Menu

ਸੁਖਬੀਰ ਬਾਦਲ ਨੇ ਹਰੀਸ਼ ਢਾਂਡਾ ਨੂੰ ਪਾਰਟੀ ਦਾ ਜਨਰਲ ਸਕੱਤਰ ਨਿਯੁਕਤ ਕੀਤਾ

ਚੰਡੀਗੜ – ਸ਼੍ਰੋਮਣੀ ਅਕਾਲੀ ਦਲ ਨੂੰ ਕੱਲ ਰਾਤ ਉਸ ਸਮੇਂ ਵੱਡਾ ਹੁਲਾਰਾ ਮਿਲਿਆ , ਜਦੋਂ ਉੱਘੇ ਕਾਨੂੰਨੀ ਮਾਹਿਰ ਅਤੇ ਸਾਬਕਾ ਮੰਤਰੀ ਹਰੀਸ਼ ਢਾਂਡਾ ਅਕਾਲੀ ਦਲ ਵਿਚ ਸ਼ਾਮਿਲ ਹੋ ਗਏ। ਢਾਂਡਾ ਨੇ ਕਿਹਾ ਕਿ ਉਹ ਦੁਬਾਰਾ ਅਕਾਲੀ ਦਲ ਵਿਚ ਇਸ ਲਈ ਸ਼ਾਮਿਲ ਹੋ ਰਹੇ ਹਨ ਕਿਉਂਕਿ ਸਿਰਫ ਇਹ ਪਾਰਟੀ ਹੀ ਸੂਬੇ ਨੂੰ ਉਸ ਦਲਦਲ ਵਿਚੋ ਬਾਹਰ ਕੱਢ ਸਕਦੀ ਹੈ, ਜਿਸ ਅੰਦਰ ਪਿਛਲੇ ਦੋ ਸਾਲ ਤੋਂ ਕਾਂਗਰਸ ਸਰਕਾਰ ਦੀਆਂ ਗਲਤ ਨੀਤੀਆਂ ਅਤੇ ਮਾੜੀ ਕਾਰਗੁਜ਼ਾਰੀ ਕਰਕੇ ਪੰਜਾਬ ਡਿੱਗ ਚੁੱਕਿਆ ਹੈ। ਹਰੀਸ਼ ਢਾਂਡਾ ਦਾ ਪਾਰਟੀ ਵਿਚ ਸਵਾਗਤ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਸ ਘਟਨਾ ਨੂੰ ਇੱਕ ਬਹਾਦਰ ਅਤੇ ਦਲੇਰ ਆਗੂ ਦੀ ਘਰ ਵਾਪਸੀ ਕਰਾਰ ਦਿੱਤਾ ਹੈ। ਅੱਜ ਸਵੇਰੇ ਚੰਡੀਗੜ ਵਿਚ ਸੁਖਬੀਰ ਬਾਦਲ ਨੇ ਢਾਂਡਾ ਨੂੰ ਸ਼੍ਰੋਮਣੀ ਅਕਾਲੀ ਦਾ ਜਨਰਲ ਸਕੱਤਰ ਨਿਯੁਕਤ ਕਰ ਦਿੱਤਾ ਹੈ ਅਤੇ ਉਹ ਪਾਰਟੀ ਦੇ ਬੁਲਾਰੇ ਦੀ ਭੂਮਿਕਾ ਵੀ ਨਿਭਾਉਣਗੇ।

Listen Live

Subscription Radio Punjab Today

Our Facebook

Social Counter

  • 10312 posts
  • 0 comments
  • 0 fans

Log In