Menu

ਫਾਜ਼ਿਲਕਾ ‘ਚ 7 ਨਵੇਂ ਕਰੋਨਾ ਮਾਮਲੇ ਆਏ ਅਤੇ 1 ਠੀਕ ਹੋ ਕੇ ਘਰ ਪਰਤਿਆ

ਫਾਜ਼ਿਲਕਾ, 18 ਜੁਲਾਈ (ਸੁਰਿੰਦਰਜੀਤ ਸਿੰਘ) – ਡਿਪਟੀ ਕਮਿਸ਼ਨਰ ਸ. ਅਰਵਿੰਦ ਪਾਲ ਸਿੰਘ ਸੰਧੂ ਨੇ ਦੱਸਿਆ ਕਿ ਕਰੋਨਾ ਦਾ ਪ੍ਰਸਾਰ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ ਅਤੇ ਕਰੋਨਾ ਪਾਜੀਟਿਵ ਕੇਸਾਂ ਦੀ ਗਿਣਤੀ ਵਿੱਚ ਇਜਾਫਾ ਹੋ ਰਿਹਾ ਹੈ। ਇਸ ਲਈ ਜ਼ਿਲਾ ਵਾਸੀਆਂ ਨੂੰ ਕਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਸਾਵਧਾਨੀਆਂ ਦੀ ਵਰਤੋਂ ਕਰਨੀ ਚਾਹੀਦੀ ਹੈ। ਉਨਾਂ ਦੱਸਿਆ ਕਿ ਜ਼ਿਲੇ ਅੰਦਰ ਅੱਜ 7 ਨਵੇਂ ਕਰੋਨਾ ਮਾਮਲੇ ਆਏ ਹਨ ਜਿਸ ਨਾਲ ਐਕਟਿਵ ਕੇਸਾਂ ਦੀ ਗਿਣਤੀ 45 ਹੋ ਗਈ ਹੈ। ਜਿਸ ਵਿਚੋਂ ਇਕ ਠੀਕ ਹੋ ਕੇ ਘਰ ਪਰਤ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 7 ਨਵੇਂ ਕੇਸ ਵਿਚੋਂ ਪੰਜ ਪੁਰਸ਼ ਤੇ ਦੋ ਔਰਤਾਂ ਹਨ। ਉਨਾਂ ਦੱਸਿਆ ਕਿ ਸਾਰੇ ਨਵੇਂ ਕੇਸਾਂ ਦੀ ਕੋਈ ਟਰੈਵਲ ਹਿਸਟਰੀ ਨਹੀਂ ਹੈ, ਇਨਾਂ ਵਿਚੋ ਤਿੰਨ ਕੇਸ ਜਿਸ ਵਿੱਚੋ ਦੋ ਪੁਰਸ਼ ਜਿਨਾਂ ਦੀ ਉਮਰ 42 ਅਤੇ 17 ਸਾਲ ਅਤੇ ਇੱਕ ਔਰਤ ਜਿਸ ਦੀ ਉਮਰ 56 ਸਾਲ ਕਿਸੇ ਨਾ ਕਿਸੇ ਪਾਜੀਟਿਵ ਕੇਸਾਂ ਦੇ ਸੰਪਰਕ ਵਿਚ ਆਏ ਹਨ। ਉਨਾਂ ਦੱਸਿਆ ਕਿ ਪਾਜੀਟਿਵ ਕੇਸਾਂ ਵਿਚੋਂ ਪੁਰਸ਼ਾਂ ਦੀ ਉਮਰ ਕ੍ਰਮਵਾਰ 70, 42, 35, 29 ਤੇ 17 ਸਾਲ ਅਤੇ ਔਰਤਾਂ ਦੀ ਉਮਰ ਕ੍ਰਮਵਾਰ 65 ਤੇ 56 ਸਾਲ ਹੈ। ਉਨਾਂ ਦੱਸਿਆ ਕਿ ਇਨਾਂ ਕੇਸਾਂ ਦੇ ਸੈਪਲ 16 ਜੁਲਾਈ ਨੂੰ ਲਏ ਗਏ ਸਨ ਤੇ ਅੱਜ ਇਨਾਂ ਦੀ ਰਿਪੋਰਟ ਪਾਜੀਟਿਵ ਆਈ ਹੈ।
ਡਿਪਟੀ ਕਮਿਸ਼ਨਰ ਨੇ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਇਕ ਦੂਜੇ ਦੇ ਸੰਪਰਕ ਵਿੱਚ ਆਉਣ ਵਾਲੇ ਪਾਜੀਟਿਵ ਕੇਸਾਂ ਨੂੰ ਬਚਾਅ ਤੇ ਸਾਵਧਾਨੀਆਂ ਦੀ ਵਰਤੋਂ ਕਰਕੇ ਰੋਕਿਆ ਜਾ ਸਕਦਾ ਹੈ। ਉਨਾਂ ਕਿਹਾ ਕਿ ਬਾਹਰ ਜਾਣ ਸਮੇਂ ਮਾਸਕ ਦੀ ਵਰਤੋਂ ਲਾਜਮੀ ਕੀਤੀ ਜਾਵੇ, ਵਾਰ-ਵਾਰ ਹੱਥ ਜਰੂਰ ਧੋਤੇ ਜਾਣ ਅਤੇ ਸਮਾਜਿਕ ਦੂਰੀ ਬਰਕਰਾਰ ਰੱਖੀ ਜਾਵੇ।

ਇਕ ਹੋਰ ਹਾਦਸਾ ਬੱਚਿਆਂ ਨਾਲ ਭਰੀ ਸਕੂਲੀ…

20 ਅਪ੍ਰੈਲ 2024- ਹਰਿਆਣਾ ਦੇ ਨਾਰਨੌਲ ਵਿਚ ਪਾਰਕ ਗਲੀ ਦੇ ਸਾਹਮਣੇ ਇੱਕ ਨਿੱਜੀ ਸਕੂਲ ਦੇ ਬੱਚਿਆਂ ਨਾਲ ਭਰੀ ਬੱਸ…

ਅੰਬਾਲਾ ਛਾਉਣੀ ਤੋਂ ਪੰਜਾਬ ਦਾ…

ਅੰਬਾਲਾ, 20 ਅਪ੍ਰੈਲ 2024- ਹਰਿਆਣਾ ਦੇ ਅੰਬਾਲਾ…

ਐਲੋਨ ਮਸਕ ਦਾ ਭਾਰਤ ਦੌਰਾ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ…

ਮਨੀਸ਼ ਸਿਸੋਦੀਆ ਨੇ ਵਾਪਸ ਲਈ…

ਨਵੀਂ ਦਿੱਲੀ , 19 ਅਪ੍ਰੈਲ 2024- ਰਾਊਜ਼…

Listen Live

Subscription Radio Punjab Today

ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਭਲਕੇ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ ਮਾਲਕ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ ਹੋ ਗਿਆ ਹੈ। ਹੁਣ ਉਹ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

Our Facebook

Social Counter

  • 39844 posts
  • 0 comments
  • 0 fans