Menu

ਅਬੋਹਰ ਦੇ ਵਿਕਾਸ ਕਾਰਜਾਂ ਨੂੰ ਸਮਾਂਬੱਧ ਤਰੀਕੇ ਨਾਲ ਨੇਪਰੇ ਚੜਾਉਣ ਲਈ ਬੈਠਕ

ਫ਼ਾਜ਼ਿਲਕਾ, 16 ਜੁਲਾਈ(ਸੁਰਿੰਦਰਜੀਤ ਸਿੰਘ) – ਡਿਪਟੀ ਕਮਿਸ਼ਨਰ ਸ. ਅਰਵਿੰਦ ਪਾਲ ਸਿੰਘ ਸੰਧੂ ਨੇ ਅੱਜ ਅਬੋਹਰ ਦੇ ਚੱਲ ਰਹੇ ਅਤੇ ਨਵੇਂ ਸ਼ੁਰੂ ਹੋਣ ਵਾਲੇ ਵਿਕਾਸ ਕੰਮ ਦੀ ਸਮੀਖਿਆ ਕੀਤੀ। ਇਸ ਮੌਕੇ ਏ.ਡੀ.ਸੀ.-ਕਮ-ਨਗਰ ਨਿਗਮ ਅਬੋਹਰ ਸ੍ਰੀ ਅਭਿਜੀਤ ਕਪਲੀਸ਼ ਅਤੇ ਸੰਦੀਪ ਜਾਖੜ ਵੀ ਹਾਜਰ ਸਨ।
ਬੈਠਕ ਦੌਰਾਨ ਅਬੋਹਰ ਵਿਖੇ ਬਣਨ ਵਾਲੇ ਸਰਕਾਰੀ ਕਾਲਜ ਅਤੇ ਹਨੁਮਾਨਗੜ ਤੇ ਸੀਤੋ ਰੋਡ ਨੂੰ ਚੌੜਾ ਕਰਨ ਸਬੰਧੀ ਵਿਚਾਰ-ਚਰਚਾਵਾਂ ਕੀਤੀਆਂ ਗਈਆਂ। ਇਨਾਂ ਦੋਹਾਂ ਸੜਕਾਂ ’ਤੇ 25 ਕਰੋੜ ਰੁਪਏ ਦਾ ਖਰਚ ਆਵੇਗਾ। ਇਸੇ ਸਾਲ ਦੇ ਬਜਟ ਵਿੱਚ ਪੰਜਾਬ ਸਰਕਾਰ ਵੱਲੋਂ ਐਲਾਨੇ ਵੈਟਨਰੀ ਕਾਲਜ ਲਈ ਜਮੀਨ ਦੀ ਨਿਸ਼ਾਨਦੇਹੀ ਕਰਨ ਦੇ ਨਿਰਦੇਸ਼ ਵੀ ਡਿਪਟੀ ਕਮਿਸ਼ਨਰ ਨੇ ਦਿੱਤੇ। ਉਨਾਂ ਇਹ ਵੀ ਦੱਸਿਆ ਕਿ ਪਿੰਡ ਦੀਵਾਨ ਖੇੜਾ ਦੇ ਸਰਕਾਰ ਸਕੂਲ ਨੂੰ ਹਾਈ ਤੋਂ ਅਪਗ੍ਰੇਡ ਕਰਕੇ ਸੀਨੀਅਰ ਸੈਕੰਡਰੀ ਕਰਨ ਅਤੇ ਗਵਰਮੈਂਟ ਬੇਸਿਕ ਮਿਡਲ ਸਕੂਲ ਅਬੋਹਰ ਨੂੰ ਮਿਡਲ ਤੋਂ ਹਾਈ ਕਰਨ ਸਬੰਧੀ ਪ੍ਰਸਤਾਵ ਸਰਕਾਰ ਨੂੰ ਭੇਜਿਆ ਗਿਆ ਹੈ।
ਇਸ ਤੋਂ ਬਿਨਾਂ ਢਾਣੀ ਮਸੀਤ, ਢਾਣੀ ਚਿਰਾਗ,  ਢਾਣੀ ਡੰਡੇ ਵਾਲੀ, ਢਾਣੀ ਕਰਨੈਲ ਸਿੰਘ, ਢਾਣੀ ਲਟਕਣ, ਢਾਣੀ ਸਫੀ, ਢਾਣੀ ਅਰੂੜ ਸਿੰਘ ਵਿਖੇ ਪੀਣ ਦੇ ਪਾਣੀ ਦੀ ਵਿਵਸਥਾ ਲਈ 5.35 ਕਰੋੜ ਰੁਪਏ ਨਾਲ ਵਾਟਰ ਵਕਰਸ ਬਣਾਉਣ ’ਤੇ ਵੀ ਚਰਚਾ ਕੀਤੀ ਗਈ। ਇਸ ਤੋਂ ਬਿਨਾਂ ਅਜੀਤ ਨਗਰ, ਬਾਬਾ ਜੀਵਨ ਸਿੰਘ ਨਗਰ, ਕੱਚਾ ਸੀਡ ਫਾਰਮ, ਪੱਕਾ ਸੀਡ ਫਾਰਮ, ਸਰਾਭਾ ਨਗਰ, ਉਧਮ ਸਿੰਘ ਨਗਰ, ਕਰਮ ਨਗਰ ਅਤੇ ਢਾਣੀ ਕੜਾਕਾ ਸਿੰਘ ਦੇ 13197 ਲੋਕਾਂ ਲਈ ਪੀਣ ਦੇ ਪਾਣੀ ਦੀ ਵਿਵਸਥਾ ਕਰਨ ਬਾਰੇ ਵੀ ਚਰਚਾ ਹੋਈ। ਇਸ ਤੋਂ ਬਿਨਾਂ ਦੱਸਿਆ ਗਿਆ ਕਿ ਅਬੋਹਰ ਦੀ ਲਕੜ ਮੰਡੀ ਦਾ ਕੰਮ ਪਹਿਲਾਂ ਹੀ ਚੱਲ ਰਿਹਾ ਹੈ ਜਦਕਿ ਸਿੰਚਾਈ ਵਿਭਾਗ ਮਲੁਕਪੁਰਾ ਡਿਸਟਿ੍ਰਬਿਉਟਰੀ ਅਤੇ ਦੌਲਤਪੁਰਾ ਮਾਈਨਰ ’ਤੇ ਕ੍ਰਮਵਾਰ 2.77 ਅਤੇ 2.75 ਕਰੋੜ ਰੁਪਏ ਖਰਚ ਕੀਤੇ ਜਾ ਚੁੱਕੇ ਹਨ ਜਦਕਿ ਇਨਾਂ ਨਹਿਰ ’ਤੇ ਬਾਕੀ ਨਵੀਨੀਕਰਨ ਲਈ ਫੰਡ ਮੰਗੇ ਗਏ ਹਨ। ਬੈਠਕ ਵਿੱਚ ਖਾਲੇ ਪੱਕੇ ਕਰਨ ਸਬੰਧੀ ਅਤੇ ਪਿੰਡਾਂ ਦੇ ਵਾਟਰ ਵਰਕਸਾਂ ਸਬੰਧੀ ਵੀ ਚਰਚਾ ਕੀਤੀ ਗਈ।

EVM ਲੈ ਕੇ ਜਾ ਰਿਹਾ ਵਾਹਨ ਨਦੀ…

ਲਖੀਮਪੁਰ, 19 ਅਪ੍ਰੈਲ 2024- ਲਖੀਮਪੁਰ ਇਲਾਕੇ ਵਿੱਚ ਈਵੀਐਮ ਨਦੀ ਵਿੱਚ ਡੁੱਬਣ ਦਾ ਮਾਮਲਾ ਸਾਹਮਣੇ ਆਇਆ ਹੈ। ਤੁਹਾਨੂੰ ਦੱਸ ਦੇਈਏ…

ਚੋਣ ਡਿਊਟੀ ‘ਤੇ ਤਾਇਨਾਤ CRPF…

19 ਅਪ੍ਰੈਲ 2024-ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਵਿੱਚ…

23 ਸਾਲਾ ਕੁੜੀ ਨਾਲ ਗੁਆਂਢੀ…

19 ਅਪ੍ਰੈਲ 2024- ਮੱਧ ਪ੍ਰਦੇਸ਼ ਦੇ ਗੁਨਾ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

Listen Live

Subscription Radio Punjab Today

ਦੁਬਈ ‘ਚ ਬਾਰਸ਼ ਕਾਰਨ ਦੂਤਘਰ ਨੇ ਭਾਰਤੀ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ ਭਾਰਤੀ ਦੂਤਘਰ ਨੇ ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ ਰਾਹੀਂ ਯਾਤਰਾ ਕਰਨ ਵਾਲੇ ਭਾਰਤੀ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

ਕੈਨੇਡਾ ‘ਚ ਪੰਜਾਬੀ ਬਿਲਡਰ ਦਾ…

9 ਅਪ੍ਰੈਲ 2024: ਬਰੈਂਪਟਨ : ਕੈਨੇਡਾ ਦੇ…

Our Facebook

Social Counter

  • 39833 posts
  • 0 comments
  • 0 fans