Menu

16, 17 ਅਤੇ 18 ਜੂਨ ਨੂੰ ਪਲਸ ਪੋਲਿਓ ਰਾਊਂਡ ਦੌਰਾਨ ਪਿਲਾਈਆਂ ਜਾਣਗੀਆਂ ਬੂੰਦਾਂ

ਬਠਿੰਡਾ – ਡਿਪਟੀ ਕਮਿਸ਼ਨਰ ਬਠਿੰਡਾ ਸ਼੍ਰੀ ਬੀ.ਸ੍ਰੀਨਿਵਾਸਨ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਟਾਸਕ ਫੋਰਸ ਦੀ ਮੀਟਿੰਗ ਹੋਈ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਹੋਈ ਇਸ ਬੈਠਕ ਵਿੱਚ ਪਲਸ ਪੋਲਿਓ ਰਾਊਂਡ ਦੇ ਅਗਾਊਂ ਪ੍ਰਬੰਧਾਂ ਸਬੰਧੀ ਵਿਚਾਰ-ਚਰਚਾ ਕੀਤੀ ਗਈ। ਇਸ ਮੌਕੇ ਉਨ੍ਹਾਂ ਮੌਜੂਦ ਵੱਖ-ਵੱਖ ਵਿਭਾਗਾਂ ਦੇ ਮੁਖੀਆਂ ਨੂੰ ਹਦਾਇਤ ਕੀਤੀ ਗਈ ਕਿ 16, 17 ਅਤੇ 18 ਜੂਨ 2019 ਨੂੰ ਚਲਾਏ ਜਾ ਰਹੇ ਮਾਈਗਰੇਟਰੀ ਪਲਸ ਪੋਲਿਓ ਰਾਊਂਡ ਦੌਰਾਨ ਸਿਹਤ ਵਿਭਾਗ ਨੂੰ ਪੂਰਨ ਸਹਿਯੋਗ ਦਿੱਤਾ ਜਾਵੇ ਤਾਂ ਜੋ ਪ੍ਰਵਾਸੀ ਲੇਬਰ ਦੇ ਬੱਚਿਆਂ ਨੂੰ ਇਹ ਪੋਲਿਓ ਬੂੰਦਾਂ ਪੀਣ ਤੋਂ ਵਾਂਝੇ ਨਾ ਰਹਿ ਸਕਣ।

               ਇਸ ਮੌਕੇ ਡਿਪਟੀ ਕਮਿਸ਼ਨਰ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ 0 ਤੋਂ 5 ਸਾਲ ਤੱਕ ਦੇ ਬੱਚਿਆਂ ਨੂੰ ਪੋਲਿਓ ਬੂੰਦਾਂ ਜ਼ਰੂਰ ਪਿਲਾਉਣ। ਭਾਵੇਂ ਬੱਚਾ ਬਿਮਾਰ ਹੋਵੇ, ਭਾਵੇ ਦਸਤ ਲੱਗੇ ਹੋਣ ਭਾਵੇ ਰੁਟੀਨ ਦੀਆਂ ਖੁਰਾਕਾਂ ਲਈਆਂ ਹੋਣ ਤਾਂ ਵੀ ਇਸ ਮੁਹਿੰਮ ਦੌਰਾਨ ਬੱਚੇ ਨੂੰ ਇਹ ਪੋਲੀਓ ਦੀਆਂ ਬੂੰਦਾਂ ਪਿਲਾਈਆਂ ਜਾਣੀਆਂ ਯਕੀਨੀ ਬਣਾਈਆਂ ਜਾਣ।

               ਇਸ ਮੌਕੇ ਸਿਵਲ ਸਰਜਨ ਸ਼੍ਰੀ ਹਰੀ ਨਰਾਇਣ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮਾਈਗਰੇਟਰੀ ਪਲੱਸ ਪੋਲਿਓ ਰਾਊਂਡ ਵਿੱਚ ਭੱਠੇ, ਉਸਾਰੀ ਅਧੀਨ ਇਮਾਰਤਾਂ, ਸਲੱਮ ਏਰੀਆ ਅਤੇ ਟੱਪਰੀਵਾਸ ਪ੍ਰਵਾਰਾਂ ਦੇ 0 ਤੋਂ 5 ਸਾਲ ਦੇ ਤੱਕ ਦੀ ਉਮਰ ਦੇ  ਬੱਚਿਆਂ ਨੂੰ ਪੋਲਿਓ ਬੂੰਦਾਂ ਪਲਾਇਆਂ ਜਾਣਗੀਆਂ। ਜ਼ਿਲ੍ਹੇ ਵਿੱਚ ਕੁੱਲ ਪ੍ਰਵਾਸੀ ਅਬਾਦੀ 1,28,744 ਹੈ, ਜਿਸ ਵਿੱਚ 0 ਤੋਂ 5 ਸਾਲ ਦੇ ਤੱਕ ਦੀ ਉਮਰ ਦੇ 18687 ਬੱਚਿਆਂ ਨੂੰ ਇਹ ਪੋਲੀਓ ਬੂੰਦਾਂ ਪਿਲਾਈਆਂ ਜਾਣਗੀਆਂ। ਇਸ ਰਾਊਂਡ ਦੌਰਾਨ ਬੱਚਿਆਂ ਨੂੰ ਕਵਰ ਕਰਨ ਲਈ 2 ਟਰਾਂਜਿਟ ਟੀਮਾਂ, 53 ਮੋਬਾਇਲ ਟੀਮਾਂ ਅਤੇ 87 ਹੋਰ ਟੀਮਾਂ ਦਾ ਗਠਨ ਕੀਤਾ ਗਿਆ ਹੈ ਜੋ ਹਰੇਕ ਘਰ ਤੋਂ ਘਰ ਤੱਕ ਪੋਲੀਓ ਬੂੰਦਾ ਪਿਲਾਉਣੀਆਂ ਲਾਜ਼ਮੀ ਬਣਾਉਣਗੀਆਂ।

               ਇਸ ਮੀਟਿੰਗ ਵਿੱਚ ਡਿਪਟੀ ਮੈਡੀਕਲ ਕਮਿਸ਼ਨਰ ਡਾ: ਐਸ.ਐਸ. ਰੋਮਾਣਾ, ਜ਼ਿਲ੍ਹਾ ਸਿਹਤ ਅਫਸਰ ਡਾ: ਅਸੋਕ ਮੌਂਗਾ, ਜ਼ਿਲ੍ਹਾ ਟੀ.ਬੀ. ਅਫਸਰ ਡਾ: ਰੋਜ਼ੀ ਅਗਰਵਾਲ ਤੋਂ ਇਲਾਵਾ ਸੀਨੀਅਰ ਮੈਡੀਕਲ ਅਫਸਰ, ਸਿਖਿਆ ਵਿਭਾਗ, ਇਸਤਰੀ ਅਤੇ ਬਾਲ ਵਿਕਾਸ ਵਿਭਾਗ, ਪੁਲਿਸ ਵਿਭਾਗ, ਬਿਜਲੀ ਬੋਰਡ, ਫੂਡ ਸਪਲਾਈ ਵਿਭਾਗ, ਜੀ.ਐਨ.ਐਮ. ਟ੍ਰੇਨਿਗ ਸਕੂਲ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਵਲੋਂ ਸਿਰਕਤ ਕੀਤੀ ਗਈ।

Listen Live

Subscription Radio Punjab Today

Our Facebook

Social Counter

  • 11456 posts
  • 0 comments
  • 0 fans

Log In