Menu

‘ਸਿੱਖ ਸੇਵਕ ਸੰਗਠਨ’ ਦੇ ਗਠਨ ਤੋਂ ਬਾਅਦ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਫੂਲਕਾ

ਅੰਮ੍ਰਿਤਸਰ – ਦਿੱਲੀ ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਨੂੰ ਲੰਬੀ ਜੱਦੋ ਜਹਿਦ ਬਾਅਦ ਸਜ਼ਾ ਦਿਵਾਉਣ ਵਾਲੇ ਸੁਪਰੀਮ ਕੋਰਟ ਦੇ ਉੱਘੇ ਸਿੱਖ ਵਕੀਲ ਤੇ ਆਮ ਆਦਮੀ ਪਾਰਟੀ ਦੇ ਸਾਬਕਾ ਆਗੂ ਹਰਵਿੰਦਰ ਸਿੰਘ ਫੂਲਕਾ ਨਵੀਂ ਪਾਰਟੀ ‘ਸਿੱਖ ਸੇਵਕ ਸੰਗਠਨ’ ਬਣਾਉਣ ਤੋਂ ਬਾਅਦ ਅੱਜ ਸਾਥੀਆਂ ਸਮੇਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਤੇ ਪਾਰਟੀ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਨ ਪੁੱਜੇ। ਘੰਟਾ ਘਰ ਪਲਾਜ਼ਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਫੂਲਕਾ ਨੇ ਕਿਹਾ ਕਿ ਉਨ੍ਹਾਂ ਦੇ ਸੰਗਠਨ ਦਾ ਮਨੋਰਥ ਸ਼੍ਰੋਮਣੀ ਕਮੇਟੀ ਨੂੰ ਸਿਆਸੀਕਰਨ ਤੋਂ ਮੁਕਤ ਕਰਾਉਣਾ ਹੈ ਤੇ ਨਸ਼ਿਆਂ ਖ਼ਿਲਾਫ਼ ਲੋਕਾਂ ਨੂੰ ਲਾਮਬੰਦ ਕਰਨਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਖ਼ੁਦ ਸ਼੍ਰੋਮਣੀ ਕਮੇਟੀ ਚੋਣ ਨਹੀਂ ਲੜਨਗੇ ਪਰ ਉਨ੍ਹਾਂ ਦੇ ਸੰਗਠਨ ਵੱਲੋਂ ਉਮੀਦਵਾਰ ਖੜੇ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਸੰਗਠਨ ਦੇ ਇੱਕ ਯੂਨਿਟ ‘ਚ ਕੇਵਲ ਸਾਬਤ ਸੂਰਤ ਤੇ ਅੰਮ੍ਰਿਤਧਾਰੀ ਮੈਂਬਰ ਹੋਣਗੇ ਜੋ ਸ਼੍ਰੋਮਣੀ ਕਮੇਟੀ ‘ਚੋਂ ਸਿਆਸੀਕਰਨ ਖ਼ਤਮ ਕਰਨਗੇ ਤੇ ਦੂਜੇ ਯੂਨਿਟ ਦੇ ਮੈਂਬਰ ਨਸ਼ਿਆਂ ਖ਼ਿਲਾਫ਼ ਮੁਹਿੰਮ ‘ਚ ਸ਼ਾਮਿਲ ਹੋਣਗੇ।

Listen Live

Subscription Radio Punjab Today

Our Facebook

Social Counter

  • 10893 posts
  • 0 comments
  • 0 fans

Log In