ਚੇਨਈ, 22 ਜੁਲਾਈ – ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਕਿਹਾ ਹੈ ਕਿ ਚੰਦਰਯਾਨ-2 ਤੋਂ ਮਿਲਣ ਵਾਲੇ ਵਿਗਿਆਨਕ ਅੰਕੜਿਆਂ ਨੂੰ ਆਲਮੀ ਵਰਤੋਂ ਲਈ ਅਕਤੂਬਰ ਤੋਂ ਜਾਰੀ ਕੀਤਾ ਜਾਵੇਗਾ। ਮੰਗਲਵਾਰ ਨੂੰ ਭਾਰਤ ਦੇ ਇਸ ਦੂਜੇ ਚੰਦਰਯਾਨ ਮਿਸ਼ਨ ਦੇ ਪੁਲਾੜ ‘ਚ ਦਾਖ਼ਲ ਹੋਇਆ ਨੂੰ ਇਕ ਸਾਲ ਪੂਰਾ ਹੋ ਗਿਆ।
ਇਸਰੋ ਨੇ ਜੀਐੱਸਐੱਲਵੀ-ਐੱਮਕੇਆਈਆਈਆਈ ਰਾਹੀਂ 22 ਜੁਲਾਈ 2019 ਨੂੰ ਆਂਧਰਾ ਪ੍ਰਦੇਸ਼ ਦੇ ਸ੍ਰੀਹਰੀਕੋਟਾ ਸਥਿਤ ਦੂਜੇ ਲਾਂਚ ਪੈਡ ਤੋਂ ‘ਬਾਹੂਬਲੀ’ ਨਾਂ ਦੇ ਚੰਦਰਯਾਨ-2 ਨੂੰ ਪੁਲਾੜ ‘ਚ ਭੇਜਿਆ ਗਿਆ ਸੀ। ਇਸਰੋ ਨੇ ਦੱਸਿਆ ‘ਚੰਦਰਯਾਨ-2’ ਦੇ ਪੇਲੋਡਸ ਤੋਂ ਵਿਆਪਕ ਅੰਕੜੇ ਹਾਸਲ ਹੋਏ ਹਨ। ਚੰਦਰਮਾ ‘ਤੇ ਪਾਣੀ ਤੇ ਬਰਫ਼ ਦੀ ਉਪਲਬਤਾ ਗੈਸਾਂ ਤੇ ਖਣਿਜ ਪਦਾਰਥਾਂ ਬਾਰੇ ਭੇਜੀ ਗਈਆਂ ਜਾਣਕਾਰੀਆਂ ਦਾ ਵਿਸ਼ਲੇਸ਼ਣ ਕੀਤਾ ਜਾ ਰਿਹਾ ਹੈ।