Menu

ਸੁਪਰੀਮ ਕੋਰਟ ਦਾ ਗੁਜਰਾਤ ਰਾਜ ਸਭਾ ਚੋਣਾਂ ‘ਚ ਦਖ਼ਲ ਦੇਣ ਤੋਂ ਇਨਕਾਰ

ਗੁਜਰਾਤ ਕਾਂਗਰਸ ਨੂੰ ਅੱਜ ਸੁਪਰੀਮ ਕੋਰਟ ਤੋਂ ਵੱਡਾ ਝਟਕਾ ਲੱਗਾ ਹੈ। ਅਦਾਲਤ ਨੇ ਚੋਣ ਕਮਿਸ਼ਨ ਦੇ ਨੋਟੀਫ਼ਿਕੇਸ਼ਨ ‘ਚ ਦਖ਼ਲ ਦੇਣ ਤੋਂ ਇਨਕਾਰ ਕਰਦਿਆਂ ਸੂਬੇ ‘ਚ ਦੋ ਸੀਟਾਂ ‘ਤੇ ਰਾਜ ਸਭਾ ਚੋਣਾਂ ਇਕੱਠਿਆਂ ਕਰਾਉਣ ਦੀ ਮੰਗ ਨੂੰ ਖ਼ਾਰਜ ਕਰ ਦਿੱਤਾ। ਸੁਪਰੀਮ ਕੋਰਟ ਨੇ ਕਾਂਗਰਸ ਪਟੀਸ਼ਨ ਨੂੰ ਖ਼ਾਰਜ ਕਰਦਿਆਂ ਕਿਹਾ ਕਿ ਨੋਟੀਫ਼ਿਕੇਸ਼ਨ ਆਉਣ ਤੋਂ ਬਾਅਦ ਸਿਰਫ਼ ਚੋਣ ਕਮਿਸ਼ਨ ‘ਚ ਹੀ ਇਸ ਨੂੰ ਚੁਣੌਤੀ ਦਿੱਤੀ ਜਾ ਸਕਦੀ ਹੈ। ਇਸ ਤੋਂ ਪਹਿਲਾਂ ਰਾਜ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਦੀ ਪਟੀਸ਼ਨ ‘ਤੇ ਚੋਣ ਕਮਿਸ਼ਨ ਨੇ ਜਵਾਬ ਦਾਖ਼ਲ ਕੀਤਾ ਸੀ। ਚੋਣ ਕਮਿਸ਼ਨ ਨੇ ਦੋ ਸੀਟਾਂ ‘ਤੇ ਵੱਖ-ਵੱਖ ਚੋਣਾਂ ਕਰਾਉਣ ਦੇ ਆਪਣੇ ਫ਼ੈਸਲੇ ਨੂੰ ਸਹੀ ਦੱਸਿਆ। ਜਵਾਬ ‘ਚ ਕਮਿਸ਼ਨ ਵਲੋਂ ਕਿਹਾ ਗਿਆ ਕਿ ਅਮਿਤ ਸ਼ਾਹ ਅਤੇ ਸਮ੍ਰਿਤੀ ਇਰਾਨੀ ਵਲੋਂ ਖ਼ਾਲੀ ਕੀਤੀਆਂ ਗਈਆਂ ਸੀਟਾਂ ‘ਤੇ ਵੱਖ-ਵੱਖ ਚੋਣਾਂ ਕਰਾਉਣਾ ਕਾਨੂੰਨ ਮੁਤਾਬਕ ਹੈ। ਚੋਣਾਂ ਕਮਿਸ਼ਨ 57 ਸਾਲਾਂ ਤੋਂ ਦਿੱਲੀ ਹਾਈਕੋਰਟ ਅਤੇ ਬੰਬੇ ਹਾਈਕੋਰਟ ਦੇ ਫ਼ੈਸਲਿਆਂ ਮੁਤਾਬਕ ਇਹ ਚੋਣਾਂ ਕਰਾਉਂਦਾ ਆਇਆ ਹੈ। ਹੁਣ 5 ਜੁਲਾਈ ਨੂੰ ਗੁਜਰਾਤ ਦੀਆਂ ਦੋਹਾਂ ਸੀਟਾਂ ‘ਤੇ ਵੱਖ-ਵੱਖ ਚੋਣਾਂ ਹੋਣਗੀਆਂ।

Listen Live

Subscription Radio Punjab Today

Our Facebook

Social Counter

  • 11751 posts
  • 0 comments
  • 0 fans

Log In