Menu

ਸੈਂਕੜੇ ਨੌਜਵਾਨਾਂ ਨੂੰ ਠੱਗ ਕੇ ਟਰੈਵਲ ਏਜੰਟ ਰਫੂ ਚੱਕਰ

ਮਾਨਸਾ – ਮਾਨਸਾ ਵਿਖੇ ਵਿਦੇਸ਼ ਭੇਜਣ ਦੇ ਝਾਂਸੇ ਵਿੱਚ ਫਰਜ਼ੀ ਕੰਪਨੀ ਦੇ ਸਹਾਰੇ ਠੱਗੀਆਂ ਮਾਰਨ ਦਾ ਇਕ ਮਾਮਲਾ ਸਾਹਮਣੇ ਆਇਆ ਹੈ
ਇੱਕ ਕੰਪਨੀ ਦੇ ਨਾਮ ਹੇਠ ਮਨਿੰਦਰ ਸਿੰਘ, ਦਰਸ਼ਨ ਸਿੰਘ, ਅਮਨਾ ਸਿੰਘ ਨਾਮੀ ਵਿਆਕਤੀਆਂ ਵਲੋਂ ਵਿਦੇਸ਼ ਭੇਜਣ ਦੇ ਨਾ ਤੇ ਅਨੇਕਾਂ ਹੀ ਲੋਕਾਂ ਤੋਂ ਲੱਖਾਂ ਰੁਪਏ ਠੱਗਣ ਦੇ ਦੋੋੋਸ਼ ਲੱਗੇ ਹਨ। ਅੰਮ੍ਰਿਤਸਰ ਤਰਨਤਾਰਨ ਨਾਲ ਸਬੰਧਤ ਠੱਗੇ ਗਏ ਇਕ ਦਰਜਨ ਦੇ ਕਰੀਬ ਵਿਅਕਤੀਆਂ ਨੇ ਅੱਜ ਐਸ ਐਸ ਪੀ ਮਾਨਸਾ ਨੂੰ ਮਿਲਕੇ ਇਨਸਾਫ ਦੀ ਮੰਗ ਕੀਤੀ ਹੈ।

ਐਸ ਐਸ ਪੀ ਮਾਨਸਾ ਨੂੰ ਸੰਬੋਧਿਤ ਦਰਖਾਸਤ ਦੀ ਫੋਟੋ  ਕਾਪੀ ਪੱਤਰਕਾਰਾਂ ਅੱਗੇ ਪੇਸ਼ ਕਰਦਿਆਂ ਪਰਮਜੋਤ ਸਿੰਘ ਪੁੱਤਰ ਪੂਰਨ ਸਿੰਘ,ਦਿਲਬਾਗ ਸਿੰਘ ਪੁੱਤਰ ਜੰਗੀਰ ਸਿੰਘ,ਜਸਵਿੰਦਰ ਸਿੰਘ ਪੁੱਤਰ ਮਨੋਹਰ ਸਿੰਘ ਜਸਵਿੰਦਰ ਸਿੰਘ ਪੁੱਤਰ ਗੱਜਣ ਸਿੰਘ,ਜਸਵੀਰ ਸਿੰਘ ਪੁੱਤਰ ਗੱਜਣ ਸਿੰਘ ਵਸੀਆਂਨ ਪਿੰਡ ਤਖਤੂ ਚੱਕ ਜਿਲਾ ਤਰਨਤਾਰਨ, ਰੇਸ਼ਮ ਸਿੰਘ ਪੁੱਤਰ ਗੁਰਮੀਤ ਸਿੰਘ ਪਿੰਡ ਜਾਤੀ ਉਮਰਾ, ਚਰਨਜੀਤ ਸਿੰਘ ਪੁੱਤਰ ਨਿਰਮਲ ਸਿੰਘ ਪਿੰਡ ਮਦਾਦਪੁਰ ਜ਼ਿਲਾ ਅੰਮ੍ਰਿਤਸਰ, ਸੰਦੀਪ ਸਿੰਘ ਪੁੱਤਰ ਪੂਰਨ ਸਿੰਘ ਪਿੰਡ ਤੀਸਵਾਲ ਜ਼ਿਲਾ ਅੰਮ੍ਰਿਤਸਰ, ਮਲਕੀਤ ਸਿੰਘ ਪੁੱਤਰ ਜਗਵਿੰਦਰ ਸਿੰਘ ਪਿੰਡ ਸੱਤੂ ਨੰਗਲ ਜ਼ਿਲਾ ਅੰਮ੍ਰਿਤਸਰ, ਸੱਤਪਾਲ ਸਿੰਘ ਰਾਜਵਿੰਦਰ ਸਿੰਘ ਪੁੱਤਰ ਅਵਤਾਰ ਸਿੰਘ ਪਿੰਡ ਸਿੰਗਪੁਰ ਜ਼ਿਲਾ ਅੰਮ੍ਰਿਤਸਰ,ਨੇ ਦੱਸਿਆ ਕਿ ਕਿ ਲਿੰਕ ਰੋਡ ਮਾਨਸਾ ਤੇ ਚਲਦੀ ਸ਼ਿਵਾ ਕੰਪਨੀ ਜਿਸ ਵਿੱਚ ਮਨਜਿੰਦਰ ਸਿੰਘ ਦਰਸ਼ਨ ਸਿੰਘ ਅਤੇ ਅਮਨ ਨਾਮ ਦੇ ਵਿਅਕਤੀ ਜੋ ਮਾਨਸਾ ਦੇ ਰਹਿਣ ਵਾਲੇ ਦਸਦੇ ਹਨ ਵਲੋਂ ਵਿਦੇਸ਼ ਭੇਜਣ ਦੇ ਨਾਮ ਫ਼ਰਜ਼ੀ ਫਰਮ ਬਣਾ ਕੇ ਭੋਲੇ ਭਾਲੇ ਲੋਕਾਂ ਨੂੰ ਠੱਗਣ ਦਾ ਗੋਰਖਧੰਦਾ ਚਲਾਇਆ ਜਾ ਰਿਹਾ ਹੈ।

ਸੁਖਪ੍ਰੀਤ ਸਿੰਘ ਪਿੰਡ ਤਖਤੂ ਚੱਕ ਅਤੇ ਹੋਰ ਨੌਜੁਆਨਾਂ ਨੇ ਦੱਸਿਆ ਕਿ ਸਾਡੇ ਪਿੰਡ ਵਿੱਚ ਰਹਿਣ ਵਾਲੀ ਇੱਕ ਔਰਤ ਦੇ ਘਰ ਵਾਲੇ ਨੂੰ ਮਨਿੰਦਰ ਸਿੰਘ ਜੋ ਕਿ ਮਾਨਸਾ ਇਮੀਗ੍ਰੇਸ਼ਨ ਦਾ ਕੰਮ ਕਰਦਾ ਹੈ ਉਸ ਨੇ ਵਿਦੇਸ਼ ਭੇਜਿਆ ਸੀ ਅਤੇ ਉਸ ਵਲੋਂ ਦਿੱਤੇ ਨੰਬਰ ਤੇ ਸੰਪਰਕ ਕਰਨ ਤੇ ਮਨਿੰਦਰ ਸਿੰਘ ਨਾਮੀ ਸਖਸ਼ ਨੇ ਸਾਨੂੰ ਕਿਹਾ ਕਿ ਤੁਹਾਡੇ ਪਿੰਡ ਵਾਲੀ ਲੜਕੀ ਨਾਲ ਸਾਡੇ ਘਰੇਲੂ ਸੰਬੰਧ ਹਨ ਅਤੇ ਇਸ ਦੇ ਘਰ ਵਾਲੇ ਨੂੰ ਅਸੀਂ ਹੀ ਵਿਦੇਸ਼ ਭੇਜਿਆ ਹੈ ਇਸ ਵਲੋਂ ਸਾਨੂੰ ਵਿਸ਼ਵਾਸ਼ ਦੇਣ ਤੇ ਅਸੀਂ ਵੀ ਵਿਦੇਸ਼ ਜਾਣ ਦੀ ਇੱਛਾ ਜ਼ਾਹਰ ਕੀਤੀ ਤਾਂ ਇਸ ਨੇ ਸਾਡੇ ਪਾਸੋਂ ਕਿਸੇ ਤੋਂ ਇੱਕ ਲੱਖ, ਕਿਸੇ ਤੋਂ ਦੋ ਲੱਖ, ਵਿਦੇਸ਼ ਭੇਜਣ ਦੇ ਨਾਮ ਹੇਠ ਕੁਝ ਪੈਸੇ ਨਕਦ ਅਤੇ ਕੁਝ ਓਰੀਐਂਟਲ ਬੈਂਕ ਆਫ ਕਾਮਰਸ ਦੇ ਖਾਤਾ ਨੰਬਰ 05432413000470 ਅਤੇ ਐਕਸਿਸ ਬੈਂਕ ਦਾ ਖਾਤਾ ਨੰਬਰ 917010029339503 ਰਾਹੀਂ ਸਾਡੇ ਤੋ ਲਏ ਗਏ ਅਤੇ ਸਾਡੇ ਪਾਸਪੋਰਟ ਅਤੇ ਹੋਰ ਦਸਤਾਵੇਜ ਵੀ ਇੰਨਾ ਕੋਲ ਹਨ। ਉਨਾਂ ਦੱਸਿਆ ਕਿ ਮੋਬਾਈਲ ਤੇ ਗੱਲ ਕਰਨ ਤੇ ਇਹ ਲਾਰੇ ਲਾਉਂਦੇ ਰਹੇ ਕਿ ਤੁਹਾਡੇ ਵਿੱਚੋ ਕਈਆਂ ਦੇ ਵੀਜ਼ੇ ਆ ਚੁੱਕੇ ਹਨ ਅਤੇ ਕਈਆਂ ਦੇ ਆਉਣ ਵਾਲੇ ਹਨ ਉਨਾ ਕਿਹਾ ਕਿ ਇਹ ਜਿਆਦਾ ਪੈਸੇ ਨਕਦ ਲੈਣ ਲਈ ਹੀ ਜੋਰ ਪਾਉਂਦੇ ਸਨ। ਅਤੇ ਇਨਾਂ ਵਲੋਂ ਲੁਧਿਆਣਾ ਬੱਸ ਸਟੈਂਡ ਅਤੇ ਮਾਨਸਾ ਵਿਖੇ ਉਕਤ ਦਫ਼ਤਰ ਵਿੱਚ ਲਗਭਗ ਪੰਜਾਹ ਸੱਠ ਵਿਅਕਤੀਆਂ ਨਾਲ ਠੱਗੀ ਮਾਰੀ ਹੈ ਅਤੇ ਕਿਸੇ ਨੂੰ ਵੀ ਵਿਦੇਸ਼ ਨਹੀਂ ਭੇਜਿਆ। ਉਨ੍ਹਾਂ ਦੱਸਿਆ ਕਿ ਇਨਾਂ ਵਲੋਂ ਜੋ ਵੀਜੇ ਦੀਆਂ ਕਾਪੀਆਂ ਸਾਨੂ ਵਟਸਐਪ ਰਾਹੀਂ ਭੇਜੀਆਂ ਸਨ ਉਹ ਵੀ ਫਰਜ਼ੀ ਹਨ ਅਤੇ ਹੁਣ 2 ਅਪ੍ਰੈਲ 19 ਤੋਂ ਇਨਾਂ ਦੇ ਮੋਬਾਈਲ ਫ਼ੋਨ ਬੰਦ ਹਨ
ਠੱਗੇ ਗਏ ਵਿਆਕਤੀਆਂ ਨੇ ਪੈਸੇ ਵਸੂਲ ਕਰਨ ਦੇ ਕੁਝ ਵੀਡੀਓ ਕਲਿਪ ਵੀ ਪ੍ਰੈਸ ਅੱਗੇ ਪੇਸ਼ ਕੀਤੇ ਹਨ ਇਨਾਂ ਵਿਅਕਤੀਆਂ ਨੇ ਪੁਲਿਸ ਮੁਖੀ ਤੋਂ ਇਨਸਾਫ ਦੀ ਮੰਗ ਕੀਤੀ ਹੈ।

ਜਦੋ ਇਸ ਸਬੰਧੀ ਮਾਨਸਾ ਦੇ ਐਸ ਐਸ ਪੀ ਗੁਲਨੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨਾਂ ਕਿਹਾ ਕਿ ਜਿਲਾ ਅੰਮ੍ਰਿਤਸਰ ਤੇ ਤਰਨਤਾਰਨ ਨਾਲ ਸਬੰਧਤ ਕੁਝ ਲੋਕਾਂ ਨੇ ਸ਼ਿਕਾਇਤ ਕੀਤੀ ਹੈ ਕਿ ਵਿਦੇਸ਼ ਭੇਜਣ ਦੇ ਨਾਂ ਤੇ ਉਨਾਂ ਨਾਲ ਠੱਗੀ ਮਾਰੀ ਗਈ ਹੈ ਉਨਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਡੀ ਐਸ ਪੀ (ਡੀ) ਮਾਨਸਾ ਨੂੰ ਸੌਂਪੀ ਗਈ ਹੈ ਜਾਂਚ ਰਿਪੋਰਟ ਆਉਣ ਉਪਰੰਤ ਕਾਨੂੰਨ ਅਨੁਸਾਰ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Listen Live

Subscription Radio Punjab Today

Our Facebook

Social Counter

  • 11456 posts
  • 0 comments
  • 0 fans

Log In