Menu

ਪੈਰਾ ਮੈਡੀਕਲ ਮੁਲਾਜ਼ਮਾਂ ਅਤੇ ਸਰਕਾਰੀ ਹਸਪਤਾਲ ਕਾਹਨੂੰਵਾਨ ਦੇ ਸਮੂਹ ਸਟਾਫ਼ ਨੇ 2 ਡਾਕਟਰਾਂ ਵਿਰੁੱਧ ਹੀ ਕੀਤੀ ਨਾਅਰੇਬਾਜ਼ੀ

 ਕਾਹਨੂੰਵਾਨ, 4 ਅਗਸਤ (ਕੁਲਦੀਪ ਜਾਫਲਪੁਰ) – ਸਰਕਾਰੀ ਹਸਪਤਾਲ ਕਾਹਨੂੰਵਾਨ ਅਧੀਨ ਆਉਂਦੇ ਸਮੂਹ ਪੈਰਾ ਮੈਡੀਕਲ ਮੁਲਾਜ਼ਮਾਂ ਅਤੇ ਸਰਕਾਰੀ ਹਸਪਤਾਲ ਕਾਹਨੂੰਵਾਨ ਦੇ ਮੁਲਾਜ਼ਮਾਂ ਨੇ ਅੱਜ ਹਸਪਤਾਲ ਦੇ ਗੇਟ ਅੱਗੇ ਮੇਨ ਬਾਜ਼ਾਰ ਕਾਹਨੂੰਵਾਨ ਵਿੱਚ ਸੜਕ ਜਾਮ ਕਰਕੇ ਸਿਆਸੀ ਭੈਣੀ ਮੀਆਂ ਖਾਂ ਵਿਖੇ ਤਾਇਨਾਤ ਇੱਕ ਡਾਕਟਰ ਅਤੇ ਇੱਕ ਲੇਡੀ ਡਾਕਟਰ ਖਿਲਾਫ਼ ਭਾਰੀ ਨਾਅਰੇਬਾਜ਼ੀ ਕੀਤੀ। ਇਨ੍ਹਾਂ ਮੁਲਾਜ਼ਮਾਂ ਵੱਲੋਂ ਲਗਾਏ ਜਾਮ ਕਾਰਨ ਸਮੁੱਚੇ ਕਸਬਾ ਕਰਨ ਮੰਤਰੀ ਟ੍ਰੈਫਿਕ ਪੂਰੀ ਤਰ੍ਹਾਂ ਠੱਪ ਹੋ ਕੇ ਰਹਿ ਗਈ ਤੇ ਇਨ੍ਹਾਂ ਮੁਲਾਜ਼ਮਾਂ ਨੇ ਤਕਰੀਬਨ ਦੋ ਘੰਟੇ ਦੇ ਕਰੀਬ ਰੋਸ ਮੁਜ਼ਾਹਰਾ ਕੀਤਾ। ਇਸ ਸਬੰਧੀ ਗੱਲਬਾਤ  ਕਰਦੇ ਹੋਏ ਪੈਰਾ ਮੈਡੀਕਲ ਮੁਲਾਜ਼ਮ ਅਮੋਲਕ ਸਿੰਘ ਨੇ ਦੱਸਿਆ ਕਿ ਉਹ 3 ਮਾਰਚ ਨੂੰ ਪਿੰਡ ਰਾਜੂ ਬੇਲਾ ਦੇ 40 ਤੋਂ ਵੱਧ ਲੋਕਾਂ ਦਾ ਕ੍ਰੋਨਾ ਸੈਂਪਲ ਦਿਵਾਉਣ ਲਈ ਗਿਆ ਸੀ ਪਰ ਮੌਕੇ ਤੇ ਇੱਕ ਲੇਡੀ ਡਾਕਟਰ ਵੱਲੋਂ ਉਸ ਸਮੇਤ ਮੈਡੀਕਲ ਦੇਣ ਆਏ ਲੋਕਾਂ ਨਾਲ ਦੁਰਵਿਹਾਰ ਕੀਤਾ ਇਸ ਤੋਂ ਇਸ ਦੀ ਸੂਚਨਾ ਉਸ ਨੇ ਆਪਣੀ ਐੱਸ ਐੱਮ ਓ ਭੁਪਿੰਦਰ ਕੌਰ ਤੋਂ ਦਿੱਤੀ।ਪਰ ਇਸ ਲੇਡੀ ਡਾਕਟਰ ਨੇ ਭੁਪਿੰਦਰ ਕੌਰ ਨਾਲ ਵੀ ਮਾੜਾ ਵਿਹਾਰ ਕੀਤਾ ਇਸ ਪ੍ਰੰਤੂ ਜਦੋਂ ਘਰ ਨੂੰ ਵਾਪਸ ਪਰਤ ਰਿਹਾ ਸੀ ਤਾਂ ਸੀਐਚਸੀ ਭੈਣੀ ਮੀਆਂ ਖਾਂ ਵਿਖੇ ਤਾਇਨਾਤ ਇੱਕ ਹੋਰ ਡਾਕਟਰ ਨੇ ਆਪਣੇ ਕੁਝ ਅਣਪਛਾਤੇ ਸਾਥੀਆਂ ਨਾਲ ਉਸ ਦਾ ਪਿੱਛਾ ਕੀਤਾ ਅਤੇ ਉਨ੍ਹਾਂ ਨੇ ਐਸਐਮਓ ਭੁਪਿੰਦਰ ਕੌਰ ਦੀ ਗੱਡੀ ਨੂੰ  ਰਸਤੇ ਵਿੱਚ ਰੋਕਿਆ। ਇਸ ਉਪਰੰਤ ਇਸ ਡਾਕਟਰ ਵੱਲੋਂ ਉਸਨੂੰ ਜਾਨੋਂ ਮਾਰਨ ਤੇ ਦੇਖ ਲੈਂਣ ਦੀਆਂ ਧਮਕੀਆਂ ਵੀ ਦਿੱਤੀਆਂ। ਅਮੋਲਕ ਸਿੰਘ ਨੇ ਦੱਸਿਆ ਕਿ ਉਸ ਨੇ ਇਸ ਦੀ ਸੂਚਨਾ ਐੱਸ ਡੀ ਐੱਮ ਗੁਰਦਾਸਪੁਰ ਥਾਣਾ ਭੈਣੀ ਮੀਆਂ ਖਾਂ ਅਤੇ ਥਾਣਾ ਕਾਹਨੂੰਵਾਨ ਦੀ ਪੁਲਿਸ ਨੂੰ ਦਿੱਤੀ। ਅੱਜ ਦੀ ਹੜਤਾਲ ਸੰਬੰਧੀ ਇਸ ਰੋਸ ਧਰਨੇ ਦੀ ਅਗਵਾਈ ਕਰ ਰਹੇ ਪੈਰਾ ਮੈਡੀਕਲ ਦੇ ਮੁਲਾਜ਼ਮ ਬਲਰਾਜ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਮੰਗ ਹੈ ਕਿ ਸੀ ਐਚ ਸੀ ਭੈਣੀ ਮੀਆਂ ਖਾਨ ਦੇ ਲੇਡੀ ਡਾਕਟਰ ਅਤੇ ਡਾਕਟਰ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ।ਅਮੋਲਕ ਸਿੰਘ ਦੀ ਜਾਨ ਮਾਲ ਦੀ ਵੀ ਰਾਖੀ ਲਈ ਵੀ ਪ੍ਰਸ਼ਾਸਨ ਉਨਾਂ ਨੂੰ ਭਰੋਸਾ ਦੇਣ। ਇਨ੍ਹਾਂ ਧਰਨਾਕਾਰੀਆਂ ਦਾ ਸ਼ਿਕਾਇਤ ਪੱਤਰ ਲੈਣ ਲਈ ਨਾਇਬ ਤਹਿਸੀਲ ਨਿਰਮਲ ਸਿੰਘ ਮੌਕੇ ਤੇ ਪਹੁੰਚੇ ਅਤੇ ਉਨ੍ਹਾਂ ਨੇ ਭੜਕੇ ਹੋਏ ਮੁਲਾਜ਼ਮਾਂ ਨੂੰ ਉਨ੍ਹਾਂ ਦੀ ਸੂਚਨਾ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਤੱਕ ਪਚਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਥਾਣਾ ਕਾਹਨੂੰਵਾਨ ਦੇ ਐੱਸ ਐੱਚ ਓ ਪ੍ਰਭਜੋਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਮਸਲਾ ਥਾਣਾ ਭੈਣੀ ਮੀਆਂ ਖਾਂ ਦਾ ਬਣਦਾ ਹੈ ਪਰ ਉਨ੍ਹਾਂ ਕੋਲ ਵੀ ਅਮੋਲਕ ਸਿੰਘ ਨੇ ਲਿਖਤੀ ਸ਼ਿਕਾਇਤ ਦਿੱਤੀ ਸੀ ਪੁਲਸ ਵੱਲੋਂ ਇਸ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ।

ਆਪ’ ਉਮੀਦਵਾਰ ਉਮੇਸ਼ ਮਕਵਾਣਾ ਦੇ ਹੱਕ ‘ਚ…

ਚੰਡੀਗੜ੍ਹ, 16 ਅਪ੍ਰੈਲ- ਮੁੱਖ ਮੰਤਰੀ ਭਗਵੰਤ ਮਾਨ ਦੋ ਰੋਜ਼ਾ ਚੋਣ ਦੌਰੇ ‘ਤੇ ਗੁਜਰਾਤ ‘ਚ ਹਨ। ਮੰਗਲਵਾਰ ਨੂੰ ਉਨ੍ਹਾਂ ਨੇ…

AAP ਨੇ ਗੁਜਰਾਤ ਲਈ ਸਟਾਰ…

ਨਵੀਂ ਦਿੱਲੀ, 16 ਅਪ੍ਰੈਲ 2024: ਆਮ ਆਦਮੀ ਪਾਰਟੀ…

ਦਿੱਲੀ ਦੇ ਨੰਦਨਗਰ ‘ਚ ਫਾਇਰਿੰਗ…

ਨਵੀਂ ਦਿੱਲੀ, 16 ਅਪ੍ਰੈਲ 2024: ਰਾਜਧਾਨੀ ਦਿੱਲੀ…

UPSC ਨੇ ਐਲਾਨੇ ਸਿਵਲ ਸੇਵਾਵਾਂ…

ਨਵੀਂ ਦਿੱਲੀ, 16 ਅਪ੍ਰੈਲ 2024: ਸੰਘ ਲੋਕ…

Listen Live

Subscription Radio Punjab Today

ਮੰਦਭਾਗੀ ਖਬਰ 1 ਮਹੀਨਾ ਪਹਿਲਾਂ ਕੈਨੇਡਾ ਗਏ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਅੰਮ੍ਰਿਤਸਰ ਦੇ ਹਲਕਾ ਮਜੀਠਾ ਦੇ ਇੱਕ ਨੌਜਵਾਨ ਦੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

ਕੈਨੇਡਾ ‘ਚ ਪੰਜਾਬੀ ਬਿਲਡਰ ਦਾ…

9 ਅਪ੍ਰੈਲ 2024: ਬਰੈਂਪਟਨ : ਕੈਨੇਡਾ ਦੇ…

ਅੱਜ ਲੱਗ ਰਿਹਾ ਸਭ ਤੋਂ…

8 ਅਪ੍ਰੈਲ 2024- ਸਾਲ 2024 ਦਾ ਪਹਿਲਾ…

Our Facebook

Social Counter

  • 39760 posts
  • 0 comments
  • 0 fans