Menu

ਲੋਕ ਸਭਾ ਚੋਣਾਂ : ਭਾਜਪਾ ਨੇ ਚੋਣ ਮਨੋਰਥ ਪੱਤਰ ਕੀਤਾ ਜਾਰੀ

ਭਾਰਤੀ ਜਨਤਾ ਪਾਰਟੀ ਨੇ 11 ਅਪ੍ਰੈਲ ਤੋਂ ਸ਼ੁਰੂ ਹੋਣ ਜਾ ਰਹੇ ਲੋਕ ਸਭਾ ਚੋਣਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਅੱਜ ਆਪਣਾ ਮੈਨੀਫੈਸਟੋ ਜਾਰੀ ਕੀਤਾ। ਮੈਨੀਫੈਸਟੋ ਦੇ ਐਲਾਨ ਦੌਰਾਨ ਮੰਚ ‘ਤੇ ਰਾਜਨਾਥ ਸਿੰਘ, ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪਾਰਟੀ ਪ੍ਰਧਾਨ ਅਮਿਤ ਸ਼ਾਹ ਸਮੇਤ ਬੀਜੇਪੀ ਦੇ ਕਈ ਦਿੱਗਜ਼ ਨੇਤਾ ਮੈਨੀਫੈਸਟੋ ਨੂੰ ਜਾਰੀ ਕਰਨ ਲਈ ਮੌਕੇ ‘ਤੇ ਮੌਜੂਦ ਰਹੇ। ਭਾਜਪਾ ਨੇ ਆਪਣੇ ਮੈਨੀਫੈਸਟੋ ਨੂੰ ‘ਰੈਜ਼ੋਲੂਸ਼ਨ ਪੇਪਰ’ ਦਾ ਨਾਂ ਦਿੱਤਾ ਹੈ।

ਇਸ ਮੌਕੇ ਪਾਰਟੀ ਪ੍ਰਧਾਨ ਅਮਿਤ ਸ਼ਾਹ ਨੇ ਬੋਲਦਿਆਂ ਕਿਹਾ ਕਿ ਦੇਸ਼ ਨੂੰ 30 ਸਾਲ ਬਾਅਦ ਇੱਕ ਪੂਰਨ ਬਹੁਮਤ ਦੀ ਸਰਕਾਰ ਮਿਲੀ ਹੈ। 2014 ਤੋਂ 2019 ਦੀ ਯਾਤਰਾ ਇਤਿਹਾਸ ‘ਚ ਸਵਰਣ ਅੱਖਰਾਂ ‘ਚ ਲਿਖਿਆ ਜਾਵੇਗਾ। ਉਹਨਾਂ ਕਿਹਾ ਕਿ ਇਹਨਾਂ 5 ਸਾਲਾ ‘ਚ ਦੇਸ਼ ‘ਚ ਕਾਫੀ ਬਦਲਾਅ ਆਇਆ ਹੈ। ਭਾਜਪਾ ਨੇ ਹਰ ਖੇਤਰ ‘ਚ ਦੇਸ਼ ਦੇ ਲੋਕਾਂ ਲਈ ਕੰਮ ਕੀਤੇ ਹਨ।

ਇਸ ਮੈਨੀਫੈਸਟੋ ਵਿੱਚ ਭਾਜਪਾ ਨੇ ਕਿਹਾ ਹੈ ਕਿ :

– 60 ਸਾਲ ਤੋਂ ਬਾਅਦ ਕਿਸਾਨਾਂ ਨੂੰ ਪੈਨਸ਼ਨ ਮਿਲੇਗੀ
– ਛੋਟੇ ਦੁਕਾਨਦਾਰਾਂ ਨੂੰ ਮਿਲੇਗੀ ਪੈਨਸ਼ਨ
– ਰਾਸ਼ਟਰੀ ਵਪਾਰੀ ਕਮਿਸ਼ਨ ਬਣਾਵਾਂਗੇ
– ਅਗਲੇ ਪੰਜ ਸਾਲਾਂ ਦੌਰਾਨ ਕਿਸਾਨਾਂ ‘ਤੇ 25 ਲੱਖ ਕਰੋੜ ਰੁਪਏ ਖਰਚ ਕੀਤੇ ਜਾਣਗੇ
– ਗਰੀਬ ਲੋਕਾਂ ਦੇ ਲਈ ਪੱਕਾ ਮਕਾਨ ਅਤੇ ਐੱਲ. ਪੀ. ਜੀ. ਗੈਸ ਕੁਨੈਕਸ਼ਨ ਦਿੱਤੇ ਜਾਣਗੇ। ਇਸ ਦੇ ਨਾਲ ਪੀਣ ਯੋਗ ਪਾਣੀ ਦਾ ਪ੍ਰਬੰਧ ਵੀ ਕੀਤਾ ਜਾਵੇਗਾ।
-1 ਲੱਖ ਤੱਕ ਦਾ ਕਰੈਡਿਟ ਕਾਰਡ ‘ਤੇ ਜੋ ਲੋਨ ਮਿਲਦਾ ਹੈ, ਉਸ ਉੱਤੇ 5 ਸਾਲ ਤੱਕ ਵਿਆਜ਼ ਜ਼ੀਰੋ ਫੀਸਦੀ ਹੋਵੇਗਾ
-2022 ਤੱਕ ਨਵੇਂ ਭਾਰਤ ਦਾ ਕਰਾਂਗੇ ਨਿਰਮਾਣ
-ਪੂਰੇ ਦੇਸ਼ ‘ਚ ਇੱਕ ਵਾਰ ਲੋਕਸਭਾ ਅਤੇ ਰਾਜ ਸਭਾ ਚੋਣਾਂ ਹੋਣ, ਇਸ ਦੇ ਲਈ ਆਮ ਸਹਿਮਤੀ ਬਣਾਉਣ ਦੀ ਕੋਸ਼ਿਸ਼ ਕਰਾਂਗੇ
-ਰਾਮ ਮੰਦਰ ‘ਤੇਸਾਰੀਆਂ ਸੰਭਾਵਨਾਵਾਂ ਨੂੰ ਤਲਾਸ਼ਾਂਗੇ
-ਦੋਸਤੀਪੂਰਨ ਮਾਹੌਲ ‘ਚ ਰਾਮ ਮੰਦਰ ਬਣਾਵਾਂਗੇ
-ਕਿਸਾਨ ਕ੍ਰੇਡਿਟ ਕਾਰਡ ‘ਤੇ ਇਕ ਲੱਖ ਦਾ ਲੋਨ ‘ਤੇ ਵਿਆਜ਼ ਨਹੀਂ
-ਕਿਸਾਨਾਂ ਨੂੰ 6 ਹਜ਼ਾਰ ਰੁਪਏ ਦੀ ਮਦਦ ਦਿੱਤੀ ਜਾਵੇਗੀ।
-ਰਾਸ਼ਟਰੀ ਵਪਾਰ ਕਮਿਸ਼ਨ ਦਾ ਗਠਨ ਹੋਵੇਗਾ
-ਕਾਰੋਬੀਆਂ ਲਈ ਇਕ ਕਮਿਸ਼ਨ ਬਣਾਉਣ ਦਾ ਐਲਾਨ
-ਸਾਰੀਆਂ ਸਿੰਚਾਈ ਯੋਜਨਾਵਾਂ ਪੂਰੀਆਂ ਹੋਣਗੀਆਂ
-ਲੈਂਡ ਰਿਕਾਰਡ ਨੂੰ ਡਿਜ਼ੀਟਲ ਕਰਾਂਗੇ
-ਮੈਨੇਜਮੈਂਟ ਸਕੂਲਾਂ ‘ਚ ਸੀਟਾਂ ਵਧਾਵਾਂਗੇ
-ਲਾਅ ਕਾਲਜਾਂ ‘ਚ ਸੀਟ ਵਧਾਉਣ ਦੀ ਦਿਸ਼ਾ ‘ਚ ਕੰਮ
-ਹਰ ਪਰਿਵਾਰ ਨੂੰ ਪੱਕੇ ਮਕਾਨ ਦੀ ਸਹੂਲਤ
-ਦੇਸ਼ ਦੇ ਸਾਰੇ ਘਰਾਂ ‘ਚ ਬਿਜਲੀ ਪਹੁੰਚਾਵਾਂਗੇ
-ਦੇਸ਼ ਦੇ ਸਾਰੇ ਘਰਾਂ ‘ਚ ਟਾਇਲਟ ਅਤੇ ਪੀਣ ਦਾ ਪਾਣੀ
-ਐੱਨ.ਐੱਚ. ਦੀ ਲੰਬਾਈ ਦੁੱਗਣੀ ਹੋਵੇਗੀ
-ਕੂੜਾ ਸੰਗ੍ਰਹਿਣ ਦੀ ਦਿਸ਼ਾ ‘ਚ ਕੰਮ ਕਰਾਂਗੇ
-1.5 ਲੱਖ ਹੈਲਥ ਡਵੈਲਪਮੈਂਟ ਖੋਲ੍ਹੇ ਜਾਣਗੇ
-ਯੂਨੀਫਾਰਮ ਸਿਵਲ ਕੋਰਡ ਨੂੰ ਲਾਗੂ ਕਰਾਂਗੇ।
-ਧਾਰਾ 35ਏ ਅਤੇ ਧਾਰਾ 370 ਹਟਾਉਣ ਦੀ ਕੋਸ਼ਿਸ਼ ਕਰਾਂਗੇ।

ਮੁਹਾਲੀ ‘ਚ ਮਿਲੀ ਹਰਿਆਣਾ ਪੁਲਿਸ ਕਾਂਸਟੇਬਲ ਦੀ…

ਚੰਡੀਗੜ੍ਹ, 23 ਅਪ੍ਰੈਲ 2024- ਹਰਿਆਣਾ ਦੇ ਪੁਲਿਸ ਕਾਂਸਟੇਬਲ ਦੀ ਬੇਰਹਿਮੀ ਨਾਲ ਹੱਤਿ.ਆ ਕਰ ਦਿੱਤੀ ਗਈ ਹੈ। ਉਸ ਦੀ ਲਾਸ਼…

ਕੇਜਰੀਵਾਲ ਤੇ ਕੇ ਕਵਿਤਾ ਦੀ…

ਨਵੀਂ ਦਿੱਲੀ, 23 ਅਪ੍ਰੈਲ 2024: ਦਿੱਲੀ ਦੀ…

ਪਹਿਲਾਂ ਪਤਨੀ ਨੇ ਲਿਆ ਫਾਹਾ…

23 ਅਪ੍ਰੈਲ 2024-  :ਉੱਤਰ ਪ੍ਰਦੇਸ਼ ਦੇ ਚਿਤਰਕੂਟ…

ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਵਿਚ…

ਨਵੀਂ ਦਿੱਲੀ, 23 ਅਪ੍ਰੈਲ 2024- ਤਿਹਾੜ ਜੇਲ੍ਹ…

Listen Live

Subscription Radio Punjab Today

ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਭਲਕੇ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ ਮਾਲਕ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ ਹੋ ਗਿਆ ਹੈ। ਹੁਣ ਉਹ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

Our Facebook

Social Counter

  • 39889 posts
  • 0 comments
  • 0 fans