ਮਹਾਰਾਸ਼ਟਰ ਦੇ ਗੜ੍ਹਚਿਰੌਲੀ ਜ਼ਿਲੇ ਵਿਚ ਇੱਕ ਪੋਲਿੰਗ ਬੂਥ ਨੇੜੇ ਨਕਸਲੀਆਂ ਨੇ ਇਕ ਆਈ.ਈ.ਡੀ. ਧਮਾਕਾ ਕੀਤਾ ਹੈ।ਲੋਕ ਸਭਾ ਚੋਣਾਂ 2019 ਦੇ ਪਹਿਲੇ ਪੜਾਅ ਤਹਿਤ ਅੱਜ ਮਹਾਰਾਸ਼ਟਰ ਦੀਆਂ 7 ਸੀਟਾਂ ‘ਤੇ ਵੋਟਿੰਗ ਹੋ ਰਹੀ ਹੈ।ਇਸ ਦੌਰਾਨ ਅੱਜ ਸਵੇਰੇ 10 ਵਜੇ ਦੇ ਕਰੀਬ ਇਹ ਆਈ.ਈ.ਡੀ. ਧਮਾਕਾ ਹੋਇਆ ਹੈ।ਇਸ ਧਮਾਕੇ ‘ਚ ਕਿਸੇ ਦੇ ਜ਼ਖ਼ਮੀ ਹੋਣ ਦੀ ਕੋਈ ਖ਼ਬਰ ਨਹੀਂ ਹੈ।