Menu

ਪਲਾਸਟਿਕ ਦੀ ਵਰਤੋਂ ਨਾ ਕਰਨ ਸਬੰਧੀ ਚਲਾਈ ਵਿਸ਼ੇਸ਼ ਮੁਹਿੰਮ

ਫ਼ਾਜ਼ਿਲਕਾ, 7 ਅਗਸਤ – ਸਰਕਾਰ ਦੀਆਂ ਹਦਾਇਤਾਂ ਅਨੁਸਾਰ ਨਗਰ ਕੋਂਸਲ ਫਾਜਿਲਕਾ ਵੱਲੋ ਪਲਾਸਟਿਕ ਦੀ ਵਰਤੋਂ ਨਾਲ ਵਾਤਾਵਰਣ ਨੂੰ ਹੋਣ ਵਾਲੇ ਨੁਕਸਾਨ ਤੋਂ ਬਚਾਉਣ ਲਈ ਨਗਰ ਕੋਂਸਲ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਇਸ ਤਹਿਤ ਡਿਸਪੋਜਲ ਕਰੋਕਰੀ ਦੀ ਵਰਤੋਂ ਘੱਟ ਕਰਨ ਲਈ ਨਗਰ ਕੋਂਸਲ ਵੱਲੋ ਦੁਰਗਿਆਨਾ ਮੰਦਰ ਨਾਲ ਮਿਲ ਕੇ ਬਰਤਣ ਭੰਡਾਰ ਚਲਾਇਆ ਜਾ ਰਿਹਾ ਹੈ। ਜਿਸ ਤਹਿਤ 40 ਦੇ ਕਰੀਬ ਲੋਕ ਇਸ ਬਰਤਣ ਭੰਡਾਰ ਦਾ ਲਾਭ ਲੈ ਚੁੱਕੇ ਹਨ ਅਤੇ 3000 ਬਰਤਣਾਂ ਦੀ ਵਰਤੋਂ (ਜਾਗਰਣ, ਭੰਡਾਰੇਂ ਅਤੇ ਲੰਗਰਾਂ ਆਦਿ) ਕਰਕੇ ਲਗਭਗ 1 ਟਨ ਪੈਦਾ ਹੋਣ ਵਾਲੇ ਪਲਾਸਟਿਕ ਅਤੇ ਹੋਰ ਕਚਰੇ ਦੀ ਮਾਤਰਾ ਨੂੰ ਘੱਟ ਕਰਨ ਵਿੱਚ ਨਗਰ ਕੋਂਸਲ ਦਾ ਸਹਿਯੋਗ ਕੀਤਾ ਹੈ।ਇਹ ਜਾਣਕਾਰੀ ਕਾਰਜ ਸਾਧਕ ਅਫਸਰ ਸ੍ਰੀ ਰਜਨੀਸ਼ ਕੁਮਰ ਨੇ ਦਿੱਤੀ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸੈਨੇਟਰੀ ਇੰਸਪੈਕਟਰ ਨਰੇਸ਼ ਖੇੜਾ ਨੇ ਦੱਸਿਆ ਕਿ ਇਸ ਤੋਂ ਇਲਾਵਾ ਪਲਾਸਟਿਕ ਕੈਰੀ ਬੈਗ ਦੀ ਵਰਤੋਂ ਘੱਟ ਕਰਨ ਲਹੀ ਐਨ.ਜੀ.ਓ ਦੇ ਸਹਿਯੋਗ ਨਾਲ ਸ਼ਹਿਰ ਵਿੱਚ 5000 ਦੇ ਕਰੀਬ ਕੱਪੜੇ ਦੇ ਥੈਲੇ ਵੰਡੇ ਗਏ ਹਨ। ਉਨਾਂ ਦੱਸਿਆ ਕਿ ਪਲਾਸਟਿਕ ਦੇ ਕੇਰੀ ਬੈਗਾਂ ਦੀ ਵਰਤੋਂ ਘਟਾਉਣ ਲਈ ਸਖਤੀ ਕਰਦਿਆਂ ਹੁੱਣ ਕੁੱਲ 24 ਚਲਾਨ ਕਰਕੇ 29900 ਰੁਪਏ ਦਾ ਜੁਰਮਾਨਾ ਵਸੂਲ ਕੀਤਾ ਗਿਆ।
ਉਨਾਂ ਕਿਹਾ ਕਿ ਨਗਰ ਕੋਂਸਲ ਵੱਲੋ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਬਜਾਰ ਜਾਣ ਸਮੇਂ ਕੱਪੜੇ ਦੇ ਥੈਲੇ ਨੂੰ ਘਰ ਤੋਂ ਹੀ ਨਾਲ ਲੈ ਕੇ ਜਾਇਆ ਜਾਵੇ ਤਾਂ ਜ਼ੋ ਪਲਾਸਟਿਕ ਕੱਚਰਾ ਘੱਟ ਕਰਕੇ ਵਾਤਾਵਰਣ ਨੂੰ ਸ਼ੂਧ ਬਣਾਇਆ ਜਾ ਸਕੇ।ਰੋਜਾਨਾ ਘਰਾਂ ਵਿੱਚੋ ਨਿਕਲਣ ਵਾਲਾ ਗਿੱਲਾ ਅਤੇ ਸੁੱਕਾ ਕੂੜਾ ਅਲੱਗ ਅਲੱਗ ਸਫਾਈ ਕਰਕੇ ਸੇਵਕ ਨੂੰ ਦਿੱਤਾ ਜਾਵੇ ਅਤੇ ਕੂੜੇ ਕਰਕਟ ਨੂੰ ਖੁੱਲੀਆਂ ਥਾਵਾਂ/ਨਾਲੀਆਂ ਵਿੱਚ ਨਾ ਸੁੱਟਿਆ ਜਾਵੇ ਅਤੇ ਕੂੜੇ ਦੀ ਮਾਤਰਾ ਨੂੰ ਘੱਟ ਕਰਨ ਲਈ ਪੈਕਿੰਗ ਮਟਿਰੀਅਲ ਦੀ ਵਰਤੋਂ ਘੱਟ ਕੀਤੀ ਜਾਵੇ ਅਤੇ ਆਪਣੇ ਘਰਾਂ ਵਿੱਚ ਹੋਮਕੰਮਪੋਸਟਿੰਗ ਯੂਨਿਟ ਲਗਾਉਣ ਲਈ ਨਗਰ ਕੋਂਸਲ ਨਾਲ ਤਾਲ ਮੇਲ ਕੀਤਾ ਜਾਵੇ।

ਵਿਰਾਸਤੀ ਟੈਕਸ ਵਾਲੇ ਬਿਆਨ ਨੂੰ ਲੈ ਕੇ…

ਨਵੀਂ ਦਿੱਲੀ, 24 ਅਪ੍ਰੈਲ : ਇਨ੍ਹੀਂ ਦਿਨੀਂ ਲੋਕ ਸਭਾ ਚੋਣ ਪ੍ਰਚਾਰ ਦੌਰਾਨ ਸਿਆਸੀ ਪਾਰਟੀਆਂ ਵਿਚਾਲੇ ਮੰਗਲਸੂਤਰ ਅਤੇ ਜਾਇਦਾਦ ਦਾ…

ਡਿਬਰੂਗੜ੍ਹ ਜੇਲ੍ਹ ‘ਚੋਂ ਲੋਕ ਸਭਾ…

24 ਅਪ੍ਰੈਲ 2024-: ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ…

ਮਨੀਸ਼ ਸਿਸੋਦੀਆ ਨੂੰ ਨਹੀਂ ਮਿਲੀ…

ਨਵੀਂ ਦਿੱਲੀ, 24 ਅਪ੍ਰੈਲ 2024 : ਦਿੱਲੀ…

ਚੰਡੀਗੜ੍ਹ ਮਹਿਲਾ ਕਾਂਗਰਸ ਦੀ ਪ੍ਰਧਾਨ…

ਚੰਡੀਗੜ੍ਹ, 24 ਅਪ੍ਰੈਲ 2024 – ਸਾਬਕਾ ਕੇਂਦਰੀ…

Listen Live

Subscription Radio Punjab Today

ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਭਲਕੇ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ ਮਾਲਕ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ ਹੋ ਗਿਆ ਹੈ। ਹੁਣ ਉਹ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

Our Facebook

Social Counter

  • 39908 posts
  • 0 comments
  • 0 fans