Menu

ਕੈਪਟਨ ਅਮਰਿੰਦਰ ਸਿੰਘ ਵੱਲੋਂ ਆਰੀਆ ਅਨਾਥਾਲਿਆ ਲਈ 11 ਲੱਖ ਰੁਪਏ ਪ੍ਰਵਾਨ

ਚੰਡੀਗੜ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਰੀਆ ਅਨਾਥਾਲਿਆ ਦੇ ਵਿਦਿਅਕ ਢਾਂਚੇ ਅਤੇ ਖੇਡ ਸੁਵਿਧਾਵਾਂ ਦਾ ਪੱਧਰ ਉੱਚਾ ਚੁੱਕਣ ਲਈ 11 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ।
ਇਸ ਸੰਸਥਾ ਦੇ ਤਕਰੀਬਨ 50 ਯਤੀਮ ਵਿਦਿਆਰਥੀਆਂ ਦੇ ਨਾਲ ਗੱਲਬਾਤ ਕਰਦੇ ਹੋਏ ਮੁੱਖ ਮੰਤਰੀ ਨੇ ਭਵਿੱਖ ਵਿੱਚ ਕਿਸੇ ਵੀ ਤਰ•ਾਂ ਦੀ ਜ਼ਰੂਰਤ ਵਾਸਤੇ ਅਨਾਥਾਲਿਆ ਦੇ ਨਾਲ ਤਾਲਮੇਲ ਰੱਖਣ ਲਈ ਆਪਣੇ ਓ.ਐਸ.ਡੀ. ਨੂੰ ਨਿਰਦੇਸ਼ ਦਿੱਤੇ ਹਨ।
ਕੈਪਟਨ ਅਮਰਿੰਦਰ ਸਿੰਘ ਨੇ ਇਸ ਸੰਸਥਾ ਦੇ ਵਿਦਿਆਰਥੀਆਂ ਨੂੰ ਪੜ•ਾਈ ਦੇ ਵਿੱਚ ਸਖ਼ਤ ਮਿਹਨਤ ਕਰਨ ਲਈ ਉਤਸ਼ਾਹਤ ਕੀਤਾ ਤਾਂ ਜੋ ਉਹ ਭਵਿੱਖ ਵਿੱਚ ਰਾਸ਼ਟਰੀ ਪ੍ਰਗਤੀ ‘ਚ ਆਪਣਾ ਯੋਗਦਾਨ ਪਾ ਸਕਣ। ਉਨ•ਾਂ ਨੇ ਇਨ•ਾਂ ਬੱਚਿਆਂ ਨੂੰ ਆਪਣੀ ਮਾਂ ਭੂਮੀ ਦੀ ਸੇਵਾ ਕਰਨ ਵਾਸਤੇ ਰੱਖਿਆ ਫੋਰਸਾਂ ਵਿੱਚ ਆਪਣਾ ਕੈਰੀਅਰ ਬਣਾਉਣ ਦੀ ਅਪੀਲ ਕੀਤੀ। ਉਨ•ਾਂ ਨੇ ਭਾਰਤ ਦੇ ਹਿੱਤ ਅਤੇ ਸਨਮਾਣ ਨੂੰ ਹਰ ਇਕ ਚੀਜ਼ ਤੋਂ ਹਮੇਸ਼ਾਂ ਹੀ ਉੱਪਰ ਰੱਖਣ ਲਈ ਬੱਚਿਆਂ ਨੂੰ ਆਖਿਆ।
ਇਹ ਅਨਾਥਾਲਿਆ ਸਵਾਮੀ ਦਯਾਨੰਦ ਸਰਸਵਤੀ ਵੱਲੋਂ 1877 ਵਿੱਚ ਸਥਾਪਤ ਕੀਤਾ ਗਿਆ ਸੀ। ਇਸ ਵੱਲੋਂ ਨਿਭਾਈਆਂ ਗਈਆਂ ਸੇਵਾਵਾਂ ਦੀ ਪ੍ਰਸ਼ੰਸਾ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਹ ਅਨੇਕਾਂ ਕੀਮਤੀ ਨੌਜਵਾਨਾਂ ਨੂੰ ਯੋਗ ਬਣਾਉਣ ਅਤੇ ਸੰਭਾਲਣ ਦਾ ਵਸੀਲਾ ਬਣਿਆ ਹੈ। ਉਨ•ਾਂ ਉਮੀਦ ਪ੍ਰਗਟ ਕੀਤੀ ਕਿ ਇਹ ਇੰਸਟੀਚਿਊਟ ਭਵਿੱਖ ਵਿੱਚ ਵੀ ਆਪਣੇ ਉਦੇਸ਼ਾ ਲਈ ਲਗਾਤਾਰ ਵਿਕਾਸ ਕਰਦਾ ਰਹੇਗਾ।

ਪੁੱਤ ਨੇ ਵੱਟਿਆ ਪਾਸਾ, ਬੁੱਢੇ ਮਾਂ ਪਿਓ…

ਚੰਡੀਗੜ੍ਹ, 24 ਮਈ – ਹਰਿਆਣਾ ਦੇ ਪੰਚਕੂਲਾ ਜ਼ਿਲ੍ਹੇ ਦੇ ਰਹਿਣ ਵਾਲੇ ਇੱਕ ਬਜ਼ੁਰਗ ਜੋੜੇ ਨੇ ਇਕਲੌਤੇ ਪੁੱਤਰ ਦੀ ਉਦਾਸੀਨਤਾ…

ਹਰਿਆਣਾ: ਯੂਟਿਊਬਰ ਸੰਗੀਤਾ ਦੀ ਜ਼ਮੀਨ…

ਰੋਹਤਕ, 23 ਮਈ – ਹਰਿਆਣਾ ਦੇ ਰੋਹਤਕ…

ਹਰਿਆਣਾ ਦੇ ਸਾਬਕਾ ਮੁੱਖ ਮੰਤਰੀ…

ਨਵੀਂ ਦਿੱਲੀ, 21 ਮਈ – ਹਰਿਆਣਾ ਦੇ…

ਰਾਜਸਥਾਨ ‘ਚ ਭਿਆਨਕ ਸੜਕ ਹਾਦਸਾ,…

ਭਰਤਪੁਰ, 19 ਮਈ – ਭਰਤਪੁਰ ਜ਼ਿਲ੍ਹੇ ਵਿੱਚ…

Listen Live

Subscription Radio Punjab Today

Our Facebook

Social Counter

  • 23981 posts
  • 0 comments
  • 0 fans

ਟੈਕਸਾਸ ਸਟੇਟ ਵਿੱਚ ਸਕੂਲ ਸ਼ੂਟਿੰਗ ਦੌਰਾਨ 15…

ਫਰਿਜਨੋ, 25 ਮਈ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਅਮਰੀਕਾ ਵਿੱਚ ਗੋਲੀ-ਬਾਰੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ…

UAE ਦੇ ਰਾਸ਼ਟਰਪਤੀ ਸ਼ੇਖ ਖਲੀਫਾ…

ਨਵੀਂ ਦਿੱਲੀ, 13 ਮਈ – ਸੰਯੁਕਤ ਅਰਬ…

ਗਾਇਕ ਕਰਨ ਔਜਲਾ ਦੇ ਸ਼ੋਅ…

ਫਰਿਜ਼ਨੋ, ਕੈਲੀਫੋਰਨੀਆਂ, 11 ਮਈ (ਕੁਲਵੰਤ ਧਾਲੀਆਂ /…

“20ਵਾਂ ਮੇਲਾ ਗ਼ਦਰੀ ਬਾਬਿਆਂ ਦਾ”…

ਫਰਿਜ਼ਨੋ, 11 ਮਈ ( ਕੁਲਵੰਤ ਧਾਲੀਆਂ /…