Menu

ਬਠਿੰਡਾ ਨਗਰ ਨਿਗਮ ਦੇ 15 ਅਧਿਕਾਰੀਆਂ ਦੀ ਟੀਮ ਨੇ ਚਲਾਇਆ ਜਾਗਰੂਕਤਾ ਅਭਿਆਨ

ਬਠਿੰਡਾ, 27 ਜੂਨ – ਪੰਜਾਬ ਸਰਕਾਰ ਵੱਲੋਂ ਕੋਵਿਡ 19 ਬਿਮਾਰੀ ਪ੍ਰਤੀ ਜਨ ਜਾਗਰੂਕਤਾ ਲਈ ਆਰੰਭ ਕੀਤੇ ਮਿਸ਼ਨ ਫ਼ਤਿਹ ਤਹਿਤ ਅੱਜ ਨਗਰ ਨਿਗਮ ਬਠਿੰਡਾ ਦੀ 15 ਅਧਿਕਾਰੀਆਂ ਦੀ ਟੀਮ ਨੇ ਸ਼ਹਿਰ ਦੇ ਰੋਜ਼ ਗਾਰਡਨ ਅਤੇ ਜੌਗਰ ਪਾਰਕ ਵਿਚ ਜਾ ਕੇ ਲੋਕਾਂ ਨੂੰ ਕਰੋਨਾ ਨੂੰ ਮਾਤ ਦੇਣ ਲਈ ਰੱਖੀਆਂ ਜਾਣ ਵਾਲੀਆਂ ਸਾਵਧਾਨੀਆਂ ਬਾਰੇ ਜਾਣਕਾਰੀ ਦਿੱਤੀ।
ਜ਼ਿਲੇ ਦੇ ਡਿਪਟੀ ਕਮਿਸ਼ਨਰ ਸ੍ਰੀ ਬੀ ਸ੍ਰੀ ਨਿਵਾਸਨ ਨੇ ਦੱਸਿਆ ਕਿ ਵੱਖ ਵੱਖ ਵਿਭਾਗਾਂ ਨੂੰ ਤਾਇਨਾਤ ਕੀਤਾ ਗਿਆ ਹੈ ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਸਾਵਧਾਨੀਆਂ ਬਾਰੇ ਜਾਣੂ ਕਰਵਾਇਆ ਜਾ ਸਕੇ ਤਾਂ ਜੋ ਜ਼ਿਲੇ ਵਿਚ ਕਰੋਨੇ ਦੇ ਪ੍ਰਭਾਵ ਨੂੰ ਕਾਬੂ ਵਿਚ ਰੱਖਿਆ ਜਾ ਸਕੇ।
ਨਗਰ ਨਿਗਮ ਦੇ ਕਮਿਸ਼ਨਰ ਸ੍ਰੀ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਕਿਹਾ ਕਿ ਇਕ ਪਾਸੇ ਨਗਰ ਨਿਗਮ ਦੇ ਸਫਾਈ ਕਰਮਚਾਰੀ ਕਰੋਨਾ ਯੋਧੇ ਦੀ ਭੁਮਿਕਾ ਨਿਭਾਉਂਦਿਆਂ ਸਮਾਜ ਦੀ ਸੇਵਾ ਕਰ ਰਹੇ ਹਨ। ਉਨਾਂ ਨੇ ਕਿਹਾ ਕਿ ਸਫਾਈ ਕਰਮਚਾਰੀ ਅਤੇ ਘਰਾਂ ਤੋਂ ਕੂੜਾ ਇੱਕਤਰ ਕਰਨ ਵਾਲੀਆਂ ਟੀਮਾਂ ਵੀ ਲੋਕਾਂ ਨੂੰ ਜਾਗਰੂਕ ਕਰਦੀਆਂ ਹਨ। ਉਥੇ ਹੀ ਨਿਗਮ ਦੇ ਟਿੱਪਰਾਂ ਤੇ ਵੀ ਜਾਗਰੂਕਤਾ ਲਈ ਆਡੀਓ ਚਲਾ ਕੇ ਲੋਕਾਂ ਨੂੰ ਕਰੋਨਾ ਤੋਂ ਸਾਵਧਾਨ ਕੀਤਾ ਜਾ ਰਿਹਾ ਹੈ। ਉਨਾਂ ਨੇ ਕਿਹਾ ਕਿ ਲੋਕਾਂ ਤੋਂ ਵੀ ਸਹਿਯੋਗ ਮਿਲ ਰਿਹਾ ਹੈ।
ਇਸ ਦੌਰਾਨ ਅੱਜ ਨਿਗਮ ਦੇ ਨਿਗਰਾਨ ਇੰਜੀਨਿਅਰ ਸ੍ਰੀ ਸੰਦੀਪ ਗੁਪਤਾ ਦੀ ਅਗਵਾਈ ਵਿਚ ਲੋਕਾਂ ਨੂੰ ਸਾਵਧਾਨੀਆਂ ਰੱਖਣ ਲਈ ਪ੍ਰੇਰਿਤ ਕੀਤਾ ਗਿਆ। ਰੋਜ਼ ਗਾਰਡਨ ਅਤੇ ਜੌਗਰ ਪਾਰਕ ਵਿਚ ਲੋਕਾਂ ਨੂੰ ਮਾਸਕ ਵੀ ਵੰਡੇ ਗਏ ਅਤੇ ਮਾਸਕ ਨੂੰ ਸਹੀ ਤਰੀਕੇ ਨਾਲ ਪਾਉਣ ਦਾ ਤਰੀਕਾ ਵੀ ਸਮਝਾਇਆ ਗਿਆ। ਨਿਯਮਾਂ ਤੋਂ ਬਿਲਕੁਲ ਹੀ ਅਵੇਸਲੇ ਲੋਕਾਂ ਦੇ ਚਲਾਨ ਵੀ ਕੀਤੇ ਗਏ। ਸ੍ਰੀ ਸੰਦੀਪ ਗੁਪਤਾ ਨੇ ਕਿਹਾ ਕਿ ਜਨਤਕ ਥਾਵਾਂ ਤੇ ਬਿਨਾਂ ਮਾਸਕ ਆਉਣ ਵਾਲਿਆਂ, ਜਨਤਕ ਥਾਂਵਾਂ ਤੇ ਥੁੱਕਣ ਵਾਲਿਆਂ ਅਤੇ ਸਮਾਜਿਕ ਵਿੱਥ ਦਾ ਖਿਆਲ ਨਾ ਰੱਖਣ ਵਾਲਿਆਂ ਦੇ ਭਵਿੱਖ ਵਿਚ ਵੀ ਚਲਾਨ ਕੱਟਣ ਦੀ ਪ੍ਰਿਆ ਜਾਰੀ ਰਹੇਗੀ। ਇਸ ਮੌਕੇ ਮਿਸ਼ਨ ਫਤਿਹ ਸਬੰਧੀ ਪੈਫਲੇਂਟ ਵੀ ਵੰਡੇ ਗਏ।
ਇਸ ਮੌਕੇ ਨਿਗਰਾਨ ਇੰਜਨੀਅਰ ਸ੍ਰੀ ਕਿਸੋਰ ਬਾਂਸਲ ਨੇ ਵੀ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਅਸੀਂ ਬਾਹਰੋਂ ਕਰੋਨਾ ਨਹੀਂ ਲੈ ਕੇ ਆਵਾਂਗੇ ਤਾਂ ਇਹ ਖੁਦ ਚੱਲ ਕੇ ਵੀ ਸਾਡੇ ਘਰ ਨਹੀਂ ਆਵੇਗਾ। ਇਸ ਮੌਕੇ ਕਾਰਜਕਾਰੀ ਇੰਜਨੀਅਰ ਸ੍ਰੀ ਦਵਿੰਦਰ ਜੌੜਾ ਅਤੇ ਰਮਨ, ਐਸ.ਡੀ.ਓ. ਰਾਜਿੰਦਰ, ਗੁਰਪ੍ਰੀਤ ਸਿੰਘ, ਸੋਮ ਦੱਤ, ਸੁਖਮੰਦਰ ਸਿੰਘ, ਨੀਰਜ, ਸੈਨੇਟਰੀ ਇੰਸਪੈਕਟਰ ਜਸਵਿੰਦਰ ਸਿੰਘ, ਸੀ.ਐਫ. ਵੰਸਿਆ ਪੁਰੀ, ਗੁਰਵਿੰਦਰਿ ਮਾਨ, ਗਗਨ ਅਤੇ 10 ਹੋਰ ਮੋਟੀਵੇਟਰ ਵੀ ਹਾਜਰ ਸਨ।

EVM ਲੈ ਕੇ ਜਾ ਰਿਹਾ ਵਾਹਨ ਨਦੀ…

ਲਖੀਮਪੁਰ, 19 ਅਪ੍ਰੈਲ 2024- ਲਖੀਮਪੁਰ ਇਲਾਕੇ ਵਿੱਚ ਈਵੀਐਮ ਨਦੀ ਵਿੱਚ ਡੁੱਬਣ ਦਾ ਮਾਮਲਾ ਸਾਹਮਣੇ ਆਇਆ ਹੈ। ਤੁਹਾਨੂੰ ਦੱਸ ਦੇਈਏ…

ਚੋਣ ਡਿਊਟੀ ‘ਤੇ ਤਾਇਨਾਤ CRPF…

19 ਅਪ੍ਰੈਲ 2024-ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਵਿੱਚ…

23 ਸਾਲਾ ਕੁੜੀ ਨਾਲ ਗੁਆਂਢੀ…

19 ਅਪ੍ਰੈਲ 2024- ਮੱਧ ਪ੍ਰਦੇਸ਼ ਦੇ ਗੁਨਾ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

Listen Live

Subscription Radio Punjab Today

ਦੁਬਈ ‘ਚ ਬਾਰਸ਼ ਕਾਰਨ ਦੂਤਘਰ ਨੇ ਭਾਰਤੀ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ ਭਾਰਤੀ ਦੂਤਘਰ ਨੇ ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ ਰਾਹੀਂ ਯਾਤਰਾ ਕਰਨ ਵਾਲੇ ਭਾਰਤੀ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

ਕੈਨੇਡਾ ‘ਚ ਪੰਜਾਬੀ ਬਿਲਡਰ ਦਾ…

9 ਅਪ੍ਰੈਲ 2024: ਬਰੈਂਪਟਨ : ਕੈਨੇਡਾ ਦੇ…

Our Facebook

Social Counter

  • 39833 posts
  • 0 comments
  • 0 fans