ਪੂਰਨੀਆ, 21 ਜੁਲਾਈ – ਬਿਹਾਰ ਦੇ ਪੂਰਨੀਆ ਵਿਚ ਖਾਣਾ ਬਣਾਉਣ ਸਮੇਂ ਐਲਪੀਜੀ ਸਿਲੰਡਰ ਵਿਚ ਹੋਏ ਧਮਾਕੇ ਕਾਰਨ ਇਕ ਹੀ ਪਰਿਵਾਰ ਦੇ ਪੰਜ ਬੱਚਿਆਂ ਦੀ ਦਰਦਨਾਕ ਮੌਤ ਹੋ ਗਈ। ਇਹ ਘਟਨਾ ਬਾਇਸੀ ਥਾਣਾ ਦੇ ਖਾਪੜਾ ਪਿੰਡ ਗਵਾਲ ਦੀ ਹੈ, ਜਿੱਥੇ ਸੋਮਵਾਰ ਨੂੰ ਸਿਲੰਡਰ ਵਿਚ ਧਮਾਕਾ ਹੋਇਆ ਸੀ। ਇਸ ਹਾਦਸੇ ਵਿਚ 7 ਲੋਕ ਝੁਲਸ ਗਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸੋਮਵਾਰ ਸ਼ਾਮ ਨੂੰ ਬਿਆਸੀ ਥਾਣੇ ਦੇ ਖਾਪੜਾ ਵਿੱਚ ਵਰਿੰਦਰ ਯਾਦਵ ਦੇ ਘਰ ਖਾਣਾ ਪਕਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ। ਘਰ ਵਿਚ ਘਰੇਲੂ ਗੈਸ ਸਿਲੰਡਰ ਪਹਿਲਾਂ ਹੀ ਲੀਕ ਕਰ ਰਿਹਾ ਸੀ। ਇਸ ਸਮੇਂ ਦੌਰਾਨ ਘਰ ਦੀ ਔਰਤ ਨੇ ਜਿਵੇਂ ਹੀ ਲਾਈਟਰ ਜਲਾਇਆ ਸਿਲੰਡਰ ਵਿਚ ਬਲਾਸਟ ਹੋ ਗਿਆ ਅਤੇ ਘਰ ਨੂੰ ਅੱਗ ਲੱਗ ਗਈ। ਸਿਲੰਡਰ ਫਟਣ ਕਾਰਨ ਇਕ ਜ਼ੋਰਦਾਰ ਧਮਾਕਾ ਵੀ ਹੋਇਆ। ਅੱਗ ਲੱਗਣ ਦੀ ਖ਼ਬਰ ਸੁਣਦਿਆਂ ਹੀ ਲੋਕ ਆਲੇ-ਦੁਆਲੇ ਮੌਕੇ ਉਤੇ ਪੁੱਜੇ ਤਾਂ ਜੋ ਅੱਗ ਬੁਝਾਈ ਜਾ ਸਕੇ। ਇਸ ਤੋਂ ਬਾਅਦ ਸਾਰਿਆਂ ਨੂੰ ਇਲਾਜ ਲਈ ਪੂਰਨੀਆ ਸਦਰ ਹਸਪਤਾਲ ਲਿਆਂਦਾ ਗਿਆ।
ਹਾਦਸੇ ਦੇ ਸਾਰੇ ਪੀੜਤ ਇਕੋ ਪਰਿਵਾਰ ਦੇ ਮੈਂਬਰ ਹਨ।ਸਿਲੰਡਰ ਧਮਾਕੇ ਨਾਲ 5 ਬੱਚਿਆਂ ਦੀ ਮੌਤ ਦੇ ਮਾਮਲੇ ਵਿੱਚ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਚਾਰ ਲੱਖ ਰੁਪਏ ਦੀ ਐਕਸ ਗ੍ਰੇਸ਼ੀਆ ਰਾਸ਼ੀ ਦਿੱਤੀ ਜਾਵੇਗੀ ਅਤੇ ਜ਼ਖਮੀਆਂ ਨੂੰ ਵੀ ਇਲਾਜ ਵਿੱਚ ਸਹਾਇਤਾ ਦਿੱਤੀ ਜਾਏਗੀ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪੂਰਨੀਆ ਦੇ ਡੀਐਮ ਰਾਹੁਲ ਕੁਮਾਰ ਨੇ ਦੱਸਿਆ ਕਿ ਬੀਸੀ ਸੀਓ ਨੂੰ ਘਟਨਾ ਸਥਾਨ ਅਤੇ ਪੀੜਤ ਪਰਿਵਾਰ ਕੋਲ ਭੇਜਿਆ ਗਿਆ ਹੈ।