Menu

ਅਮਰੀਕਾ : ਯੂ-ਟਿਊਬ ਦੇ ਹੈੱਡਕੁਆਟਰ ‘ਤੇ ਗੋਲੀਬਾਰੀ, ਹਮਲਾਵਰ ਢੇਰ

ਕੈਲੇਫੋਰਨੀਆ — ਅਮਰੀਕਾ ‘ਚ ਉੱਤਰੀ ਕੈਲੇਫੋਰਨੀਆ ਦੀ ਪੁਲਸ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਯੂ-ਟਿਊਬ ਹੈੱਡਕੁਆਟਰ ‘ਚ ਇਕ ਬੰਦੂਕਧਾਰੀ ਦੇ ਹੋਣ ਦੀ ਖਬਰ ਮਿਲੀ ਸੀ। ਯੂ-ਟਿਊਬ ਦੇ ਸੈਨ ਬਰੂਨੂ ਸਥਿਤ ਯੂ-ਟਿਊਬ ਹੈੱਡਕੁਆਟਰ ‘ਚ ਇਹ ਘਟਨਾ ਵਾਪਰੀ ਅਤੇ ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਇਕ ਸ਼ੱਕੀ ਔਰਤ ਦੀ ਲਾਸ਼ ਬਰਾਮਦ ਹੋਈ ਜਿਹੜੀ ਕਿ ਹਮਲਾਵਰ ਸੀ। ਜਿਸ ਨੂੰ ਜਵਾਬੀ ਕਾਰਵਾਈ ‘ਚ ਢੇਰ ਕਰ ਦਿੱਤਾ ਗਿਆ। ਉਨ੍ਹਾਂ ਨੇ ਕਿਹਾ ਕਿ ਜ਼ਖਮੀਆਂ ਦੀ ਗਿਣਤੀ ਹੋਰ ਵਧ ਸਕਦੀ ਹੈ। ਗੋਲੀਬਾਰੀ ‘ਚ ਜ਼ਖਮੀ ਹੋਏ 4 ਲੋਕਾਂ ਨੂੰ ਹਸਪਤਾਲ ‘ਚ ਦਾਖਲ ਕਰਾਇਆ ਗਿਆ ਹੈ ਜਿੱਥੇ ਉਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਪੁਲਸ ਵੱਲੋਂ ਕਿਹਾ ਗਿਆ ਕਿ ਜ਼ਖਮੀਆਂ ਦੀ ਗਿਣਤੀ ਹੋਰ ਵਧ ਸਕਦੀ ਹੈ ਅਤੇ ਪਰ ਅਜੇ ਕਿਸੇ ਦੇ ਮਾਰੇ ਜਾਣ ਦੀ ਕੋਈ ਖਬਰ ਨਹੀਂ ਹੈ।
ਪੁਲਸ ਨੇ ਲੋਕਾਂ ਨੂੰ ਘਟਨਾ ਵਾਲੀ ਥਾਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਹੈ। ਜਾਣਕਾਰੀ ਮੁਤਾਬਕ ਪੁਲਸ ਵੱਲੋਂ ਹੈੱਡਕੁਆਟਰ ਨੂੰ ਬੰਦ ਕਰ ਦਿੱਤਾ ਗਿਆ ਹੈ ਅਤੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਇਸ ਘਟਨਾ ਦੀ ਜਾਣਕਾਰੀ ਯੂ-ਟਿਊਬ ਦੇ ਇਕ ਅਧਿਕਾਰੀ ਵੱਲੋਂ ਇਕ ਟਵੀਟ ਕਰ ਦਿੱਤੀ ਗਈ ਸੀ, ਜਿਸ ਨੇ ਉਸ ਨੇ ਲਿਖਿਆ, ‘ਯੂ-ਟਿਊਬ ਹੈੱਡਕੁਆਟਰ ‘ਚ ਇਕ ਐਕਟਿਵ ਸ਼ੂਟਰ ਹੈ। ਮੈਂ ਗੋਲੀਆਂ ਦੀਆਂ ਆਵਾਜ਼ਾਂ ਸੁਣੀਆਂ ਅਤੇ ਲੋਕਾਂ ਨੂੰ ਭੱਜਦੇ ਦੇਖਿਆ ਹੈ।’ ਯੂ-ਟਿਊਬ ਦੇ ਪ੍ਰੋਡਕਟ ਮੈਨੇਜਰ ਟਾਡ ਸ਼ਰਮਨ ਨੇ ਇਕ ਤੋਂ ਬਾਅਦ ਇਕ ਲਗਾਤਾਰ ਕਈ ਟਵੀਟ ਕਰਕੇ ਇਸ ਬਾਰੇ ‘ਚ ਦੱਸਿਆ। ਉਨ੍ਹਾਂ ਨੇ ਲਿਖਿਆ ਹੈ, ‘ਅਸੀਂ ਇਕ ਮੀਟਿੰਗ ‘ਚ ਸੀ ਉਦੋਂ ਅਸੀਂ ਲੋਕਾਂ ਨੂੰ ਬਾਹਰ ਭੱਜਦੇ ਹੋਏ ਦੇਖਿਆ। ਪਹਿਲਾਂ ਲੱਗਾ ਕਿ ਭੂਚਾਲ ਆਇਆ ਹੈ, ਪਰ ਕਮਰਾ ਖਾਲੀ ਕਰਨ ਤੋਂ ਬਾਅਦ ਵੀ ਸਾਨੂੰ ਸਮਝ ਨਹੀਂ ਸੀ ਆ ਰਿਹਾ ਕਿ ਹੋ ਕੀ ਰਿਹਾ ਹੈ। ਲੋਕ ਭੱਜਦੇ ਨਜ਼ਰ ਜਾ ਰਹੇ ਸਨ ਅਤੇ ਮਾਮਲਾ ਗੰਭੀਰ ਦਿਖ ਰਿਹਾ ਸੀ। ਟਾਡ ਨੇ ਅੱਗੇ ਲਿਖਿਆ, ‘ਅਸੀਂ ਵੀ ਬਾਹਰ ਵੱਲ ਨੂੰ ਭੱਜੇ ਅਤੇ ਉਦੋਂ ਕਿਸੇ ਨੇ ਕਿਹਾ ਕਿ ਇਥੇ ਕੋਈ ਸ਼ਖਸ ਬੰਦੂਕ ਲੈ ਕੇ ਐਂਟਰ ਹੋਇਆ ਹੈ। ਮੈਂ ਫਰਸ਼ ‘ਤੇ ਖੂਨ ਦੀਆਂ ਕੁਝ ਬੂੰਦਾਂ ਦੇਖੀਆਂ। ਉਦੋਂ ਤੱਕ ਪੁਲਸ ਹੈੱਡਕੁਆਟਰ ‘ਚ ਐਂਟਰ ਹੋ ਚੁੱਕੀ ਸੀ।” ਜਿਸ ਤੋਂ ਬਾਅਦ ਪੁਲਸ ਨੇ ਜਵਾਬੀ ਕਾਰਵਾਈ ‘ਚ ਹਮਲਾਵਰ ਨੂੰ ਢੇਰ ਕਰ ਦਿੱਤਾ।
ਜ਼ਿਕਰਯੋਗ ਹੈ ਕਿ ਯੂ-ਟਿਊਬ ਦੇ ਹੈੱਡਕੁਆਟਰ ‘ਚ ਕਰੀਬ 1700 ਲੋਕ ਕੰਮ ਕਰਦੇ ਹਨ। ਜਿਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਪੁਲਸ ਹਰੇਕ ਤਰ੍ਹਾਂ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਜਾਂਚ ‘ਚ ਲੱਗੀ ਹੋਈ ਹੈ।

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ ਸੜਿਆ ਪੰਜਾਬੀ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਪੰਜਾਬੀ ਟਰੱਕ ਡਰਾਈਵਰ ਦੀ ਜ਼ਿੰਦਾ ਸੜਨ ਨਾਲ ਮੌਤ…

CBI ਨੇ ਸੰਦੇਸ਼ਖਾਲੀ ਮਾਮਲੇ ‘ਚ…

ਨਵੀਂ ਦਿੱਲੀ, 25 ਅਪ੍ਰੈਲ 2024:  ਕੇਂਦਰੀ ਜਾਂਚ…

ਜੈਸਲਮੇਰ ‘ਚ ਵੱਡਾ ਹਾਦਸਾ, ਭਾਰਤੀ…

ਜੈਸਲਮੇਰ, 25 ਅਪ੍ਰੈਲ : ਰਾਜਸਥਾਨ ਦੇ ਜੈਸਲਮੇਰ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

Listen Live

Subscription Radio Punjab Today

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ ਸੜਿਆ ਪੰਜਾਬੀ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਪੰਜਾਬੀ ਟਰੱਕ ਡਰਾਈਵਰ ਦੀ ਜ਼ਿੰਦਾ ਸੜਨ ਨਾਲ ਮੌਤ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

ਕੈਨੇਡਾ -ਪੰਜਾਬਣ ਦੇ ਕ.ਤਲ ਮਾਮਲੇ…

24 ਅਪ੍ਰੈਲ 2024 – 21 ਸਾਲਾ ਔਰਤ…

ਭੈਣ ਦੇ ਵਿਆਹ ਲਈ ਕੈਨੇਡਾ…

ਗੁਰਦਾਸਪੁਰ, 25 ਅਪ੍ਰੈਲ :  ਕੈਨੇਡਾ ਤੋਂ ਪੰਜ ਮਹੀਨੇ…

Our Facebook

Social Counter

  • 39931 posts
  • 0 comments
  • 0 fans