Menu

ਹਜ ‘ਤੇ ਜਾਣ ਵਾਲੇ ਬੱਚਿਅਾਂ ਦਾ ਵੀ ਲੱਗੇਗਾ ਪੂਰਾ ਕਿਰਾਇਆ

ਨਵੀਂ ਦਿੱਲੀ – ਅਾਪਣੇ ਪਰਿਵਾਰ ਨਾਲ ਹਜ ਦੀ ਯਾਤਰਾ ਲਈ ਜਾਣ ਵਾਲੇ ਬੱਚਿਆਂ ਲਈ ਵੀ ਹਵਾਈ ਕਿਰਾਇਆ ਦੇਣਾ ਪਵੇਗਾ। ਦੋ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਦਸ ਫ਼ੀਸਦੀ ਕਿਰਾਇਆ ਦੇਣਾ ਪਵੇਗਾ। ਜਦਕਿ ਦੋ ਸਾਲ ਜਾਂ ਉਸ ਤੋਂ ਵੱਧ ਉਮਰ ਦੇ ਬੱਚਿਆਂ ਦਾ ਪੂਰਾ ਕਿਰਾਇਆ ਲਗੇਗਾ। ਇਸ ਤੋਂ ਪਹਿਲਾਂ ਪੰਜ ਸਾਲ ਤੱਕ ਦੇ ਬੱਚਿਆਂ ਦਾ ਕਿਰਾਇਆ ਨਹੀਂ ਸੀ ਲਗਦਾ। ਕੇਂਦਰੀ ਹਜ ਕਮੇਟੀ ਕਮੇਟੀ ਨੇ ਹਜ ਦੇ ਨਵੇਂ ਦਿਸ਼ਾ ਨਿਰਦੇਸ਼ਾਂ ਵਿਚ ਇਸ ਦਾ ਜ਼ਿਕਰ ਕੀਤਾ ਹੈ। ਇਹ ਫੈਸਲਾ ਨਾਗਰਿਕ ਹਵਾਬਾਜ਼ੀ ਮੰਤਰਾਲੇ ਦਾ ਹੈ।ਜਿਸ ਨੂੰ ਕੇਂਦਰੀ ਹਜ ਕਮੇਟੀ ਨੇ ਲਾਗੂ ਕਰ ਦਿਤਾ ਹੈ। ਇਸ ਤੋਂ ਇਲਾਵਾ ਔਰਤਾਂ ਨਾਲ ਜਾਣ ਵਾਲੇ ਸਗੇ ਭਰਾ, ਪਿਤਾ, ਬੇਟੇ ਅਤੇ ਦਾਦਾ ਦੀ ਹਜ ਯਾਤਰਾ ਸਬੰਧੀ ਨਿਯਮਾਂ ਵਿਚ ਵੀ ਤਬਦੀਲੀ ਕੀਤੀ ਗਈ ਹੈ। ਹਜ ‘ਤੇ ਜਾਣ ਵਾਲੀਆਂ ਔਰਤਾਂ ਅਤੇ 70 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਦੇ ਨਾਲ ਜਾਣ ਵਾਲੇ ਸਗੇ ਭਰਾ, ਪਿਤਾ, ਬੇਟੇ ਅਤੇ ਦਾਦਾ ਜੇਕਰ ਪਹਿਲਾਂ ਤੋਂ ਹਜ ਯਾਤਰਾ ਕਰ ਚੁੱਕੇ ਹਨ ਤਾਂ ਉਹ ਰਿਪੀਟਰ ਕਹਾਉਣਗੇ।ਰਿਪੀਟਰ ਨੂੰ ਵਖਰੇ ਤੌਰ ਤੇ 38000 ਰੁਪਏ ਜਮ੍ਹਾਂ ਕਰਵਾਉਣਗੇ ਪੈਣਗੇ ਤਾਂ ਹੀ ਉਹ ਹਜ ‘ਤੇ ਜਾ ਸਕਣਗੇ। ਇਹੋ ਹੀ ਨਹੀਂ ਰਿਪੀਟਰ ਸਿਰਫ ਤਾਂ ਹੀ ਮਹਿਲਾ ਨਾਲ ਜਾ ਸਕਣਗੇ ਜਦ ਘਰ ਵਿਚ ਹੋਰ ਕੋਈ ਅਜਿਹਾ ਸ਼ਖਸ ਨਹੀਂ ਹੋਵੇਗਾ ਜੋ ਪਹਿਲਾਂ ਹਜ ‘ਤੇ ਨਹੀਂ ਗਿਆ ਹੈ। ਇਸ ਦਾ ਮਤਲਬ ਇਹ ਹੈ ਕਿ ਇਕ ਸ਼ਖਸ ਨੂੰ ਹਜ ਕਮੇਟੀ ਇਕ ਵਾਰ ਹੀ ਹਜ ਕਰਵਾਏਗੀ। ਜੇਕਰ ਕਿਸੇ ਯਾਤਰੀ ਵੱਲੋਂ ਹਜ ਦੇ ਫਾਰਮ ਵਿਚ ਅਪਣੀ ਉਮਰ ਸੰਬੰਧੀ ਕੋਈ ਗਲਤ ਸੂਚਨਾ ਦਿਤੀ ਜਾਂਦੀ ਹੈ ਤਾਂ ਉਸ ਦੀ ਯਾਤਰਾ ਰੱਦ ਕਰ ਦਿਤੀ ਜਾਵੇਗੀ। ਜੇਕਰ ਉਹ ਸ਼ਖਸ ਜਹਾਜ਼ ਵਿਚ ਬੈਠ ਵੀ ਗਿਆ ਹੈ ਤਾਂ ਉਸ ਨੂੰ ਉਤਾਰ ਦਿਤਾ ਜਾਵੇਗਾ ਅਤੇ ਉਸ ਦਾ ਕਿਰਾਇਆ ਜ਼ਬਤ ਕਰ ਲਿਆ ਜਾਵੇਗਾ। ਇਹੋ ਹੀ ਨਹੀਂ, ਗਲਤ ਸੂਚਨਾ ਦੇਣ ਵਾਲੇ ਯਾਤਰੀਆਂ ਵਿਰੁਧ ਐਫਆਈਆਰ ਦਰਜ ਕਰਵਾਈ ਜਾਵੇਗੀ। ਦੱਸ ਦਈਏ ਕਿ ਹਜ ਯਾਤਰਾ ਲਈ ਆਨਲਾਈਨ ਫਾਰਮ ਭਰੇ ਜਾ ਰਹੇ ਹਨ।

Listen Live

Subscription Radio Punjab Today

Our Facebook

Social Counter

  • 10926 posts
  • 0 comments
  • 0 fans

Log In