Menu

ਕਬੱਡੀ ਦੇ ਪ੍ਰਸਿੱਧ ਬੁਲਾਰੇ ਸਰਬਜੀਤ ਦਾਤੇਵਾਸ ਮਲੇਸ਼ੀਆਂ ਚ ਕਰਨਗੇ ਕੁਮੈਂਟਰੀ

ਹਲਕਾ ਬੁਢਲਾਡਾ ਦੇ ਪਿੰਡ ਦਾਤੇਵਾਸ ਦੇ ਜੰਮਪਲ ਕਬੱਡੀ ਦੇ ਪ੍ਰਸਿੱਧ ਬੁਲਾਰੇ ਸਰਬਜੀਤ ਸਿੰਘ ਦਾਤੇਵਾਸ 28 ਮਈ ਨੂੰ ਮਲੇਸ਼ੀਆ ਦੇ ਕੁਆਲਾਲੰਪਰ ਵਿੱਚ ਹੋਣ ਕਬੱਡੀ ਮੁਕਾਬਲਿਆਂ ਵਿੱਚ ਅਪਣੀ ਬੁਲੰਦ ਅਵਾਜ ਰਾਹੀਂ ਕਬੱਡੀ ਮੈਚਾਂ ਦੀ ਕੁਮੈਂਟਰੀ ਕਰਨਗੇ।ਇਸ ਸੰਬੰਧੀ ਕਬੱਡੀ ਨੂੰ ਚਾਹੁਣ ਵਾਲਿਆਂ ਦਾ ਧੰਨਵਾਦ ਕਰਦਿਆਂ ਸਰਬਜੀਤ ਦਾਤੇਵਾਸ ਨੇ ਆਖਿਆ ਕਿ ਉਹਨਾਂ 2008 ਤੋਂ ਕਬੱਡੀ ਮੈਚਾਂ ਵਿੱਚ ਕੁਮੈਂਟਰੀ ਕਰਨ ਦੀ ਸ਼ੁਰੂਆਤ ਕੀਤੀ ਸੀ ਜਿਸ ਉਪਰੰਤ ਉਹ ਅੱਜ ਤੱਕ ਪੰਜਾਬ,ਹਰਿਆਣਾਂ,ਰਾਜਸਥਾਨ ਸਮੇਤ ਭਾਰਤ ਦੇ ਵੱਖ ਵੱਖ ਰਾਜਾਂ ਦੇ ਕਬੱਡੀ ਕੱਪਾਂ ਤੇ ਅਪਣੀ ਕਲਾ ਦੇ ਜੌਹਰ ਦਿਖਾ ਚੁੱਕੇ ਹਨ ।ਜਿਕਰਯੋਗ ਹੈ ਕਿ ਸਰਬਜੀਤ ਦਾਤੇਵਾਸ ਨੂੰ ਕਈ ਨਾਮੀ ਕਬੱਡੀ ਕੱਪਾਂ ਤੇ ਵਿਸ਼ੇਸ਼ ਮਾਨ ਸਨਮਾਨ ਵੀ ਪਾ੍ਰਪਤ ਹੋਏ ਹਨ।ਹੁਣ ਉੱਘੇ ਖੇਡ ਪ੍ਰਮੋਟਰ ਬੀਰਾ ਦਾਤੇਵਾਸ ਦੀ ਸਪੌਂਸਰਸ਼ਿੱਪ ਤੇ ਉਹ ਮਲੇਸੀਆਂ ਦੇ ਖੇਡ ਮੈਦਾਨਾਂ ਵਿੱਚ ਅਪਣੇ ਬੋਲਾਂ ਰਾਹੀਂ ਖੇਡ ਪ੍ਰੇਮੀਆਂ ਨੂੰ ਨਿਹਾਲ ਕਰਨਗੇ।

Listen Live

Subscription Radio Punjab Today

Our Facebook

Social Counter

  • 18511 posts
  • 1 comments
  • 0 fans

Log In