ਫਾਜ਼ਿਲਕਾ 22 ਜੁਲਾਈ(ਸੁਰਿੰਦਰਜੀਤ ਸਿੰਘ) – ਮਿਸ਼ਨ ਫਤਿਹ ਤਹਿਤ ਮਾਸਕ ਬਣਾਉਣ ਲਈ ਦੀ ਅਬੋਹਰ ਫੋਕਲ ਪੁਆਇੰਟ ਐਸੋਸੀਏਸ਼ਨ ਫੋਕਲ ਪੁਆਇੰਟ, ਅਬੋਹਰ ਪਾਸੋ ਸਹਿਯੋਗ ਦੇ ਤੌਰ ਤੇ 31,000/- ਰੁਪਏ ਦਾ ਚੈਕ ਜ਼ਿਲਾ ਰੈਡ ਕਰਾਸ ਸੁਸਾਇਟੀ ਦੇ ਨਾਮ ਸ੍ਰੀ ਕੁਲਵੰਤ ਵਰਮਾ ਉਦਯੋਗ ਅਫਸਰ ਨੂੰ ਸੌਪਿਆ ਗਿਆ। ਮੌਕੇ ਤੇ ਸ੍ਰੀ ਸੁਰਿੰਦਰ ਚੁਰਾਯਾ, ਪ੍ਰਧਾਨ ਸ੍ਰੀ ਕਵਿੰਦਰ ਮਦਾਨ, ਜਨਰਲ ਸੈਕਟਰੀ, ਰਾਮ ਪ੍ਰਤਾਪ, ਕੈਸ਼ੀਅਰ, ਨਿਤਿਸ਼ ਤਨੇਜਾ, ਸਾਹਿਲ ਧੂੜੀਆ, ਗੁਰਪ੍ਰੀਤ ਸਿੰਘ, ਦਲੀਪ ਸੋਨੀ, ਸੁਧੀਰ ਸਿੰਗਲਾ, ਚਿੰਟੂ ਕੁਮਾਰ, ਪੰਕਜ ਗਰਗ, ਭਾਰਤ ਗੋਇਲ, ਅਰਸ਼ਦੀਪ ਸਿੰਘ, ਰਿੰਕੂ ਆਦਿ ਹਾਜ਼ਰ ਸਨ।