ਸ੍ਰੀ ਮੁਕਤਸਰ ਸਾਹਿਬ,11 ਅਗਸਤ (ਪਰਗਟ ਸਿੰਘ) – ਭਾਈ ਨੱਥਾ ਭਾਈ ਅਬਦੁੱਲਾ ਜੀ ਢਾਡੀ ਸਭਾ ਦੇ ਇਕਾਈ ਪ੍ਰਧਾਨ ਜਥੇਦਾਰ ਟਹਿਲ ਸਿੰਘ ਨੇ ਜ਼ਿਲ੍ਹੇ ਦੇ ਸਾਰੇ ਇਲਾਕਾ ਨਿਵਾਸੀ ਰਾਗੀ, ਢਾਡੀ, ਗ੍ਰੰਥੀ, ਕਵੀਸ਼ਰ, ਪ੍ਰਚਾਰਕ, ਕਥਾ ਵਾਚਕ ਬਜ਼ੁਰਗ ਅਤੇ ਨੌਜਵਾਨ ਸਿੰਘਾਂ ਨੂੰ ਸਭਾ ‘ਚ ਜੁੜਨ ਦੀ ਅਪੀਲ ਕਰਦਿਆਂ ਕਿਹਾ ਕਿ ਅਸੀਂ ਇਸ ਸਭਾ ਰਾਹੀਂ ਭਵਿੱਖ ਵਿੱਚ ਆਉਣ ਵਾਲੀਆਂ ਗੁਰੂ ਕੇ ਵਜ਼ੀਰਾਂ ਦੀਆਂ ਸਮੱਸਿਆਵਾਂ ਦਾ ਹੱਲ ਕਰ ਸਕਦੇ ਹਾਂ । ਸਾਰੇ ਸਿੱਖ ਪ੍ਰਚਾਰਕਾਂ ਨੂੰ ਇਸ ਸਭਾ ‘ਚ ਸ਼ਾਮਲ ਹੋ ਕੇ ਚੱਲਣ ਦੀ ਲੋੜ ਹੈ ।
ਜ਼ਿਲ੍ਹਾ ਪ੍ਰਧਾਨ ਭਾਈ ਸੁਖਦੇਵ ਸਿੰਘ ਨੇ ਦੱਸਿਆ ਕਿ ਇਹ ਸਭਾ ਧਰਮ ਪ੍ਰਚਾਰ ਹਿਤ ਬਣਾਈ ਗਈ ਹੈ ਤੇ ਜੋ ਗ੍ਰੰਥੀ, ਰਾਗੀ, ਢਾਡੀ, ਪ੍ਰਚਾਰਕਾਂ ਨੂੰ ਮੁਸ਼ਕਿਲਾਂ ਆ ਰਹੀਆਂ ਹਨ । ਉਹਨਾਂ ਨੂੰ ਸੁਲਝਾਉਣ ਵਾਸਤੇ ਸਾਰੇ ਸਿੱਖ ਪ੍ਰਚਾਰਕਾਂ ਨੂੰ ਸਭਾ ਦੇ ਮੈਂਬਰ ਬਣਨਾ ਚਾਹੀਦਾ ਹੈ । ਇਸ ਸਭਾ ‘ਚ ਜੋ ਬਜ਼ੁਰਗ ਰਾਗੀ ਢਾਡੀ ਜਾ ਗ੍ਰੰਥੀ ਵੀਰ 60 ਸਾਲ ਤੋ ਉੱਪਰ ਹਨ ਤੇ ਪਾਠ ਨੀ ਕਰ ਸਕਦੇ ਉਹਨਾਂ ਦੀ ਸਭਾ ਵੱਲੋਂ ਪੈਨਸ਼ਨ ਲਗਾਈ ਜਾਵੇਗੀ ਅਤੇ ਹੋਰ ਬਹੁਤ ਸਾਰੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ ਹਨ ।