Menu

ਪੰਜਾਬ ਸਰਕਾਰ ਦੇ ਮਿਸ਼ਨ ਫਤਿਹ ਨਾਲ ਜੁੜਨ ਲਈ ਕੋਵਾ ਐਪ ਕੀਤੀ ਜਾਵੇ ਡਾਉਨਲੋਡ-ਡਿਪਟੀ ਕਮਿਸ਼ਨਰ ਫਾਜ਼ਿਲਕਾ

ਫਾਜ਼ਿਲਕਾ, 18 ਜੁਲਾਈ(ਸੁਰਿੰਦਰਜੀਤ ਸਿੰਘ) – ਡਿਪਟੀ ਕਮਿਸ਼ਨਰ ਸ. ਅਰਵਿੰਦ ਪਾਲ ਸਿੰਘ ਸੰਧੂ ਨੇ ਦੱਸਿਆ ਕਿ ਕਰੋਨਾ ਵਾਇਰਸ ਸਬੰਧੀ ਹਰੇਕ ਤਰ੍ਹਾਂ ਦੀ ਪ੍ਰਮਾਣਿਤ ਜਾਣਕਾਰੀ ਹਾਸਲ ਕਰਨ ਲਈ ਜਿਥੇ ਪੰਜਾਬ ਸਰਕਾਰ ਦੀ ਕੋਵਾ ਐਪ ਕਾਫੀ ਕਾਰਗਰ ਸਾਬਿਤ ਹੋ ਰਹੀ ਹੈ ਉਥੇ ਕਰੋਨਾ ਵਾਇਰਸ ਖਿਲਾਫ ਸ਼ੁਰੂ ਕੀਤੇ ਪੰਜਾਬ ਸਰਕਾਰ ਦੇ ਮਿਸ਼ਨ ਫਤਿਹ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।ਉਨ੍ਹਾਂ ਦੱਸਿਆ ਕਿ ਕੋਵਾ ਐਪ `ਤੇ ਕੋਵਿਡ ਬਾਰੇ ਜਾਣਕਾਰੀ ਤਾਂ ਪ੍ਰਾਪਤ ਹੁੰਦੀ ਹੈ ਉਥੇ ਮਿਸ਼ਨ ਫਤਿਹ ਨਾਲ ਜੁੜ ਕੇ ਅੰਕ ਵੀ ਹਾਸਲ ਹੁੰਦੇ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੋਵਾ ਐਪ ਡਾਉਨਲੋਡ ਕਰਨ ਤੋਂ ਬਾਅਦ ਜ਼ਿਲੇ੍ਹ ਦੇ 12729 ਯੂਜਰ ਮਿਸ਼ਨ ਫਤਿਹ ਨਾਲ ਜੁੜ ਚੁੱਕੇ ਹਨ ਅਤੇ 7377 ਫੋਟੋਆਂ ਵੀ ਅਪਲੋਡ ਕੀਤੀਆਂ ਜਾ ਚੁੱਕੀਆਂ ਹਨ। ਉਨ੍ਹਾਂ ਦੱਸਿਆ ਕਿ ਮਿਸ਼ਨ ਫਤਿਹ ਨਾਲ ਜੁੜ ਕੇ ਜ਼ਿਲੇ੍ਹ ਦੇ 51 ਨਾਗਰਿਕ ਵੱਖ-ਵੱਖ ਤਰ੍ਹਾਂ ਦੇ ਸਰਟੀਫਿਕੇਟ ਵੀ ਹਾਸਲ ਕਰ ਚੁੱਕੇ ਹਨ। ਉਨ੍ਹਾਂ ਵੇਰਵੇ ਸਹਿਤ ਦੱਸਿਆ ਕਿ 5 ਵਿਅਕਤੀਆਂ ਨੇ ਗੋਲਡ, 9 ਵਿਅਕਤੀਆਂ ਨੇ ਸਿਲਵਰ ਅਤੇ 37 ਵਿਅਕਤੀਆਂ ਨੇ ਬਰਾਂਜ ਸਰਟੀਫਿਕੇਟ ਹਾਸਲ ਕੀਤਾ ਹੈ। ਉਨ੍ਹਾਂ ਦੱਸਿਆ ਕਿ ਕਰੋਨਾ ਖਿਲਾਫ ਇਹ ਜੰਗ ਅਜੇ ਵੀ ਜਾਰੀ ਹੈ ਤੇ ਸਰਟੀਫਿਕੇਟ ਹਾਸਲ ਕੀਤਾ ਜਾ ਸਕਦਾ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮਿਸ਼ਨ ਫਤਿਹ ਨਾਲ ਜੁੜਨ ਲਈ ਆਪਣੇ ਮੋਬਾਈਲ `ਤੇ ਕੋਵਾ ਐਪ ਡਾਉਨਲੋਡ ਕੀਤੀ ਜਾਵੇ। ਉਸ ਉਪਰੰਤ ਜੁਆਇਨ ਮਿਸ਼ਨ ਫਤਿਹ ਤੇ ਕਲਿਕ ਕਰਨ ਤੋਂ ਬਾਅਦ ਜੁਆਇਨ ਨਾਓ ਬਟਨ ਦਬਾਇਆ ਜਾਵੇ।ਉਨ੍ਹਾਂ ਦੱਸਿਆ ਕਿ ਇਸ ਉਪਰੰਤ ਆਪਣਾ ਪਤਾ, ਜ਼ਿਲ੍ਹਾ, ਰੈਫਰਲ ਕੋਡ ਅਤੇ ਨਾਮ ਭਰ ਕੇ ਫੋਟੋ ਅਪਲੋਡ ਕਰਨ ਤੋਂ ਬਾਅਦ ਸਬਮਿਟ ਕਰ ਦਿਓ ਜਿਸ ਨਾਲ ਮਿਸ਼ਨ ਫਤਿਹ ਨਾਲ ਜੁੜਿਆ ਜਾ ਸਕੇਗਾ। ਉਨ੍ਹਾਂ ਦੱਸਿਆ ਕਿ ਵੱਧ ਤੋਂ ਵੱਧ ਮਿਸ਼ਨ ਫਤਿਹ ਨਾਲ ਜੁੜ ਕੇ ਅੰਕ ਹਾਸਲ ਕਰਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਾਰੀ ਦਸਤਖਤ ਵਾਲਾ ਸਰਟੀਫਿਕੇਟ ਪ੍ਰਾਪਤ ਕੀਤਾ ਜਾ ਸਕੇਗਾ।
ਡਿਪਟੀ ਕਮਿਸ਼ਨਰ ਸ. ਅਰਵਿੰਦ ਪਾਲ ਸਿੰਘ ਸੰਧੂ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਹਰੇਕ ਵਿਅਕਤੀ ਵੱਲੋਂ ਆਪਣੇ ਫੋਨ `ਤੇ ਕੋਵਾ ਐਪ ਡਾਉਨਲੋਡ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਕੋਵਾ ਐਪ `ਤੇ ਹਰੇਕ ਲੋੜੀਂਦੀ ਜਾਣਕਾਰੀ ਪ੍ਰਾਪਤ ਹੋ ਸਕੇਗੀ। ਉਨ੍ਹਾਂ ਦੱਸਿਆ ਕਿ ਕੋਵਾ ਐਪ `ਤੇ ਆਪਣੇ ਨੇੜੇ ਦੇ ਕੋਰੋਨਾ ਮਰੀਜ਼ ਬਾਰੇ ਵੀ ਪਤਾ ਲਗਾਇਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਐਪ `ਤੇ ਪਹੰੁਚ ਕਰਕੇ ਡਾਕਟਰੀ ਸਲਾਹ ਲਈ ਜਾ ਸਕਦੀ ਹੈ।

‘ਆਪ’ ‘ਚ ਬਗਾਵਤ: ਡਿਪਟੀ ਮੇਅਰ ਦੇ ਅਹੁਦੇ…

ਨਵੀਂ ਦਿੱਲੀ : ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਜੇਲ੍ਹ ਜਾਣ ਦਾ ਅਸਰ…

ਹਥਿਆਰਾਂ ਦੇ ਪ੍ਰਦਰਸ਼ਨ ‘ਤੇ ਪਾਬੰਦੀ…

ਚੰਡੀਗੜ੍ਹ, 18 ਅਪ੍ਰੈਲ 2024- ਪੰਜਾਬ ਅਤੇ ਹਰਿਆਣਾ…

ਜੇਲ੍ਹ ‘ਚ ਮਹਿਲਾ ਕੈਦੀ ਨਾਲ…

ਜੀਂਦ, 18 ਅਪ੍ਰੈਲ 2024 : ਹਰਿਆਣਾ ਦੇ…

ਮਨੀਸ਼ ਸਿਸੋਦੀਆ ਦੀ ਨਿਆਂਇਕ ਹਿਰਾਸਤ…

ਨਵੀਂ ਦਿੱਲੀ, 18 ਅਪ੍ਰੈਲ 2024- ਦਿੱਲੀ ਆਬਕਾਰੀ…

Listen Live

Subscription Radio Punjab Today

ਮੰਦਭਾਗੀ ਖਬਰ 1 ਮਹੀਨਾ ਪਹਿਲਾਂ ਕੈਨੇਡਾ ਗਏ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਅੰਮ੍ਰਿਤਸਰ ਦੇ ਹਲਕਾ ਮਜੀਠਾ ਦੇ ਇੱਕ ਨੌਜਵਾਨ ਦੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

ਕੈਨੇਡਾ ‘ਚ ਪੰਜਾਬੀ ਬਿਲਡਰ ਦਾ…

9 ਅਪ੍ਰੈਲ 2024: ਬਰੈਂਪਟਨ : ਕੈਨੇਡਾ ਦੇ…

ਅੱਜ ਲੱਗ ਰਿਹਾ ਸਭ ਤੋਂ…

8 ਅਪ੍ਰੈਲ 2024- ਸਾਲ 2024 ਦਾ ਪਹਿਲਾ…

Our Facebook

Social Counter

  • 39810 posts
  • 0 comments
  • 0 fans