
ਸਕੂਲ ਆਪਣੇ ਲਾਭ ਨੂੰ ਕਰੋਨਾ ਸੰਕਟ ਦੌਰਾਨ ਵਧਾਉਣ ਤੇ ਤੁਲੇ ਹੋਏ ਹਨ, ਸਟਾਫ ਦੀ ਛਾਂਟੀ ਕਰਨ ਦੇ ਬਾਵਜੂਦ ਪੂਰੀਆਂ ਫੀਸਾਂ ਵਸੂਲਣ ਦੀ ਨੀਤੀ’ਤੇ ਚੱਲ ਰਹੇ ਹਨ।
ਉਨ੍ਹਾਂ ਦੱਸਿਆ ਕਿ ਮਾਪੇ ਵੀ ਪ੍ਰਾਈਵੇਟ ਸਕੂਲਾਂ ਦੇ ਅਧਿਆਪਕਾਂ ਦੀਆਂ ਤਨਖਾਹਾਂ ਦਿੱਤੇ ਜਾਣ ਦੇ ਪੱਖ ਵਿੱਚ ਹੈ, ਅਜਿਹਾ ਕਰਨ ਲਈ ਸਕੂਲਾਂ ਨੂੰ ਪਾਰਦਰਸ਼ਤਾ ਦਿਖਾਉਣੀ ਚਾਹੀਦੀ ਹੈ। ਐਸੋਸ਼ੀਏਸ਼ਨ ਆਗੂਆਂ ਨੇ ਡੀ ਏ ਵੀ ਪਬਲਿਕ ਸਕੂਲ ਦੇ ਪ੍ਰਿੰਸੀਪਲ ਵੱਲੋਂ ਕਾਪੀਆਂ ਮੋੜਨ ਲਈ ਫੀਸਾਂ ਭਰਨ ਦੀ ਲਾਈ ਸ਼ਰਤ ਤੋਂ ਮੁਕਰਨ ਦੀ ਨਿੰਦਿਆ ਕੀਤੀ ਗਈ।ਜਿਲ੍ਹਾ ਆਗੂ ਪਵਨ ਕੁਮਾਰ ਨੇ ਡੀ ਏ ਵੀ ਪਬਲਿਕ ਸਕੂਲ ਵੱਲੋਂ ਵਿਦਿਆਰਥੀਆਂ ਦੀਆਂ ਕਲਾਸਾਂ ਵਾਲੇ ਗਰੁੱਪਾਂ ਵਿੱਚ ਉਨ੍ਹਾਂ ਦੇ ਅਧਿਆਪਕਾਂ ਦੁਆਰਾ ਪਾਏ ਗਏ ਸਕੂਲ ਦੇ ਸੂਚਨਾ ਪੱਤਰ, ‘ਜਿਸ ਵਿੱਚ ਪਹਿਲਾਂ ਫੀਸ ਭਰ ਫਿਰ ਕਾਪੀਆਂ ਦੇ ਬੰਡਲ ਪ੍ਰਾਪਤ ਕਰੋ’ ਲਿਖਿਆ ਹੋਇਆ ਹੈ, ਪ੍ਰੈੱਸ ਨੂੰ ਜਾਰੀ ਕਰਦਿਆਂ ਜਿਲ੍ਹਾ ਅਧਿਕਾਰੀਆਂ ਤੋਂ ਇਸ ਬਾਰੇ ਮੁੱਖ ਮੰਤਰੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਕਾਰਵਾਈ ਦੀ ਮੰਗ ਕੀਤੀ।
ਉਨ੍ਹਾਂ ਕਿਹਾ ਇਸ ਬਾਬਤ ਜਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਲਿਖਤੀ ਰੂਪ ਵਿੱਚ ਦੇ ਕੇ ਕਾਰਵਾਈ ਦੀ ਮੰਗ ਕੀਤੀ ਜਾਵੇਗੀ। ਮੀਟਿੰਗ ਵਿੱਚ ਇਸ ਤਰ੍ਹਾਂ ਦੀਆਂ ਹੋਰ ਸਕੂਲਾਂ ਦੀਆਂ ਹਰਕਤਾਂ ਨੂੰ ਵੀ ਲਿਖਤੀ ਰੂਪ ਵਿੱਚ ਜਿਲ੍ਹਾ ਸਿੱਖਿਆ ਅਫਸਰ ਤੱਕ ਪਹੁੰਚਾਉਣ ਦਾ ਫੈਸਲਾ ਕੀਤਾ ਗਿਆ। ਐਸੋਸ਼ੀਏਸ਼ਨ ਦੀ ਅਗਲੀ ਅਤੇ ਵਿਸਤ੍ਰਿਤ ਮੀਟਿੰਗ ਐਤਵਾਰ ਮਿਤੀ 16/08/2019 ਨੂੰ ਸਵੇਰੇ ਨੌਂ ਵਜੇ ਕਰਕੇ ਅਗਲਾ ਐਕਸ਼ਨ ਉਲੀਕਣ ਦਾ ਫੈਸਲਾ ਕੀਤਾ ਗਿਆ।
ਇਸ ਮੌਕੇ ਬਰਜੇਸ਼ ਗੁਪਤਾ, ਵਿੱਕੀ ਖੁੰਗਰ, ਰਕੇਸ਼ ਬਾਂਸਲ, ਪਰਮਿੰਦਰ ਸਿੰਘ, ਬਲਵਿੰਦਰ ਸਿੰਘ, ਰਕੇਸ਼ ਕੁਮਾਰ, ਗੁਰਲਾਲ ਸਿੰਘ, ਵਿਜੇ ਕੁਮਾਰ, ਅਮਨਦੀਪ ਸਿੰਘ, ਹਰਪ੍ਰੀਤ ਸਿੰਘ, ਰਮਨ ਕੁਮਾਰ, ਮਨਦੀਪ ਕੁਮਾਰ, ਗੁਰਸੇਵਕ ਸਿੰਘ, ਨੀਰਜ਼ ਕੁਮਾਰ, ਵਿਨੋਦ ਕੁਮਾਰ, ਵਿਪਨ ਕੁਮਾਰ, ਸੋਨੂ ਕੁਮਾਰ, ਰਾਜਨ, ਰਾਹੁਲ, ਅਨੁਜ ਮਨਜਿੰਦਰ ਕੁਮਾਰ ਤੋਂ ਇਲਾਵਾਂ ਹੋਰ ਵੱਡੀ ਗਿਣਤੀ ਵਿੱਚ ਮਾਪਿਆਂ ਨੇ ਹਾਜ਼ਰੀ ਲਵਾਈ।