Menu

ਹੱਜ਼ ਯਾਤਰੀਆਂ ਲਈ ਸਬਸਿਡੀ ਹੋਵੇਗੀ ਖਤਮ

ਇਸਲਾਮਾਬਾਦ – ਪਾਕਿਸਤਾਨ ਦੀ ਇਮਰਾਨ ਖਾਨ ਸਰਕਾਰ ਨੇ ਹੱਜ਼ ਯਾਤਰੀਆਂ ਲਈ ਸਬਸਿਡੀ ਖਤਮ ਕਰਨ ਦਾ ਫ਼ੈਸਲਾ ਲਿਆ ਹੈ। ਸਰਕਾਰ ਦੇ ਇਸ ਫ਼ੈਸਲੇ ਨਾਲ 450 ਕਰੋੜ ਰੁਪਏ ਦੀ ਬਚਤ ਹੋਵੇਗੀ। ਇਸ ਗੱਲ ਦੀ ਜਾਣਕਾਰੀ ਪਾਕਿਸਤਾਨ ਦੇ ਧਾਰਮਿਕ ਅਤੇ ਆਪਸੀ ਸਦਭਾਵਨਾ ਮਾਮਲਿਆਂ ਦੇ ਮੰਤਰੀ ਨਰੂਲ ਹੱਕ ਕਾਦਰੀ ਨੇ ਦਿਤੀ। ਹੱਜ਼ ਸਬਸਿਡੀ ਖਤਮ ਕਰਨ ਦਾ ਫ਼ੈਸਲਾ ਪ੍ਰਧਾਨ ਮੰਤਰੀ ਇਮਰਾਨ ਖਾਨਦੀ ਅਗਵਾਈ ਵਾਲੀ ਸੰਘੀ ਮੰਤਰੀ ਮੰਡਲ ਦੀ ਬੈਠਕ ਦੌਰਾਨ ਲਿਆ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਕੀ ਇਸਲਾਮ ਵਿਚ ਸਬਸਿਡੀ ਵਾਲੇ ਹੱਜ਼ ਦੀ ਇਜਾਜ਼ਤ ਹੈ? ਕਾਦਰੀ ਦੇ ਹਵਾਲੇ ਤੋਂ ਖ਼ਬਰਾਂ ਵਿਚ ਕਿਹਾ ਗਿਆ ਹੈ ਕਿ ਪਿਛਲੀ ਸਰਕਾਰ ਹੱਜ਼ ਯਾਤਰੀਆਂ ਨੂੰ 42-42 ਹਜ਼ਾਰ ਰੁਪਏ ਦੀ ਸਬਸਿਡੀ ਦਿੰਦੀ ਸੀ। ਜਿਸ ਕਾਰਨ ਖਜ਼ਾਨੇ ‘ਤੇ 450 ਕਰੋੜ ਦਾ ਵਾਧੂ ਦਬਾਅ ਆਉਂਦਾ ਸੀ।ਪਰ ਦੇਸ਼ ਦੀ ਮੌਜੂਦਾ ਆਰਥਿਕ ਹਾਲਤ ਨੂੰ ਧਿਆਨ ਵਿਚ ਰੱਖਦੇ ਹੋਏ ਸੰਘੀ ਕੈਬਿਨਟ ਦੀ ਬੈਠਕ ਨੇ ਇਸ ਸਬਸਿਡੀ ਨੂੰ ਖਤਮ ਕਰਨ ਦਾ ਫ਼ੈਸਲਾ ਲਿਆ ਹੈ। ਪਾਕਿਸਤਾਨੀ ਮੰਤਰੀ ਦਾ ਕਹਿਣਾ ਹੈ ਕਿ ਇਸ ਸਾਲ 1 ਲੱਖ 84 ਹਜ਼ਾਰ ਪਾਕਿਸਤਾਨੀ ਨਾਗਰਿਕ ਹੱਜ਼  ਯਾਤਰਾ ਕਰਨਗੇ। ਇਹਨਾਂ ਵਿਚੋਂ ਇਕ ਲੱਖ 7 ਹਜ਼ਾਰ ਲੋਕ ਸਰਕਾਰੀ ਕੋਟੇ ਤੋਂ ਜਦਕਿ ਬਾਕੀ ਦੇ ਲੋਕ ਨਿਜੀ ਕੋਟੇ ਤੋਂ ਹੱਜ਼ ਯਾਤਰਾ ‘ਤੇ ਜਾਣਗੇ।

Listen Live

Subscription Radio Punjab Today

Our Facebook

Social Counter

  • 10904 posts
  • 0 comments
  • 0 fans

Log In