਦਿਆਂ ਬੀ.ਡੀ.ਪੀ.ਓ ਗਿੱਦੜਬਾਹਾ ਸੁਰਜੀਤ ਕੌਰ ਸਿੱਧੂ ਨੇ ਦੱਸਿਆ ਕਿ ਕਿ ਬਲਾਕ ਗਿੱਦੜਬਾਹਾ ਅਧੀਨ ਕੁਝ 55 ਪੰਚਾਇਤਾਂ ਆਉਂਦੀਆਂ ਹਨ ਤੇ ਇਨਾਂ 55 ਪਿੰਡਾਂ ਲਈ ਮਗਨਰੇਗਾ ਵੱਲੋਂ 13 ਗਰਾਮ ਰੋਜਗਾਰ ਸਹਾਇਕ ਲਗਾਏ ਗਏ ਹਨ। ਜ਼ਦ ਕਿ 3 ਜੇ.ਈ ਜਿਲਾ ਹੈਡਕੁਆਟਰ ਤੇ ਸ੍ਰੀ ਹਰਪ੍ਰੀਤ ਸਰਮਾ ਹਨ ਤੇ ਬਲਾਕ ਗਿੱਦੜਬਾਹਾ ਦੇ ਬੀ.ਡੀ.ਪੀ.ਓ ਸੁਰਜੀਤ ਕੌਰ ਸਿੱਧੂ ਹਨ।
ਉਹਨਾਂ ਅੱਗੇ ਦੱਸਿਆ ਕਿ ਨੇ ਦੱਸਿਆ ਵਧੀਕ ਡਿਪਟੀ ਕਮਿਸਨਰ (ਵਿ) ਸ੍ਰੀ ਗੁਰਬਿੰਦਰ ਸਿੰਘ ਸਰਾਓਂ ਦੇ ਦੇਖ-ਰੇਖ ਹੇਠ ਇਹ ਸਾਰਾ ਕੰਮ-ਕਾਜ ਕਰਵਾਇਆ ਜਾ ਰਿਹਾ ਹੈ ਅਤੇ ਮਗਨਰੇਗਾ ਸਕੀਮ ਅਧੀਨ ਮਜਦੂਰਾਂ ਕੋਲੋ ਕੰਮ ਕਰਵਾ ਕੇ ਪਿੰਡਾਂ ਵਿਚ ਪਾਰਕ ਬਣਾਏ ਜਾ ਰਹੇ ਹਨ ਤੇ ਸਕੂਲਾਂ ਆਦਿ ਵਿਚ ਗਰਾਊਂਡ ਅਤੇ ਸਮਾਰਟ ਕਲਾਸਾਂ ਅਤੇ ਵਾਲੀਬਾਲ ਗਰਾਊਂਡ ਆਦਿ ਉਸਾਰੀ ਕੀਤੀ ਜਾ ਰਹੀ ਹੈ।
                       ਪੇਂਡੂ ਜਲ ਘਰਾਂ ਦੀ ਸਾਫ-ਸਫਾਈ ਵੀ ਮਗਨਰੇਗਾ ਵੱਲੋਂ ਕਰਵਾਈ ਜਾ ਰਹੀ ਹੈ। ਸੜਕਾਂ ਦੇ ਆਸੇ-ਪਾਸੇ ਦੀ ਸਫਾਈ ਅਤੇ ਰੇਲਵੇ ਲਾਇਨਾਂ ਦਾ ਆਲਾ ਦੁਆਲਾ ਵੀ ਸਾਫ ਕਰਵਾਇਆ ਜਾ ਰਿਹਾ ਹੈ। ਵਾਤਾਵਰਨ ਨੂੰ ਸਾਫ-ਸੁਥਰਾ ਤੇ ਹਰਿਆ-ਭਰਿਆ ਬਨਾਉਣ ਲਈ ਇਨਾਂ ਸਾਰੇ ਹੀ 55 ਪਿੰਡਾਂ ਵਿਚ 550 ਬੂਟੇ ਵੀ ਲਗਵਾਏ ਗਏ ਹਨ ਤੇ ਇਨਾ ਬੂਟਿਆਂ ਦੀ ਸਾਂਭ-ਸੰਭਾਲ ਵੀ ਮਗਨਰੇਗਾ ਕਾਮਿਆਂ ਵੱਲੋਂ ਕੀਤੀ ਜਾ ਰਹੀ ਹੈ।

Listen Live

Subscription Radio Punjab Today

Our Facebook

Social Counter

  • 18549 posts
  • 1 comments
  • 0 fans

Log In