Menu

2+2 ਵਾਰਤਾ : ਅੱਤਵਾਦ ‘ਤੇ ਭਾਰਤ-ਅਮਰੀਕਾ ਹੋਏ ਇਕੱਠੇ, ਇਹ ਮੁੱਦੇ ਵੀ ਰਹੇ ਖਾਸ

ਵਾਸ਼ਿੰਗਟਨ— ਭਾਰਤ ਅਤੇ ਅਮਰੀਕਾ ਵਿਚਕਾਰ ਵੀਰਵਾਰ ਨੂੰ ਪਹਿਲੀ 2+2 ਦੋ-ਪੱਖੀ ਵਾਰਤਾ ਸ਼ੁਰੂ ਹੋਈ। ਵੀਰਵਾਰ ਨੂੰ ਹੋਈ ਇਸ ਚਰਚਾ ਵਿਚ ਰੱਖਿਆ ਮੰਤਰੀ ਨਿਰਮਲਾ ਸੀਤਾਰਮਣ, ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਆਪਣੇ ਹਮਰੁਤਬਾ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪਿਓ ਅਤੇ ਰੱਖਿਆ ਮੰਤਰੀ ਜੇਮਸ ਮੈਟਿਸ ਨਾਲ ਗੱਲਬਾਤ ਕੀਤੀ। ਇਸ ਦੌਰਾਨ ਦੋਹਾਂ ਦੇਸ਼ਾਂ ਨੇ ਰੱਖਿਆ, ਵਪਾਰ ਸਮੇਤ ਕਈ ਹੋਰ ਮੁੱਦਿਆਂ ‘ਤੇ ਗੱਲਬਾਤ ਕੀਤੀ ਅਤੇ ਇਕ ਸਮਝੌਤੇ COMCASA ਮਤਲਬ ਸੰਚਾਰ ਅਨੁਕੂਲਤਾ ਅਤੇ ਸੁਰੱਖਿਆ ‘ਤੇ ਦਸਤਖਤ ਕੀਤੇ।
ਸੁਸ਼ਮਾ ਸਵਰਾਜ ਨੇ ਕੀਤਾ ਸੰਬੋਧਨ
ਇਕ ਜੁਆਇੰਟ ਪ੍ਰੈੱਸ ਕਾਨਫਰੰਸ ਨੂੰ ਸੰਬੋਧਿਤ ਕਰਦਿਆਂ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਕਿਹਾ ਕਿ ਦੋਵੇਂ ਦੇਸ਼ ਭਾਰਤ ਦੇ ਪਰਮਾਣੂ ਸਪਲਾਇਰ ਗਰੁੱਪ (NSG) ਵਿਚ ਆਉਣ ਦੇ ਬਾਅਦ ਅੱਗੇ ਵੱਧ ਕੇ ਕੰਮ ਕਰਨਗੇ। ਅਸੀਂ ਅਮਰੀਕਾ ਦੀ ਅਫਗਾਨਿਸਤਾਨ ਨੀਤੀ ਦਾ ਸਮਰਥਨ ਕਰਦੇ ਹਾਂ। ਸੁਸ਼ਮਾ ਨੇ ਕਿਹਾ ਕਿ ਅਮਰੀਕਾ ਵਲੋਂ ਲਸ਼ਕਰ-ਏ-ਤੈਅਬਾ ਵਿਰੁੱਧ ਕੀਤੀ ਗਈ ਕਾਰਵਾਈ ਦਾ ਅਸੀਂ ਸਵਾਗਤ ਕਰਦੇ ਹਾਂ। ਇਹ ਸਭ ਸੰਗਠਨ ਪਾਕਿਸਤਾਨ ਨਾਲ ਕੰਮ ਕਰ ਰਹੇ ਹਨ, ਜੋ ਭਾਰਤ ਤੇ ਅਮਰੀਕਾ ‘ਤੇ ਸਿੱਧਾ ਅਸਰ ਪਾਉਂਦੇ ਹਨ। ਵਿਦੇਸ਼ ਮੰਤਰੀ ਨੇ ਕਿਹਾ ਕਿ ਇਸ ਬੈਠਕ ਵਿਚ ਅਸੀਂ ਐੱਚ-1ਬੀ ਵੀਜ਼ਾ ਦਾ ਮੁੱਦਾ ਵੀ ਚੁੱਕਿਆ। ਸਾਨੂੰ ਉਮੀਦ ਹੈ ਕਿ ਅਮਰੀਕਾ ਭਾਰਤ ਦੇ ਹਿੱਤਾਂ ਵਿਚ ਧਿਆਨ ਰੱਖਦਿਆਂ ਕੋਈ ਫੈਸਲਾ ਲਵੇਗਾ।
ਰੱਖਿਆ ਮੰਤਰੀ ਨਿਰਮਲਾ ਸੀਤਾਰਮਣ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਅੱਤਵਾਦ ਵਿਰੁੱਧ ਇਕੱਠੇ ਮਿਲ ਕੇ ਕੰਮ ਕਰਨਗੇ। ਦੋਹਾਂ ਦੇਸ਼ਾਂ ਵਿਚਕਾਰ ਨਵੀਂ ਹੌਟਲਾਈਨ ਜੁੜੇਗੀ। ਬੈਠਕ ਵਿਚ ਪਾਕਿਸਤਾਨ ਅਤੇ ਅੱਤਵਾਦ ਦੇ ਮੁੱਦਿਆਂ ‘ਤੇ ਵੀ ਚਰਚਾ ਹੋਈ।
ਇਹ ਮੁੱਦੇ ਰਹੇ ਚਰਚਾ ਦਾ ਵਿਸ਼ਾ
– ਦੋਹਾਂ ਦੇਸ਼ਾਂ ਦੇ ਰੱਖਿਆ ਮੰਤਰੀਆਂ ਅਤੇ ਵਿਦੇਸ਼ ਮੰਤਰੀਆਂ ਵਿਚ ਹੌਟਲਾਈਨ ਸ਼ੁਰੂ ਕਰਨ ਦਾ ਫੈਸਲਾ ਲਿਆ ਗਿਆ। ਇਸ ਨਾਲ ਦੋਹਾਂ ਰੱਖਿਆ ਮੰਤਰੀਆਂ ਅਤੇ ਵਿਦੇਸ਼ ਮੰਤਰੀਆਂ ਵਿਚਕਾਰ ਸਿੱਧਾ ਸੰਪਰਕ ਸਥਾਪਿਤ ਹੋ ਸਕੇਗਾ।
– ਦੋਹਾਂ ਦੇਸ਼ਾਂ ਦੀਆਂ ਤਿੰਨੇ ਫੌਜਾਂ ਵਿਚਕਾਰ ਪਹਿਲੀ ਵਾਰ ਅਗਲੇ ਸਾਲ ਭਾਰਤ ਵਿਚ ਜੁਆਇੰਟ ਮਿਲਟਰੀ ਅਭਿਆਸ ਦੇ ਆਯੋਜਨ ਦਾ ਫੈਸਲਾ ਲਿਆ ਗਿਆ। ਇਹ ਅਭਿਆਸ ਦੇਸ਼ ਦੇ ਪੂਰਬੀ ਤੱਟ ‘ਤੇ ਕੀਤਾ ਜਾਵੇਗਾ।
– ਰੱਖਿਆ ਮੰਤਰੀ ਨਿਰਮਲਾ ਸੀਤਾਰਮਣ ਨੇ ਕਿਹਾ ਕਿ COMCASA ਰੱਖਿਆ ਸਮਝੌਤਾ ਭਾਰਤ ਦੀ ਸਮਰੱਥਾ ਨੂੰ ਵਧਾਏਗਾ।
– ਬੈਠਕ ਵਿਚ ਐੱਚ-1ਬੀ ਮੁੱਦੇ ‘ਤੇ ਵੀ ਚਰਚਾ ਹੋਈ।
– ਇਸ ਦੌਰਾਨ ਪਾਕਿਸਤਾਨ ਅਤੇ ਸੀਮਾ ਪਾਰ ਅੱਤਵਾਦ ਦੇ ਮੁੱਦੇ ‘ਤੇ ਚਰਚਾ ਹੋਈ।
ਕਾਫੀ ਰਚਨਾਤਮਕ ਰਹੀ ਵਾਰਤਾ : ਪੋਂਪਿਓ
ਅਮਰੀਕੀ ਵਿਦੇਸ਼ ਮੰਤਰੀ ਨੂੰ ਸੰਯੁਕਤ ਬਿਆਨ ਵਿਚ ਕਿਹਾ ਕਿ ਦੋਹਾਂ ਦੇਸ਼ਾਂ ਵਿਚਕਾਰ ਰਚਨਾਤਮਕ ਗੱਲਬਾਤ ਹੋਈ। ਉਨ੍ਹਾਂ ਨੇ ਕਿਹਾ ਕਿ ‘ਫ੍ਰੀ ਅਤੇ ਓਪਨ ਇੰਡੀਆ ਪੈਸਿਫਿਕ’ ਲਈ ਦੋਵੇਂ ਦੇਸ਼ ਵਚਨਬੱਧ ਹਨ। ਉਨ੍ਹਾਂ ਨੇ ਦੋਹਾਂ ਦੇਸ਼ਾਂ ਵਿਚਕਾਰ ਸੁਰੱਖਿਆ ਨੂੰ ਲੈ ਕੇ COMCASA ਸਮਝੌਤੇ ਨੂੰ ਬਹੁਤ ਅਹਿਮ ਦੱਸਿਆ। ਪੋਂਪਿਓ ਨੇ ਕਿਹਾ ਕਿ ਗੱਲਬਾਤ ਵਿਚ ਅਫਗਾਨਿਸਤਾਨ ਅਤੇ ਉੱਤਰੀ ਕੋਰੀਆ ਸਮੇਤ ਕਈ ਅੰਤਰਰਾਸ਼ਟਰੀ ਮੁੱਦਿਆਂ ‘ਤੇ ਚਰਚਾ ਹੋਈ।

Listen Live

Subscription Radio Punjab Today

Our Facebook

Social Counter

  • 10880 posts
  • 0 comments
  • 0 fans

Log In