ਫਿਰੋਜ਼ਪੁਰ, 5 ਅਗਸਤ(ਗੁਰਦਰਸ਼ਨ ਸੰਧੂ) – ਸ਼ਰਾਬ ਮਾਫੀਆ ਦੇ ਜਹਿਰੀਲੀ ਸ਼ਰਾਬ ਦੇ ਗੋਰਖ ਧੰਦੇ ਕਾਰਨ ਅਮ੍ਰਿਤਸਰ, ਤਰਨਤਾਰਨ ਬਟਾਲਾ ਸੋ ਤੋਂ ਵੱਧ ਲੋਕ ਮੌਤ ਦੇ ਮੂੰਹ ਚ ਚਲੇ ਜਾਣ ਦਾ ਮਾਮਲਾ ਹਜੇ ਠੰਡਾ ਵੀ ਨਹੀਂ ਹੋਇਆ ਸੀ ਕਿ ਸੁਰਖੀਆਂ ਚ ਰਹਿਣ ਵਾਲੀ ਕੇਂਦਰੀ ਜੇਲ ਫਿਰੋਜ਼ਪੁਰ ਚ ਵੀ ਨਜਾਇਜ ਸ਼ਰਾਬ ਨੂੰ ਜੇਲ ਅੰਧਰ ਲੈ ਕੇ ਜਾਣ ਦੀ ਕੋਸ਼ਿਸ਼ ਦੇ ਦੋਸ਼ਾਂ ਚ ਆਪਣੀ ਹੀ ਜੇਲ ਦੇ ਇਕ ਅਧਿਕਾਰੀ ਅਤੇ ਕਰਮਚਾਰੀ ਨੂੰ ਕਾਬੂ ਕਰ ਕੇ ਨੌਕਰੀ ਤੋਂ ਬਰਖਾਸਤ ਕਰਨਾ ਪਿਆ। ਪਰ ਜੇਲ ਪ੍ਰਸ਼ਾਸ਼ਨ ਨੇ ਇਸ ਮਾਮਲੇ ਸਬੰਧੀ ਪੁਲਿਸ ਨੂੰ ਸੂਚਿਤ ਕਰਨਾ ਉਚਿੱਤ ਨਹੀਂ ਸਮਝਿਆ ।ਜਾਣਕਾਰੀ ਅਨੁਸਾਰ ਬੀਤੇ ਦਿਨੀਂ ਹੈਡਵਾਰਡਨ ਦਰਸ਼ਨ ਸਿੰਘ ਸ਼ਰਾਬ ਨੂੰ ਰੀਅਲ ਜੂਸ ਦੀਆ ਬੋਤਲਾਂ ਚ ਪਾ ਕੇ ਜੇਲ ਅੰਦਰ ਲੈ ਕੇ ਜਾ ਰਿਹਾ ਸੀ, ਸ਼ੱਕ ਪੈਣ ਤੇ ਜੇਲ ਦੀ ਡਿਓੜੀ ਚ ਤਾਇਨਾਤ ਜੇਲ ਮੁਲਾਜ਼ਮਾਂ ਨੇ ਤੁਰੰਤ ਉਕਤ ਹੈੱਡਵਾਰਡਨ ਨੂੰ ਕਾਬੂ ਕਰ ਲਿਆ। ਪੁਸ਼ ਗਿੱਛ ਤੇ ਹੈੱਡਵਾਰਡਨ ਦਰਸ਼ਨ ਸਿੰਘ ਨੇ ਕਬੂਲ ਕੀਤਾ ਕਿ ਉਹ ਸਹਾਇਕ ਸੁਪਰਡੈਂਟ ਨਿਰਪਾਲ ਸਿੰਘ ਦੇ ਕਹਿਣ ਤੇ ਇਹ ਸ਼ਰਾਬ ਜੂਸ ਦੀਆਂ ਬੋਤਲਾਂ ਚ ਪਾ ਕੇ ਜੇਲ ਅੰਦਰ ਲੈ ਕੇ ਜਾ ਰਿਹਾ ਸੀ। ਇਸ ਮਾਮਲੇ ਸਬੰਧੀ ਜਦੋ ਜੇਲ ਸੁਪਰਡੈਂਟ ਸ ਅਰਵਿਦਰ ਪਾਲ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਇਸ ਮਾਮਲੇ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਉਕਤ ਦੋਹਾ ਮੁਲਾਜਮਾਂ ਨੂੰ ਨੌਕਰੀ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ।