ਅੰਬਾਲਾ, 29 ਜੁਲਾਈ- ਭਾਰਤੀ ਹਵਾਈ ਫੌਜ ਦੀ ਸ਼ਕਤੀ ‘ਚ ਅੱਜ ਵਾਧਾ ਹੋਇਆ ਹੈ। ਫਰਾਂਸ ਤੋਂ ਉਡਾਣ ਭਰਨ ਮਗਰੋਂ ਪੰਜ ਰਾਫ਼ੇਲ ਲੜਾਕੂ ਜਹਾਜ਼ ਭਾਰਤ ਦੀ ਜ਼ਮੀਨ ‘ਤੇ ਪਹੁੰਚ ਗਏ ਹਨ। ਹਰਿਆਣਾ ਦੇ ਅੰਬਾਲਾ ਏਅਰਬੇਸ ‘ਤੇ ਅੱਜ ਰਾਫ਼ੇਲ ਜਹਾਜ਼ ਲੈਂਡ ਹੋਏ, ਜਿੱਥੇ ਉਨ੍ਹਾਂ ਦਾ ਵਾਟਰ ਸੈਲਿਊਟ ਨਾਲ ਸਵਾਗਤ ਕੀਤਾ ਗਿਆ। ਇਸ ਦੌਰਾਨ ਹਵਾਈ ਫੌਜ ਦੇ ਮੁਖੀ ਆਰ. ਕੇ. ਐੱਸ. ਭਦੌਰੀਆ ਵੀ ਮੌਜੂਦ ਸਨ। ਫਰਾਂਸ ਤੋਂ ਮਿਲਣ ਵਾਲੀ ਰਾਫ਼ੇਲ ਜਹਾਜ਼ਾਂ ਦੀ ਇਹ ਪਹਿਲੀ ਖੇਪ ਹੈ। ਇਨ੍ਹਾਂ ਜਹਾਜ਼ਾਂ ਨੇ ਮੰਗਲਵਾਰ ਨੂੰ ਫਰਾਂਸ ਤੋਂ ਉਡਾਣ ਭਰੀ ਸੀ, ਜਿਸ ਤੋਂ ਬਾਅਦ ਇਹ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ‘ਚ ਰੁਕੇ ਅਤੇ ਅੱਜ ਦੁਪਹਿਰ ਇਹ ਅੰਬਾਲਾ ਪਹੁੰਚੇ।