ਚੰਡੀਗੜ, 26 ਜੂਨ – ਪੰਜਾਬ ਸਰਕਾਰ ਦੇ ਨਵੇਂ ਮੁੱਖ ਸਕੱਤਰ ਵਜੋਂ IAS ਵਿੰਨੀ ਮਹਾਜਨ ਨੇ ਅੱਜ 3 ਵਜੇ ਅਹੁਦੇ ਦਾ ਚਾਰਜ ਸੰਭਾਲ ਲਿਆ ਹੈ। ਹੁਣ ਪੰਜਾਬ ਸਰਕਾਰ ਦੇ ਨਵੇਂ ਮੁੱਖ ਸਕੱਤਰ ਆਈਏਐੱਸ ਵਿੰਨੀ ਮਹਾਜਨ ਹੋਣਗੇ। ਵਿੰਨੀ ਮਹਾਜਨ 1987 ਬੈਚ ਦੇ ਪੰਜਾਬ ਕੈਡਰ ਦੇ ਆਈਏਐਸ ਅਧਿਕਾਰੀ ਹਨ। ਇਹ ਕਰਨ ਅਵਤਾਰ ਸਿੰਘ ਦੀ ਥਾਂ ਲੈਣਗੇ,ਜੋ ਅਗਸਤ ਵਿਚ ਸੇਵਾਮੁਕਤ ਹੋ ਰਹੇ ਹਨ ਅਤੇ ਹਾਲ ਹੀ ਵਿਚ ਆਬਕਾਰੀ ਨੀਤੀ ਅਤੇ ਕੈਬਨਿਟ ਮੰਤਰੀਆਂ ਨਾਲ ਚੱਲਣ ਨਾਲ ਜੁੜੇ ਵਿਵਾਦਾਂ ਵਿਚ ਸ਼ਾਮਲ ਹੋਏ ਹਨ।
ਦੱਸਣਯੋਗ ਹੈ ਕਿ ਵਿੰਨੀ ਮਹਾਜਨ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਦੀ ਪਤਨੀ ਹੈ। ਵਿੰਨੀ ਮਹਾਜਨ ਪੰਜਾਬ ਦੀ ਪਹਿਲੀ ਮਹਿਲਾ ਮੁੱਖ ਸਕੱਤਰ ਹਨ। ਦੇਸ਼ ਵਿੱਚ ਪਹਿਲੀ ਵਾਰ ਅਜਿਹਾ ਹੋਇਆ ਕਿ ਪਤਨੀ ਮੁੱਖ ਸਕੱਤਰ ਤੇ ਪਤੀ ਪੁਲਿਸ ਮੁਖੀ ਹੋਵੇ। ਵਿੰਨੀ ਮਹਾਜਨ ਡਾ. ਮਨਮੋਹਨ ਸਿੰਘ ਦੀ ਸਰਕਾਰ ਵੇਲੇ ਪ੍ਰਧਾਨ ਮੰਤਰੀ ਦਫ਼ਤਰ ‘ਚ ਵੀ ਕੰਮ ਕਰ ਚੁੱਕੇ ਹਨ।
ਕਰਨ ਅਵਤਾਰ ਸਿੰਘ ਨੂੰ ਮੁੱਖ ਸਕੱਤਰ ਦੇ ਅਹੁਦੇ ਤੋਂ ਹਟਾ ਕੇ ਸਪੈਸ਼ਲ ਚੀਫ ਸੈਕਟਰੀ ਲਾਇਆ ਗਿਆ ਹੈ। ਉਹ ਵਿੰਨੀ ਮਹਾਜਨ ਦੀ ਥਾਂ ਲੈਣਗੇ। ਦੱਸਣਯੋਗ ਹੈ ਮੰਤਰੀਆਂ ਨਾਲ ਹੋਏ ਵਿਵਾਦ ਤੋਂ ਬਾਅਦ ਕਰਨ ਅਵਤਾਰ ਸਿੰਘ ਨੂੰ ਇਸ ਅਹੁਦੇ ਤੋਂ ਹਟਾਉਣ ਦੀ ਮੰਗ ਕੀਤੀ ਗਈ ਸੀ। ਪੰਜਾਬ ਦੀ ਪਹਿਲੀ ਪਹਿਲੀ ਮਹਿਲਾ ਮੁੱਖ ਸਕੱਤਰ ਹੋਣਗੇ। ਉਹ ਅਕਤੂਬਰ 2024 ਵਿਚ ਰਿਟਾਇਰ ਹੋ ਜਾਏਗੀ। ਵਿੰਨੀ ਮਹਾਜਨ ਚਾਰ ਆਈਏਐੱਸ. ਅਧਿਕਾਰੀ ਕੇਬੀਐੱਸ ਸਿੱਧੂ, 1984 ਬੈਚ, ਅਰੁਣ ਗੋਇਲ,1985 ਬੈਚ, ਸਤੀਸ਼ ਚੰਦਰ 1985 ਬੈਚ ਦੇ ਅਧਿਕਾਰੀ, ਕਲਪਨਾ ਮਿੱਤਲ ਬੜੂਆਹ 1985 ਬੈਚ ਦੇ ਅਧਿਕਾਰੀ ਹਨ, ਨੂੰ ਪਛਾਡ਼ ਕੇ ਇਸ ਅਹੁਦੇ ‘ਤੇ ਪਹੁੰਚੇ ਹਨ।