ਤਰਨ ਤਾਰਨ,28 ਜੁਲਾਈ (ਰਸ਼ਪਾਲ ਪੰਨੂੰ) – ਪੰਜਾਬ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਤੇ ਕੋਵਿਡ 19 ਮਹਾਂਮਾਰੀ ਦੇ ਸਬੰਧ ਵਿੱਚ ਪੁਲਿਸ ਪ੍ਰਸ਼ਾਸਨ, ਸਰਵੀਲੈਸ ਅਫਸਰ,ਆਰ ਆਰ ਟੀ ਟੀਮਾਂ ਨਾਲ ਕਰੋਨਾ ਦੇ ਵੱਧਦੇ ਕੇਸਾ ਸਬੰਧੀ ਮੀਟਿੰਗ ਕੀਤੀ ਗਈ।
ਐਸ ਐਮ ਓ ਘਰਿਆਲਾ ਡਾ ਗੁਰਪ੍ਰੀਤ ਸਿੰਘ ਰਾਏ ਨੇ ਦੱਸਿਆ ਕਿ ਮਿਸ਼ਨ ਫਤਿਹ ਪ੍ਰੋਗਰਾਮ ਤਹਿਤ ਕਰੋਨਾ ਮਹਾਂਮਾਰੀ ਪੂਰੇ ਸੰਸਾਰ ਵਿੱਚ ਫੈਲੀ ਹੋਈ ਹੈ ਜਿਸ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ ਇਸ ਸਬੰਧੀ ਸਿਹਤ ਵਿਭਾਗ, ਪੁਲਿਸ ਪ੍ਰਸ਼ਾਸਨ ਅਤੇ ਸਬੰਧਤ ਵਿਭਾਗਾਂ ਵਲੋਂ ਜੰਗੀ ਪੱਧਰ ਤੇ ਬਚਾਅ ਕਾਰਜ ਚੱਲ ਰਹੇ ਹਨ।
ਮਾਣਯੋਗ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਵਲੋਂ ਵੱਖ-ਵੱਖ ਵਿਭਾਗਾਂ ਵਿਚ ਟੀਮਾਂ ਦਾ ਗਠਨ ਕੀਤਾ ਗਿਆ ਹੈ ਜਿਸ ਵਿਚ ਬਲਾਕ ਘਰਿਆਲਾ ਨੂੰ ਪੰਜ ਸੈਕਟਰਾਂ ਵਿਚ ਵੰਡ ਕੇ ਉਨ੍ਹਾਂ ਉਪਰ ਆਰ ਆਰ ਟੀ ਟੀਮਾਂ,ਸਰਵੀਲੈਸ ਅਫਸਰ, ਪੁਲਿਸ ਵਿਭਾਗ ਦੀਆਂ ਟੀਮਾਂ ਦਾ ਗਠਨ ਕੀਤਾ ਗਿਆ ਹੈ।
ਇਹਨਾਂ ਟੀਮਾਂ ਵਲੋਂ ਘਰ ਘਰ ਜਾ ਕੇ ਵਿਦੇਸ਼ਾਂ ਤੋਂ ਆਏ ਲੋਕਾਂ ਕੋਆਰਨਟੀਨ ਸੈਂਟਰਾਂ ਵਿੱਚ ਭੇਜਣਾ ਅਤੇ ਉਹਨਾਂ ਦੇ ਕੋਵਿਡ ਦੇ ਟੈਸਟ ਕਰਾਉਣ ਲਈ ਜਾਗਰੂਕ ਕਰਨਾ ਅਤੇ ਦੱਸਣਾ ਕਿ ਕੋਆਰਨਟੀਨ ਪ੍ਰੋਟੋਕਾਲ ਦੀ ਪਾਲਣਾ ਹੋ ਰਹੀ ਹੈ ਕਿ ਨਹੀਂ ਜੇ ਏਕਾਤਵਾਸ ਭੰਗ ਕਰਦੇ ਹਨ ਤਾ ਸਰਕਾਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਚਲਾਣ ਕੱਟਣ ਬਾਰੇ ਦੱਸਿਆ ਗਿਆ।
ਉਹਨਾਂ ਦੱਸਿਆ ਕਿ ਕੋਵਿਡ 19 ਮਹਾਂਮਾਰੀ ਸਬੰਧੀ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਲਈ ਘਰਾਂ ਤੋਂ ਬਾਹਰ ਨਿਕਲਣ ਤੇ ਮੂੰਹ ਤੇ ਮਾਸਕ ਪਾਉਣ, ਆਪਣੇ ਹੱਥਾਂ ਨੂੰ ਸਾਬਣ ਨਾਲ ਚੰਗੀ ਤਰ੍ਹਾਂ ਧੋਣਾ ਅਤੇ ਇੱਕ ਦੂਜੇ ਤੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ।
ਇਸ ਸਮੇਂ ਵਿਰਸਾ ਸਿੰਘ ਪੰਨੂ ਸੁਪਰਵਾਈਜ਼ਰ, ਪਰਮਜੀਤ ਸਿੰਘ ਬਲਾਕ ਐਜੂਕੇਟਰ, ਜ਼ੋਰਾਵਰ ਸਿੰਘ ਸੁਪਰਵਾਈਜ਼ਰ ਅਤੇ ਪੁਲਿਸ ਵਿਭਾਗ ਦੇ ਗੁਰਨਾਮ ਸਿੰਘ ਥਾਣੇਦਾਰ, ਹਰਵੰਤ ਸਿੰਘ ਥਾਣੇਦਾਰ, ਸੁਰਜੀਤ ਸਿੰਘ ਥਾਣੇਦਾਰ, ਸੁਖਵਿੰਦਰ ਸਿੰਘ ਥਾਣੇਦਾਰ, ਸਰਵੀਲੈਸ ਅਫਸਰਂ ਰਾਜਿੰਦਰ ਕੁਮਾਰ ( ਏ.ਈ. ਓ) ,ਸਰਵੀਲੈਸ ਅਫਸਰ ਗੁਰਮੀਤ ਸਿੰਘ AE, ਹਰਜੀਤ ਸਿੰਘ , ਨਰਿੰਦਰ ਕੁਮਾਰ , ਸੁਖਵਿੰਦਰ ਸਿੰਘ ਐਸ ਟੀ ਐਸ,ਅਤੇ ਵਲੰਟੀਅਰ ਹਾਜਰ ਸਨ।