ਫਾਜਿਲਕਾ 26 ਜੁਲਾਈ(ਸੁਰਿੰਦਰਜੀਤ ਸਿੰਘ) – ਬਰਸਾਤੀ ਮੌਸਮ ਦੇ ਮਦੇਨਜਰ ਬਾਰਸ਼ਾ ਕਾਰਨ ਹੋਏ ਨੁਕਸਾਨਾ ਦਾ ਜਾਇਜਾ ਲੈਣ ਲਈ ਫਾਜ਼ਿਲਕਾ ਦੇ ਵਿਧਾਇਕ ਸ ਦਵਿੰਦਰ ਸਿੰਘ ਘੁਬਾਇਆ ਵਲੋ ਪਿੰਡਾਂ ਦਾ ਦੌਰਾ ਕੀਤਾ ਜਾ ਰਿਹਾ ਹੈ। ਇਸ ਤਹਿਤ ਅੱਜ ਵਿਧਾਇਕ ਪਿੰਡ ਢਾਣੀ ਸੱਦਾ ਸਿੰਘ ਵਿਖੇ ਸਤਲੁਜ ਦਰਿਆ ਅਤੇ ਨਾਲੇ ਦੇ ਪਾਣੀ ਨਾਲ ਤੇਜ਼ ਬਾਰਿਸ਼ ਦੋਰਾਨ ਡੁੱਬੀ ਫ਼ਸਲ ਦਾ ਮੁਆਇਨਾ ਕਰਨ ਲਈ ਪਹੁੰਚੇ।
ਇਸ ਮੌਕੇ ਉਨਾ ਪਿੰਡ ਵਾਸੀਆਂ ਤੋਂ ਉਨਾ ਦੀਆਂ ਫਸਲਾਂ ਦੇ ਹੋਏ ਨੁਕਸਾਨ ਬਾਰੇ ਜਾਣਕਾਰੀ ਹਾਸਲ ਕੀਤੀ। ਉਨਾਂ ਲੋਕਾਂ ਨੂੰ ਭਰੋਸਾ ਦਵਾਇਆ ਕਿ ਪੰਜਾਬ ਸਰਕਾਰ ਲੋਕਾਂ ਦੀ ਭਲਾਈ ਲਈ ਹਰ ਸਮੇੰ ਤਿਆਰ ਹੈ। ਉਨਾ ਕਿਹਾ ਕਿ ਕਿਸੇ ਵੀ ਕਿਸਾਨ ਨੂੰ ਘਬਰਾਉਣ ਦੀ ਲੋੜ ਨਹੀ। ਉਨਾ ਕਿਹਾ ਕਿ ਕਿਸਾਨਾਂ ਨੂੰ ਉਨ੍ਹਾਂ ਦੀ ਡੁੱਬੀ ਫਸਲ ਦਾ ਮੁਆਵਜਾ ਦੇਣ ਲਈ ਸੂਬਾ ਸਰਕਾਰ ਵਚਨਬਧ ਹੈ।
ਇਸ ਮੌਕੇ ਸਾਬਕਾ ਚੇਅਰਮੈਨ ਬਲਾਕ ਸੰਮਤੀ ਮਲਕੀਤ ਸਿੰਘ, ਪਿੰਡ ਦੇ ਸਰਪੰਚ ਛਿੰਦਰ ਸਿੰਘ, ਹਰਮੇਸ਼ ਸਿੰਘ ਸਰਪੰਚ ਝੰਗੜ ਭੈਣੀ, ਨੀਲਾ ਮਦਾਨ, ਬਲਕਾਰ ਸਿੱਧੂ ਮੀਡੀਆ ਸਲਾਹਕਾਰ, ਸਰਪੰਚ ਗੁਰਵਿੰਦਰ ਸਿੰਘ ਬਰਾੜ, ਸ਼ੇਰਬਾਜ਼ ਸਿੰਘ ਸਰਪੰਚ, ਕੰਵਲਜੀਤ ਸਿੰਘ, ਰਾਜ ਸਿੰਘ ਨੱਥੂ ਚਿਸਤੀ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।