Menu

ਸੁਸ਼ਮਾ ਸਵਰਾਜ ਚੀਨ ਅਤੇ ਮੰਗੋਲੀਆ ਦੇ 6 ਦਿਨਾਂ ਦੌਰੇ ‘ਤੇ, ਸੰਮੇਲਨ ‘ਚ ਲਵੇਗੀ ਹਿੱਸਾ

ਨਵੀਂ ਦਿੱਲੀ— ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਚੀਨ ਅਤੇ ਮੰਗੋਲੀਆ ਦੀ 6 ਦਿਨਾਂ ਯਾਤਰਾ ‘ਤੇ ਹੈ। ਸੁਸ਼ਮਾ ਸਵਰਾਜ ਸ਼ਨੀਵਾਰ ਦੀ ਸਵੇਰ ਨੂੰ ਚੀਨ ਲਈ ਰਵਾਨਾ ਹੋਈ। ਇਸ ਦੌਰਾਨ ਉਹ ਸ਼ੰਘਾਈ ਕੋ-ਆਪਰੇਸ਼ਨ ਆਰਗੇਨਾਈਜੇਸ਼ਨ (ਐੱਸ. ਸੀ. ਓ.) ਦੀ ਬੈਠਕ ਵਿਚ ਸ਼ਾਮਲ ਹੋਵੇਗੀ। ਇਸ ਵਿਦੇਸ਼ ਯਾਤਰਾ ਦੌਰਾਨ ਸੁਸ਼ਮਾ 4 ਦਿਨ ਚੀਨ ਅਤੇ 2 ਦਿਨ ਮੰਗੋਲੀਆ ਦਾ ਦੌਰਾ ਕਰੇਗੀ। ਸੁਸ਼ਮਾ ਚੀਨ ਵਿਚ ਵਿਦੇਸ਼ ਮੰਤਰੀ ਵਾਂਗ ਯੀ ਨਾਲ ਦੋ-ਪੱਖੀ ਗੱਲਬਾਤ ਕਰੇਗੀ। ਮੰਨਿਆ ਜਾ ਰਿਹਾ ਹੈ ਕਿ ਇਸ ਯਾਤਰਾ ਨਾਲ ਚੀਨ-ਭਾਰਤ ਦਰਮਿਆਨ ਸਿਆਸੀ ਵਿਸ਼ਵਾਸ ਅਤੇ ਰਿਸ਼ਤੇ ਹੋਰ ਮਜ਼ਬੂਤ ਹੋਣਗੇ। ਇਸ ਤੋਂ ਪਹਿਲਾਂ ਸੁਸ਼ਮਾ 2015 ‘ਚ ਚੀਨ ਗਈ ਸੀ।
ਸੁਸ਼ਮਾ ਅਜਿਹੇ ਸਮੇਂ ਵਿਚ ਚੀਨ ਦੇ ਦੌਰੇ ‘ਤੇ ਗਈ ਹੈ, ਜਦੋਂ ਡੋਕਲਾਮ ਵਿਚ ਹੋਏ ਫੌਜੀ ਗਤੀਰੋਧ ਤੋਂ ਬਾਅਦ ਦੋਵੇਂ ਦੇਸ਼ ਤਣਾਅ ਘੱਟ ਕਰਨ ਲਈ ਉੱਚ ਪੱਧਰੀ ਗੱਲਬਾਤ ਕਰ ਰਹੇ ਹਨ। ਦੱਸਣਯੋਗ ਹੈ ਕਿ ਸਾਲ 2017 ਵਿਚ ਡੋਕਲਾਮ ਨੂੰ ਲੈ ਕੇ ਚੀਨ ਅਤੇ ਭਾਰਤ ਵਿਚਾਲੇ ਤਕਰੀਬਨ 73 ਦਿਨਾਂ ਤੱਕ ਗਤੀਰੋਧ ਰਿਹਾ ਸੀ। ਪਰਮਾਣੂ ਸਪਲਾਈਕਰਤਾ ਸਮੂਹ (ਐੱਨ. ਐੱਸ. ਜੀ.) ਵਿਚ ਭਾਰਤ ਦੇ ਦਾਖਲੇ ਨੂੰ ਲੈ ਕੇ ਚੀਨ ਦੇ ਵਿਰੋਧ ਅਤੇ ਸੰਯੁਕਤ ਰਾਸ਼ਟਰ (ਯੂ. ਐੱਨ.) ਵਿਚ ਪਾਕਿਸਤਾਨੀ ਅੱਤਵਾਦੀ ਮਸੂਦ ਅਜਹਰ ‘ਤੇ ਰੋਕ ਲਾਉਣ ‘ਤੇ ਚੀਨ ਵਲੋਂ ਦਖਲ ਦੇਣ ਤੋਂ ਭਾਰਤ ਗੁੱਸੇ ਵਿਚ ਸੀ।

Listen Live

Subscription Radio Punjab Today

Our Facebook

Social Counter

  • 11456 posts
  • 0 comments
  • 0 fans

Log In