Menu

ਹਾਈਕੋਰਟ ਨੇ ਸ਼ਿਵ ਕੁਮਾਰ ਦੇ ਖਿਲਾਫ਼ ਜਾਂਚ ਸੀ.ਬੀ.ਆਈ. ਨੂੰ ਸੌਂਪੀ

ਚੰਡੀਗੜ – ਪੰਜਾਬ ਵਿਜੀਲੈਂਸ ਬਿਊਰੋ ਤੋਂ ਰਿਟਾਇਰ ਐਸਐਸਪੀ ਸ਼ਿਵ ਕੁਮਾਰ ਦੇ ਖਿਲਾਫ਼ ਰਿਸ਼ਵਤ ਮਾਮਲੇ ਦੀ ਜਾਂਚ ਹਾਈਕੋਰਟ ਨੇ ਸੀ.ਬੀ.ਆਈ. ਨੂੰ ਸੌਂਪ ਦਿੱਤੀ ਹੈ।ਦੱਸ ਦੇਈਏ ਕਿ ਸ਼ਿਵ ਕੁਮਾਰ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ ਕਿ ਉਸਦੇ ਖਿਲਾਫ਼ ਜਾਂਚ ਸੀ.ਬੀ.ਆਈ. ਨੂੰ ਦਿੱਤੀ ਜਾਵੇਂ ਕਿਉਂਕਿ ਪੁਲਿਸ ਉਨ੍ਹਾਂ ਨੂੰ ਇਸ ਮਾਮਲੇ ਵਿੱਚ ਫਸਾਉਣਾ ਚਾਹੁੰਦੀ ਹੈ।ਦੱਸ ਦੇਈਏ ਕਿ ਸ਼ਿਵ ਕੁਮਾਰ ਨੇ ਇਸ ਮਾਮਲੇ ਦੇ ਜਾਂਚ ਅਧਿਕਾਰੀ ਆਈ.ਜੀ. ਗੁਰਿੰਦਰ ਢਿੱਲੋਂ ‘ਤੇ ਇਲਜ਼ਾਮ ਲਗਾਇਆ ਸੀ ਕਿ ਉਹ ਉਸਨੂੰ ਫਸਾ ਸਕਦੇ ਹਨ।ਇਸ ਸਬੰਧੀ ਸੀ.ਬੀ.ਆਈ.ਨੇ ਅਦਾਲਤ ਨੂੰ ਕਿਹਾ ਹੈ ਕਿ ਉਨ੍ਹਾਂ ਨੂੰ ਜਾਂਚ ਕਰਨ ‘ਚ ਕੋਈ ਪ੍ਰੇਸ਼ਾਨੀ ਨਹੀਂ ਹੈ ਹਾਲਾਂਕਿ ਸਰਕਾਰੀ ਵਕੀਲ ਨੇ ਜਾਂਚ ਸੀ.ਬੀ.ਆਈ. ਨੂੰ ਦੇਣ ਦਾ ਵਿਰੋਧ ਕੀਤਾ ਹੈ।ਜ਼ਿਕਰਯੋਗ ਹੈ ਕਿ 2009 ਦੌਰਾਨ ਪਟਵਾਰੀ ਮੋਹਣ ਸਿੰਘ ਨੇ ਐਸ.ਐਸ.ਪੀ. ਸ਼ਿਵ ਕੁਮਾਰ ਸ਼ਰਮਾ ਦੀ ਕਿਸੇ ਜਾਇਦਾਦ ਦੀ ਫਰਦ ਦੇਣ ਬਦਲੇ ਸਰਕਾਰੀ ਖਰਚ ਦੇ 20 ਰੁਪਏ ਵਸੂਲੇ ਸਨ, ਜਿਸ ਤੋਂ ਬਾਅਦ ਸ਼ਿਵ ਕੁਮਾਰ ਸ਼ਰਮਾ ਨੇ ਉਸ ਨੂੰ ਬੁਲਾ ਕੇ ਧਮਕੀਆਂ ਦਿੱਤੀਆਂ ਸਨ ਕਿ ਫਰਦ ਬਦਲੇ ਵੀਹ ਰੁਪਏ ਲੈਣ ਦੀ ਉਸਦੀ ਹਿੰਮਤ ਕਿਵੇਂ ਹੋਈ ਹੈ।ਪਟਵਾਰੀ ਮੋਹਣ ਸਿੰਘ ਨੇ ਸ਼ਿਵ ਕੁਮਾਰ ਸ਼ਰਮਾ ‘ਤੇ ਕਈ ਸਾਲ ਉਸਨੂੰ ਖੱਜਲ ਖੁਆਰ ਕਰਨ ਦੇ ਇਲਜ਼ਾਮ ਲਗਾਏ ਸਨ।

Listen Live

Subscription Radio Punjab Today

Our Facebook

Social Counter

  • 10312 posts
  • 0 comments
  • 0 fans

Log In