Menu

21 ਜੂਨ ਤੱਕ ਮਨਾਇਆ ਜਾਵੇਗਾ ਬਾਲ ਅਤੇ ਕਿਸ਼ੋਰ ਮਜ਼ਦੂਰੀ ਖ਼ਾਤਮਾ ਸਪਤਾਹ

ਬਠਿੰਡਾ – ਡਿਪਟੀ ਕਮਿਸ਼ਨਰ ਸ਼੍ਰੀ ਬੀ.ਸ੍ਰੀਨਿਵਾਸਨ ਨੇ ਬਾਲ ਅਤੇ ਕਿਸ਼ੋਰ ਮਜ਼ਦੂਰੀ ਖਾਤਮਾ ਸਪਤਾਹ ਮਨਾਉਣ ਸਬੰਧੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀਆਂ ਡਿਊਟੀਆਂ ਲਗਾਈਆਂ। ਕਿਰਤ ਵਿਭਾਗ ਦੀ ਅਗਵਾਈ ਹੇਠ ਵਲੋਂ 21 ਜੂਨ ਤੱਕ ਮਨਾਏ ਜਾਣ ਵਾਲੇ ਇਸ ਸਪਤਾਹ ਦੌਰਾਨ ਆਮ ਲੋਕਾਂ ਨੂੰ ਬਾਲ ਮਜ਼ਦੂਰੀ ਦੇ ਖਿਲਾਫ਼ ਜਾਗਰੂਕ ਕੀਤਾ ਜਾਵੇਗਾ। ਇਸ ਦੌਰਾਨ ਵੱਖ-ਵੱਖ ਵਿਭਾਗਾਂ ਸਾਂਝੀਆਂ ਟੀਮਾਂ ਵਲੋਂ ਜ਼ਿਲੇ ਅੰਦਰ ਚੈਕਿੰਗ ਵੀ ਕੀਤੀ ਜਾਵੇਗੀ। ਉਨਾਂ ਕਿਹਾ ਕਿ ਜੇਕਰ ਜ਼ਿਲੇ ਵਿਚ ਕਿਸੇ ਵੀ ਵਿਅਕਤੀ ਨੂੰ ਬਾਲ ਮਜ਼ਦੂਰੀ ਸਬੰਧੀ ਕੋਈ ਸ਼ਿਕਾਇਤ ਪ੍ਰਾਪਤ ਹੁੰਦੀ ਹੈ ਤਾਂ ਉਹ ਚਾਈਲਡ ਹੈਲਪ ਲਾਈਨ ਨੰਬਰ 0164-2211287 ‘ਤੇ ਸੰਪਰਕ ਕਰ ਸਕਦਾ ਹੈ।
ਸ਼੍ਰੀ ਬੀ.ਸ੍ਰੀਨਿਵਾਸਨ ਨੇ ਅੱਗੇ ਦੱਸਿਆ ਕਿ 14 ਸਾਲ ਤੱਕ ਦੇ ਬੱਚਿਆਂ ਨੂੰ ਰੁਜਗਾਰ ‘ਤੇ ਮੁਕੰਮਲ ਰੋਕ ਹੈ। ਅਡੋਲਸੈਟ (14 ਤੋਂ 18 ਸਾਲ) ਦੀ ਖ਼ਤਰਨਾਕ ਅਦਾਰਿਆਂ ਵਿਚ ਅਤੇ ਪ੍ਰੈਸਜ਼ ਵਿੱਚ ਕੰਮ ਕਰਨ ਤੋਂ ਵੀ ਮਨਾਈ ਹੈ। ਇਸ ਦੌਰਾਨ ਅਧਿਕਾਰੀਆਂ ਨੂੰ ਪੰਜਾਬ ਸਟੇਟ ਐਕਸ਼ਨ ਪਲਾਨ ਫਾਰ ਟੋਟਲ ਐਬੋਲਿਸ਼ਨ ਆਫ਼ ਚਾਈਲਡ ਲੇਬਰ ਅਨੁਸਾਰ ਕਾਰਵਾਈ ਕਰਦੇ ਹੋਏ ਜ਼ਿਲੇ ਵਿੱਚ ਖ਼ਤਰਨਾਕ ਕਿੱਤਿਆਂ ਤੇ ਪ੍ਰੋਸੈਸਿਜ਼ ਅਤੇ ਗੈਰ ਖ਼ਤਰਨਾਕ ਕਿੱਤਿਆਂ ਤੇ ਪ੍ਰੋਸੈਸਿੰਗ ਵਿਚ ਜਿਵੇਂ ਕਿ ਦੁਕਾਨਾਂ, ਢਾਬਿਆਂ ਤੇ ਹੋਟਲਾਂ ਆਦਿ ਤੇ ਅਚਨਚੇਤ ਛਾਪੇ ਮਾਰਨ, ਲੱਭੇ ਗਏ ਬਾਲ ਮਜ਼ਦੂਰਾਂ ਦੇ ਪੁਨਰਵਾਸ ਅਤੇ ਦੋਸ਼ੀਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕਰਨ ਲਈ ਦਿਸ਼ਾ-ਨਿਰਦੇਸ਼ ਵੀ ਦਿੱਤੇ।
ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਦੀਆਂ ਲਗਾਈਆਂ ਡਿਊਟੀਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਵਿਭਾਗ ਚੈਕਿੰਗ ਟੀਮਾਂ ਦੇ ਨਾਲ ਦੋ ਜਾਂ ਤਿੰਨ ਪੁਲਿਸ ਮੁਲਾਜਮ ਲਗਾਏ ਜਾਣ ਅਤੇ ਦੋਸ਼ੀ ਖਿਲਾਫ਼ ਐਫ.ਆਈ.ਆਰ. ਦਰਜ ਕਰਨ ਸਬੰਧੀ ਸਾਰੇ ਥਾਣਾ ਅਧਿਕਾਰੀਆਂ ਨੂੰ ਸੂਚਿਤ ਕੀਤਾ ਜਾਵੇ। ਇਸ ਤੋਂ ਇਲਾਵਾ ਡਿਪਟੀ ਡਾਇਰੈਕਟਰ, ਸਥਾਨਕ ਸਰਕਾਰਾਂ ਨੂੰ ਕਿਹਾ ਕਿ ਜ਼ਿਲੇ ਦੀਆਂ ਸਾਰੀਆਂ ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੇ ਅਧਿਕਾਰੀਆਂ ਦੀ ਚੈਕਿੰਗ ਕਰਨ ਲਈ ਟੀਮਾਂ ਦੀ ਡਿਊਟੀ ਲਗਾਉਣ। ਉਨਾਂ ਉਪ ਮੰਡਲ ਮੈਜਿਸਟੇ੍ਰਟ ਬਠਿੰਡਾ, ਰਾਮਪੁਰਾ ਫੂਲ, ਤਲਵੰਡੀ ਸਾਬੋ ਅਤੇ ਮੌੜ ਨੂੰ ਕਿਹਾ ਕਿ ਸਬ-ਡਵੀਜ਼ਨ ਪੱਧਰ ‘ਤੇ ਚੈਕਿੰਗ ਟੀਮਾਂ ਦੀ ਸੁਪਰਵੀਜਨ/ਅਗਵਾਈ ਕਰਨ। ਸਿਵਲ ਸਰਜਨ ਬਠਿੰਡਾ ਨੂੰ ਚੈਕਿੰਗ ਟੀਮਾਂ ਦੇ ਨਾਲ ਮੌਕੇ ‘ਤੇ ਮੁਆਇਨਾਂ ਕਰਨ ਲਈ ਮੈਡੀਕਲ ਅਫ਼ਸਰ ਭੇਜਣਾ ਅਤੇ ਸਾਰੇ ਸਿਵਲ ਹਸਪਤਾਲਾਂ ਵਿਚ ਬਾਲ ਮਜ਼ਦੂਰਾਂ ਦਾ ਮੁਆਇਨਾ ਤੇ ਇੰਤਜਾਮ ਕਰਨ। ਸਹਾਇਕ ਡਾਇਰੈਕਟਰ ਆਫ਼ ਫੈਕਟਰੀਜ਼ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਉਹ ਭੱਠਿਆਂ ਅਤੇ ਫੈਕਟਰੀਆਂ ਆਦਿ ਵਿਚ ਚੈਕਿੰਗ ਕਰਨ ਲਈ ਟੀਮਾਂ ਦੇ ਨਾਲ ਜਾਣ। ਜ਼ਿਲਾ ਸਮਾਜਿਕ ਸਿੱਖਿਆ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਅਫ਼ਸਰ ਨੂੰ ਚੈਕਿੰਗ ਟੀਮਾਂ ਨਾਲ ਨੁਮਾਇੰਦਾ ਭੇਜਣ ਅਤੇ ਬਾਲ ਮਜ਼ਦੂਰਾਂ ਨੂੰ (ਜੇਕਰ ਲੋੜ ਪਵੇ) ਤਾਂ ਸੈਲਟਰ ਹੋਮ ਵਿਚ ਭੇਜਣ ਦੇ ਪੁਖ਼ਤਾ ਇੰਤਜ਼ਾਮ ਕਰਨਾ ਆਦਿ। ਇਸੇ ਤਰਾਂ ਡਿਪਟੀ ਕਮਿਸ਼ਨਰ ਨੇ ਜ਼ਿਲਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਨੂੰ ਦਿਸ਼ਾ ਨਿਰਦੇਸ਼ ਦਿੰਦਿਆਂ ਕਿਹਾ ਕਿ ਉਹ ਬਾਲ ਮਜ਼ਦੂਰਾਂ ਦੀ ਸਰਵ ਸਿੱਖਿਆ ਅਭਿਆਨ ਤਹਿਤ ਪੜਾਈ ਸਬੰਧੀ ਇੰਤਜਾਮ ਕਰਨਾ ਯਕੀਨੀ ਬਣਾਉਣ।

Listen Live

Subscription Radio Punjab Today

Our Facebook

Social Counter

  • 11456 posts
  • 0 comments
  • 0 fans

Log In